ਲਾਕ ਡਾਊਨ 'ਚ parle G ਵੰਡੇਗਾ 3 ਕਰੋੜ ਪੈਕੇਟ, ਕਿਹਾ ਕੋਈ ਨਹੀਂ ਰਹੇਗਾ ਭੁੱਖਾ
Published : Mar 26, 2020, 4:14 pm IST
Updated : Mar 26, 2020, 4:14 pm IST
SHARE ARTICLE
File photo
File photo

 Parle G ਨੇ ਕਿਹਾ ਕਿ ਉਹ ਸਰਕਾਰੀ ਏਜੰਸੀਆਂ ਜ਼ਰੀਏ ਲੋੜਵੰਦ ਲੋਕਾਂ ਲਈ ਬਿਸਕੁੱਟ ਉਪਲੱਬਧ ਕਰਵਾਏਗੀ।

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਖਤਮ ਕਰਨ ਲਈ ਦੇਸ਼ 'ਚ 21 ਦਿਨਾਂ ਦਾ ਲਾਕ ਡਾਊਨ ਹੈ। ਅਜਿਹੇ ਵਿਚ ਲੋੜਵੰਦ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਅਤੇ ਉਹ ਭੁੱਖੇ ਨਾ ਸੌਣ, ਇਸ ਲਈ ਦੇਸ਼ ਦੀ ਸਭ ਤੋਂ ਵੱਡੀ ਕੰਪਨੀ Parle G ਪ੍ਰੋਡੈਕਟਸ ਨੇ ਵੱਡਾ ਕਦਮ ਚੁੱਕਦਿਆਂ ਇਹ ਐਲਾਨ ਕੀਤਾ ਹੈ ਕਿ ਉਹ ਅਗਲੇ 3 ਹਫਤਿਆਂ 'ਚ ਪਾਰਲੇ ਜੀ ਦੇ 3 ਕਰੋੜ ਪੈਕੇਟ ਵੰਡੇਗੀ।

 Parle GParle G

Parle G ਨੇ ਕਿਹਾ ਕਿ ਉਹ ਸਰਕਾਰੀ ਏਜੰਸੀਆਂ ਜ਼ਰੀਏ ਲੋੜਵੰਦ ਲੋਕਾਂ ਲਈ ਬਿਸਕੁੱਟ ਉਪਲੱਬਧ ਕਰਵਾਏਗੀ। ਕੰਪਨੀ ਨੇ ਕਿਹਾ ਕਿ ਉਸ ਦੇ ਕਾਰਖਾਨਿਆਂ 'ਚ 50 ਫੀਸਦੀ ਲੋਕ ਹੀ ਕੰਮ ਕਰ ਰਹੇ ਹਨ ਪਰ ਕੰਪਨੀ ਇਹ ਯਕੀਨੀ ਕਰਨ 'ਚ ਲੱਗੀ ਹੈ ਕਿ ਉਸ ਦੇ ਪ੍ਰੋਡੈਕਟਸ ਦੀ ਬਾਜ਼ਾਰ ਵਿਚ ਘਾਟ ਨਹੀਂ ਹੋਣੀ ਚਾਹੀਦੀ। ਕੰਪਨੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿੰਨਾ ਲੋਕਾਂ ਨੂੰ ਖਾਣੇ ਦੀ ਲੋੜ ਹੈ।

Parle GParle G

Parle G ਦੇ ਸੀਨੀਅਰ ਅਧਿਕਾਰੀ ਮੰਯਕ ਸ਼ਾਹ ਨੇ ਕਿਹਾ ਕਿ ਲਾਕ ਡਾਊਨ ਦੀ ਵਜ੍ਹਾ ਨਾਲ ਲੋਕ ਅਫੜਾ-ਦਫੜੀ 'ਚ ਭਾਰੀ ਖਰੀਦਦਾਰੀ ਕਰ ਰਹੇ ਹਨ ਅਤੇ ਆਪਣੇ ਕੋਲ ਸਾਮਾਨ ਇਕੱਠਾ ਕਰ ਰਹੇ ਹਨ। ਲੋਕ ਵੱਡੇ ਪੱਧਰ 'ਤੇ ਬਿਸਕੁੱਟ ਵੀ ਖਰੀਦ ਰਹੇ ਹਨ, ਕਿਉਂਕਿ ਇਹ ਲੰਬੇ ਸਮੇਂ ਤਕ ਖ਼ਰਾਬ ਨਹੀਂ ਹੁੰਦੇ। ਅਜਿਹੇ ਵਿਚ ਅਸੀਂ ਸਰਕਾਰ ਨਾਲ ਮਿਲ ਕੇ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰਾਂਗੇ। 

File photoFile photo

ਕਿ ਉਹ ਭੁੱਖੇ ਨਾ ਰਹਿਣ। ਸ਼ਾਹ ਨੇ ਕਿਹਾ ਕਿ ਸਰਕਾਰ ਨੇ ਬਿਸਕੁੱਟ ਬਣਾਉਣ ਵਾਲੀ ਕੰਪਨੀਆਂ ਨੂੰ ਲਾਕ ਡਾਊਨ ਤੋਂ ਬਾਹਰ ਰੱਖਿਆ ਹੈ। ਇਸ ਦੇ ਬਾਵਜੂਦ ਕੁਝ ਇਲਾਕਿਆਂ 'ਚ ਕੰਪਨੀ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਕਿਉਂਕਿ ਸਥਾਨਕ ਅਧਿਕਾਰੀ ਕੱਚਾ ਮਾਲ ਅਤੇ ਤਿਆਰ ਮਾਲ ਦੇ ਟਰਾਂਸਪ੍ਰੋਟੇਸ਼ਨ ਦੀ ਆਗਿਆ ਨਹੀਂ ਦੇ ਰਹੇ ਹਨ।

 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement