
ਸਥਾਨਕ ਅਦਾਲਤ ਨੇ 2011 ਦੇ ਭੰਵਰੀ ਦੇਵੀ ਅਗਵਾ ਅਤੇ ਹੱਤਿਆ ਮਾਮਲੇ ਦੇ ਤਿੰਨ ਮੁੱਖ ਦੋਸ਼ੀਆਂ ਦੀ ਤਿੰਨ ਦੀ ਅੰਤਰਮ ਜ਼ਮਾਨਤ ਮਨਜ਼ੂਰ ਕਰ ਲਈ ...
ਜੋਧਪੁਰ : ਸਥਾਨਕ ਅਦਾਲਤ ਨੇ 2011 ਦੇ ਭੰਵਰੀ ਦੇਵੀ ਅਗਵਾ ਅਤੇ ਹੱਤਿਆ ਮਾਮਲੇ ਦੇ ਤਿੰਨ ਮੁੱਖ ਦੋਸ਼ੀਆਂ ਦੀ ਤਿੰਨ ਦੀ ਅੰਤਰਮ ਜ਼ਮਾਨਤ ਮਨਜ਼ੂਰ ਕਰ ਲਈ ਹੈ। ਹੇਠਲੀ ਅਦਾਲਤ ਨੇ ਤਿੰਨ ਮੁਲਜ਼ਮਾਂ ਮਲਖ਼ਾਨ ਸਿੰਘ ਬਿਸ਼ਨੋਈ, ਪਾਰਸਰਾਮ ਬਿਸ਼ਨੋਈ ਅਤੇ ਉਨ੍ਹਾਂ ਦੀ ਭੈਣ ਇੰਦਰਾ ਬਿਸ਼ਨੋਈ ਨੂੰ ਜ਼ਿਲ੍ਹੇ ਦੇ ਤਿਲਵਾਸਨੀ ਪਿੰਡ ਵਿਚ ਇਕ ਪਰਵਾਰਕ ਮੈਂਬਰ ਦੀ ਮੌਤ ਨਾਲ ਜੁੜੇ ਸਸਕਾਰ ਵਿਚ ਸ਼ਾਮਲ ਹੋਣ ਲਈ ਤਿੰਨ ਦਿਨ ਦੀ ਜ਼ਮਾਨਤ ਦਿਤੀ ਹੈ। ਇਹ ਸਮਾਂ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਤਿੰਨਾਂ ਨੂੰ 28 ਮਈ ਦੀ ਸ਼ਾਮ ਤਕ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ।
malkhan singh and bhawari devi
ਸਰਕਾਰੀ ਵਕੀਲ ਨੇ ਕਿਹਾ ਕਿ ਇਸ ਦੌਰਾਨ ਉਹ ਪੁਲਿਸ ਦੀ ਨਿਗਰਾਨੀ ਵਿਚ ਰਹਿਣਗੇ। ਭੰਵਰੀ ਦੇਵੀ ਹੱਤਿਆ ਮਾਮਲੇ ਵਿਚ ਰਾਜਸਥਾਨ ਦੇ ਮੰਤਰੀ ਮਹੀਪਾਲ ਮਦੇਰਣਾ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਸੁਰਖ਼ੀਆਂ ਵਿਚ ਆਇਆ ਸੀ। ਭੰਵਰੀ ਦੇਵੀ ਇੱਥੋਂ 120 ਕਿਲੋਮੀਟਰ ਦੂਰ ਜਲੀਵਾੜਾ ਪਿੰਡ ਵਿਚ ਮਿਡਵਾਈਫ਼ ਸੀ ਅਤੇ ਇਕ ਸਤੰਬਰ 2011 ਨੂੰ ਅਚਾਨਕ ਲਾਪਤਾ ਹੋ ਗਈ ਸੀ।
jodhpur court
ਉਸ ਦੇ ਲਾਪਤਾ ਹੋਣ ਤੋਂ ਪਹਿਲਾਂ ਕੁੱਝ ਚੈਨਲਾਂ ਨੇ ਇਕ ਸੀਡੀ ਦਿਖਾਈ ਸੀ, ਜਿਸ ਵਿਚ ਮੰਤਰੀ ਭੰਵਰੀ ਦੇਵੀ ਦੇ ਨਾਲ ਇਤਰਾਜ਼ਯੋਗ ਹਾਲਤ ਵਿਚ ਸਨ। ਬਾਅਦ ਵਿਚ ਸੀਬੀਆਈ ਨੇ ਅਪਣੀ ਜਾਂਚ ਵਿਚ ਕਿਹਾ ਕਿ ਭੰਵਰੀ ਦੇਵੀ ਨੂੰ ਜੋਧਪੁਰ ਦੇ ਬਿਲਾਰਾ ਖੇਤਰ ਤੋਂ ਕਥਿਤ ਤੌਰ 'ਤੇ ਅਗਵਾ ਕਰ ਕੇ ਉਸ ਦੀ ਹੱਤਿਆ ਕਰ ਦਿਤੀ ਗਈ ਸੀ।
indra bishnoi
ਇਸ ਮਾਮਲੇ ਵਿਚ ਸੀਬੀਆਈ ਨੇ ਮੰਤਰੀ ਮਦੇਰਣਾ ਨੂੰ ਦੋ ਦਸੰਬਰ 2011 ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਨਾਲ ਪਾਰਸਰਾਮ ਬਿਸ਼ਨੋਈ ਨੂੰ ਵੀ ਫੜਿਆ ਸੀ। ਪਾਰਸ ਰਾਮ ਮਲਖ਼ਾਨ ਸਿੰਘ ਦਾ ਭਰਾ ਹੈ। ਰਾਜਸਥਾਨ ਪੁਲਿਸ ਨੇ ਇੰਦਰਾ ਬਿਸ਼ਨੋਈ ਨੂੰ ਪਿਛਲੇ ਸਾਲ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਏਜੰਸੀ