ਪੁਲਿਸ ਨੇ 2 ਪੱਤਰਕਾਰਾਂ ਨੂੰ ਫਸਾਇਆ ਝੂਠੇ ਕੇਸ 'ਚ
Published : Jun 26, 2018, 1:32 pm IST
Updated : Jun 26, 2018, 1:32 pm IST
SHARE ARTICLE
Police have trapped 2 journalists in false cases
Police have trapped 2 journalists in false cases

ਪਾਲਘਰ ਵਿਚ ਬੀਤੀ ਰਾਤ ਨੂੰ ਹੋਏ ਪਾਲਘਰ- ਮਨੋਰ ਰੋਡ, ਦੇ ਵਾਘੋਬਾ ਘਾਟ ਵਿਚ ਲੁੱਟ ਦੇ ਮਾਮਲੇ ਤੋਂ ਬਾਅਦ ਪਾਲਘਰ ਪੁਲਿਸ ਨੂੰ ਇਕ ਬਦਮਾਸ਼ ਫੜਨ

ਪਾਲਘਰ, ਪਾਲਘਰ ਵਿਚ ਬੀਤੀ ਰਾਤ ਨੂੰ ਹੋਏ ਪਾਲਘਰ- ਮਨੋਰ ਰੋਡ, ਦੇ ਵਾਘੋਬਾ ਘਾਟ ਵਿਚ ਲੁੱਟ ਦੇ ਮਾਮਲੇ ਤੋਂ ਬਾਅਦ ਪਾਲਘਰ ਪੁਲਿਸ ਨੂੰ ਇਕ ਬਦਮਾਸ਼ ਫੜਨ ਵਿਚ ਸਫਲਤਾ ਮਿਲੀ ਪਰ 5 ਤੋਂ 6 ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ| ਦੱਸ ਦਈਏ ਕਿ ਫੜੇ ਗਏ ਲੁਟੇਰੇ ਨੂੰ ਪਾਲਘਰ ਪੁਲਿਸ ਠਾਣੇ ਲੈ ਕੇ ਜਾਂਦੇ ਸਮੇਂ ਘਟਨਾ ਦੀ ਵੀਡੀਓ ਬਣਾਉਂਦੇ 'ਆਜ ਤੱਕ' ਦੇ ਪਾਲਘਰ ਪ੍ਰਤੀਨਿਧੀ 'ਹੁਸੇਨ ਖਾਨ' ਅਤੇ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕ 'ਰਾਮ ਪਰਮਾਰ' ਨੂੰ ਝੂਠੇ ਕੇਸ ਵਿਚ ਗਿਰਫ਼ਤਾਰ ਕਰ ਲਿਆ।

Police have trapped 2 journalists in false casesPolice have trapped 2 journalists in false casesਦੱਸ ਦਈਏ ਕਿ ਹੁਸੈਨ ਖਾਨ ਨੂੰ ਘਟਨਾ ਦੀ ਖ਼ਬਰ ਮਿਲਣ ਤੇ ਉਹ ਕਵਰੇਜ ਲਈ ਠਾਣੇ ਪਹੁੰਚੇ ਅਤੇ ਅਪਣੀ ਜਿੰਮੇਵਾਰੀ ਅਨੁਸਾਰ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਪਰ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਦੇਖਦੇ ਹੀ ਦੇਖਦੇ ਹਲਾਤ ਕਾਬੂ ਤੋਂ ਬਾਹਰ ਹੋ ਗਏ। ਪੁਲਿਸ ਵੱਲੋ ਖਾਨ ਨੂੰ ਧੱਕੇ ਵੀ ਮਾਰੇ ਗਏ। ਦੱਸ ਦਈਏ ਕਿ ਹੁਸੈਨ ਖਾਨ ਦਾ ਮੋਬਾਈਲ ਵੀ ਪੁਲਿਸ ਕਰਮੀਆਂ ਵੱਲੋਂ ਖੋਹ ਲਿਆ ਗਿਆ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੀਡੀਆ ਅਧਿਕਾਰੀਆਂ ਦਾ ਮੂੰਹ ਬੰਦ ਕਰਨ ਲਈ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ।

Police have trapped 2 journalists in false casesPolice have trapped 2 journalists in false casesਇੰਨਾ ਹੀ ਨਹੀਂ ਹੁਸੈਨ ਖਾਨ ਨੂੰ ਪਾਲਘਰ ਪੁਲਿਸ ਥਾਣੇ ਵਿਚ ਬਿਠਾ ਕੇ ਰੱਖਿਆ ਗਿਆ। ਦੱਸ ਦਈਏ ਕਿ ਖਾਨ ਦੇ ਦੋਸਤ ਰਾਮ ਪਰਮਾਰ, ਜੋ ਕੁਝ ਸਮੇਂ ਪਿੱਛੋਂ ਪੁਲਿਸ ਥਾਣੇ ਪਹੁੰਚੇ ਜੋ ਕਿ ਹਿੰਦੁਸਤਾਨ ਟਾਈਮਜ਼ ਵਲੋਂ ਇਕ ਸੀਨੀਅਰ ਰਿਪੋਰਟਰ ਵੱਜੋਂ ਕੰਮ ਕਰਦੇ ਹਨ, ਨੂੰ ਵੀ ਗਿਰਫ਼ਤਾਰ ਕਰ ਲਿਆ ਗਿਆ। ਦੱਸ ਦਈਏ ਕਿ ਪੁਲਿਸ ਵੱਲੋਂ ਦੋਵੇਂ ਪੱਤਰਕਾਰਾਂ 'ਤੇ ਇਕ ਜਨਤਕ ਨੌਕਰ ਨੂੰ ਕੁੱਟਣ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਇੰਡੀਅਨ ਪੀਨਲ ਕੋਡ ਤਹਿਤ ਕੇਸ ਦਰਜ ਕੀਤਾ ਗਿਆ ਸੀ।

Police have trapped 2 journalists in false casesPolice have trapped 2 journalists in false casesਪੁਲਿਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੋ ਪੱਤਰਕਾਰਾਂ ਨੇ ਪੁਲਿਸ ਨੂੰ ਜਾਂਚ ਕਰਨ ਤੋਂ ਰੋਕਿਆ ਅਤੇ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ 'ਤੇ ਹਮਲਾ ਕੀਤਾ ਸੀ। ਦੱਸ ਦਈਏ ਕਿ ਖਾਨ ਨੂੰ ਪੁਲਿਸ ਥਾਣੇ ਵਿਚ ਰੋਕਿਆ ਗਏ ਜਦਕਿ ਪਰਮਾਰ ਨੂੰ ਘਰ ਜਾਣ ਨੂੰ ਕਿਹਾ ਗਿਆ। ਪਰੰਤੂ ਦੂਜੇ ਜ਼ਿਲ੍ਹੇ ਦੇ ਪੱਤਰਕਾਰ ਜੋ ਥਾਣੇ ਤੱਕ ਪੁੱਜ ਗਏ ਸਨ, ਨੇ ਕਿਹਾ ਕਿ ਇਸ ਘਟਨਾ ਦੇ ਤੱਥਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਦਿਖਾਈ ਦਿੱਤੀ ਜੋ ਕਿ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।

ਰਮਾਕਾਂਤ ਪਾਟਿਲ ਜੋ ਪਾਲਘਰ ਦੇ ਇਕ ਸੀਨੀਅਰ ਪੱਤਰਕਾਰ ਅਤੇ ਜ਼ਿਲ੍ਹੇ ਦੇ ਪੱਤਰਕਾਰਾ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਉਨ੍ਹਾਂ ਨੂੰ ਪਰਮਾਰ ਦਾ ਫੋਨ ਆਇਆ ਸੀ। ਜਿਸ 'ਤੇ ਰਾਮ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਖਾਨ ਦੀ ਗ੍ਰਿਫਤਾਰੀ ਬਾਰੇ ਦੱਸਿਆ। ਦੱਸ ਦਈਏ ਕਿ ਕੁਝ ਹੋਰ ਪੱਤਰਕਾਰ ਵੀ ਪੁਲਿਸ ਥਾਣੇ ਵਿਚ ਪਹੁੰਚ ਗਏ ਸਨ। ਰਮਾਕਾਂਤ ਵੱਲੋਂ ਤੁਰਤ ਪਾਲਘਰ ਪੁਲਿਸ ਦੇ ਸੁਪਰਡੈਂਟ, ਮੰਜੂਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ ਜਿਸਨੇ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਖਾਨ ਅਤੇ ਪਰਮਾਰ ਨੂੰ ਕੁਝ ਸਮੇਂ ਵਿਚ ਹੀ ਛੱਡ ਦਿੱਤਾ ਜਾਵੇਗਾ।  

Police have trapped 2 journalists in false casesPolice have trapped 2 journalists in false cases ਦੱਸ ਦਈਏ ਕਿ ਖਾਨ ਅਤੇ ਪਰਮਾਰ ਦੋਵਾਂ ਦਾ ਦੋ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਉਹ ਕਈ ਕੌਮੀ ਅਖਬਾਰਾਂ ਅਤੇ ਨਿਊਜ਼ ਚੈਨਲਾਂ ਨਾਲ ਜੁੜੇ ਹੋਏ ਹਨ। ਸੱਯਦ ਸ਼ਿਕਾਇਤ ਕਰਤਾ ਨੇ ਦਾਅਵਾ ਕੀਤਾ ਸੀ ਕਿ ਉਸ 'ਤੇ ਖ਼ਾਨ ਨੇ ਹਮਲਾ ਕੀਤਾ ਸੀ ਅਤੇ ਬਾਅਦ ਵਿਚ ਉਸ ਨੇ ਪਰਮਾਰ ਦਾ ਨਾਮ ਵੀ ਇਸ ਮਾਮਲੇ ਨਾਲ ਜੋੜ ਦਿੱਤਾ।ਦਿਲਚਸਪ ਗੱਲ ਇਹ ਹੈ ਕਿ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਸੀ.ਸੀ.ਟੀ.ਵੀ. ਕੈਮਰੇ 'ਤੇ ਇਹ ਸਾਰੀ ਘਟਨਾ ਰਿਕਾਰਡ ਨਹੀਂ ਹੋ। ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਦੇ ਖਿਲਾਫ "ਠੋਸ ਸਬੂਤ" ਦੇ ਆਧਾਰ 'ਤੇ ਹੀ ਇਹ ਕਦਮ ਚੁੱਕਿਆ ਗਿਆ ਹੈ।

ਪਰ ਬਾਅਦ ਵਿਚ ਉਨ੍ਹਾਂ ਨੇ ਫੁਟੇਜ ਖਰਾਬ ਹੋਣ ਦੀ ਗੱਲ ਆਖੀ ਅਤੇ ਫੁਟੇਜ ਮੁੜ ਪ੍ਰਾਪਤ ਨਾ ਹੋਣ ਦਾ ਦਾਅਵਾ ਕੀਤਾ। ਪੱਤਰਕਾਰਾਂ ਨੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਪਰ ਇਸ ਗੱਲ 'ਤੇ ਵੀ ਪੁਲਿਸ ਵੱਲੋਂ ਇਨਕਾਰ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਪੱਤਰਕਾਰਾਂ ਤੇ ਧਾਰਾ 353, 506, 34 ਦੇ ਅਨੁਸਾਰ FIR ਦਰਜ ਕਰ ਦਿੱਤੀ ਅਤੇ ਫਿਰ ਸਵੇਰੇ 6 ਵਜੇ ਦੇ ਕਰੀਬ ਰਾਮ ਪਰਮਾਰ ਨੂੰ ਘਰ ਤੋਂ ਕਮੀਜ਼ ਦਾ ਕਾਲਰ ਫੜਕੇ ਪੁਲਿਸ ਸਟੇਸ਼ਨ ਲਿਆਇਆ ਗਿਆ ਅਤੇ ਗਿਰਫਤਾਰ ਕੀਤਾ|

Police have trapped 2 journalists in false casesPolice have trapped 2 journalists in false cases25 ਜੂਨ ਨੂੰ ਮੈਜਿਸਟ੍ਰੇਟ ਦੀ ਅਦਾਲਤ ਨੇ ਖਾਨ ਅਤੇ ਪਰਮਾਰ 25,000 ਰੁਪਏ ਦੀ ਪੂੰਜੀ 'ਤੇ ਜ਼ਮਾਨਤ ਦੇ ਦਿੱਤੀ ਸੀ। ਉਨ੍ਹਾਂ ਨੂੰ 26 ਜੂਨ ਨੂੰ ਜੇਲ੍ਹ ਤੋਂ ਬਾਹਰ ਹੋਣ ਦੀ ਆਸ ਹੈ ਅਤੇ ਪੱਤਰਕਾਰਾਂ ਦੀ ਐਸੋਸੀਏਸ਼ਨ ਆਪਣੀ ਰਿਹਾਈ ਤੋਂ ਬਾਅਦ ਪੁਲਿਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੀ ਯੋਜਨਾ ਵਿਚ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement