ਵਿਧਾਇਕ ਨੂੰ ਸ਼ਮਸ਼ਾਨ ਵਿਚ ਕਿਉਂ ਗੁਜ਼ਾਰਨੀ ਪਈ ਸਾਰੀ ਰਾਤ,
Published : Jun 26, 2018, 3:30 pm IST
Updated : Jun 26, 2018, 3:30 pm IST
SHARE ARTICLE
 MLA had to spend a whole night in the cremation
MLA had to spend a whole night in the cremation

ਆਂਧਰ ਪ੍ਰਦੇਸ਼ ਦੇ ਪੱਛਮ ਗੋਦਵਾਰੀ ਜ਼ਿਲ੍ਹੇ ਵਿਚ ਤੇਲੁਗੂ ਦੇਸ਼ਮ ਪਾਰਟੀ ਦੇ ਇੱਕ ਵਿਧਾਇਕ ਨੇ ਮਜ਼ਦੂਰਾਂ ਦਾ ਡਰ ਖਤਮ ਕਰਨ ਲਈ ਅਜਿਹਾ ਕੰਮ ਕੀਤਾ

ਆਂਧਰ ਪ੍ਰਦੇਸ਼ ਦੇ ਪੱਛਮ ਗੋਦਵਾਰੀ ਜ਼ਿਲ੍ਹੇ ਵਿਚ ਤੇਲੁਗੂ ਦੇਸ਼ਮ ਪਾਰਟੀ ਦੇ ਇੱਕ ਵਿਧਾਇਕ ਨੇ ਮਜ਼ਦੂਰਾਂ ਦਾ ਡਰ ਖਤਮ ਕਰਨ ਲਈ ਅਜਿਹਾ ਕੰਮ ਕੀਤਾ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਦਰਅਸਲ, ਟੀਡੀਪੀ ਵਿਧਾਇਕ ਨਿੰਮਾਲਾ ਰਾਮਾ ਨਾਇਡੂ ਨੇ ਸ਼ਮਸ਼ਾਨ ਘਾਟ ਦੀ ਉਸਾਰੀ ਵਿਚ ਲੱਗੇ ਮਜ਼ਦੂਰਾਂ ਦਾ ਡਰ ਖ਼ਤਮ ਕਰਨ ਲਈ ਰਾਤ ਨੂੰ ਉਥੇ ਹੀ ਸੌਣ ਦੀ ਸਲਾਹ ਬਣਾਈ। ਨਾਇਡੂ  ਸਾਰੀ ਰਾਤ ਸ਼ਮਸ਼ਾਨ ਘਾਟ ਵਿਚ ਹੀ ਸੁੱਤੇ ਅਤੇ ਸਵੇਰੇ ਉੱਠਕੇ ਘਰ ਵਾਪਸ ਗਏ।

 MLA had to spend a whole night in the cremationMLA had to spend a whole night in the cremationਸੂਤਰਾਂ ਅਨੁਸਾਰ ਵਿਧਾਇਕ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਹ ਉੱਥੇ ਮੌਜੂਦ ਮਜਦੂਰਾਂ ਦੇ ਡਰ ਖਤਮ ਕਰਣਾ ਚਾਹੁੰਦੇ ਸਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਧਾਇਕ ਨੇ ਕਿਹਾ ਕਿ ਮੈਂ ਦੋ ਤਿੰਨ ਦਿਨ ਹਲੇ ਹੋਰ ਇੱਥੇ ਹੀ ਸੌਣ ਵਾਲਾ ਹਾਂ ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਕਿਉਂਕਿ ਮਜਦੂਰ ਸ਼ਮਸ਼ਾਨ ਘਾਟ ਵਿਚ ਕੰਮ ਕਰਨ ਤੋਂ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਅਜਿਹਾ ਕਰਨ ਤੋਂ ਮਜ਼ਦੂਰਾਂ ਨੂੰ ਹਿੰਮਤ ਮਿਲੇਗੀ। ਜੋ ਕਿ ਸ਼ਮਸ਼ਾਨ ਘਾਟ ਆਉਣੋਂ ਵੀ ਡਰ ਰਹੇ ਹਨ। 
ਉਨ੍ਹਾਂ ਨੇ ਕਿਹਾ ਕਿ ਸ਼ਮਸ਼ਾਨ ਵਿਚ ਉਚਿਤ ਸੁਵਿਧਾਵਾਂ ਨਹੀਂ ਹਨ।

MLA in Cremation MLA in Cremationਮੀਂਹ ਦੌਰਾਨ ਪੂਰੇ ਸ਼ਮਸ਼ਾਨ ਵਿਚ ਪਾਣੀ ਭਰ ਜਾਂਦਾ ਹੈ, ਉਸ ਸਮੇਂ ਉੱਥੇ ਤੁਰਨਾ ਵੀ ਔਖਾ ਹੋ ਜਾਂਦਾ ਹੈ। ਅੰਤਮ ਸੰਸਕਾਰ ਤੋਂ ਬਾਅਦ ਲੋਕਾਂ ਦੇ ਨਹਾਉਣ ਲਈ ਵੀ ਕੋਈ ਸਹੂਲਤ ਨਹੀਂ ਹੈ। ਇੰਨਾ ਹੀ ਨਹੀਂ ਸ਼ਮਸ਼ਾਨ ਦੇ  ਪਾਸੇ ਇੱਕ ਕੂੜਾਘਰ ਹੈ ਜਿਸ 'ਚੋਂ ਹਮੇਸ਼ਾ ਬਦਬੂ ਆਉਂਦੀ ਰਹਿੰਦੀ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸ਼ਨ ਵਲੋਂ ਸ਼ਮਸ਼ਾਨ ਘਾਟ ਦੀ ਉਸਾਰੀ ਲਈ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਵਿਧਾਇਕ ਨੂੰ ਤਿੰਨ ਕਰੋੜ ਰੁਪਏ ਦੀ ਰਾਸ਼ੀ ਪਾਸ ਕੀਤੀ ਗਈ ਸੀ। ਇਹ ਰਾਸ਼ੀ ਸ਼ਮਸ਼ਾਨ ਘਾਟ ਦੀ ਹਾਲਤ ਠੀਕ ਕਰਨ ਲਈ ਮੁਹਈਆ ਕੀਤੀ ਗਈ ਸੀ।

MLA in Cremation MLA in Cremationਪਰ ਮਜ਼ਦੂਰ ਸ਼ਮਸ਼ਾਨ ਵਿਚ ਕੰਮ ਕਰਨ ਤੋਂ ਡਰ ਰਹੇ ਹਨ। ਵਿਧਾਇਕ ਦਾ ਕਹਿਣਾ ਹੈ ਕਿ ਅਸੀ ਇਸ ਜਗ੍ਹਾ ਨੂੰ ਚੰਗੀ ਸ਼ਕਲ ਦੇਣਾ ਚਾਹੁੰਦੇ ਹਾਂ। ਅਸੀ ਇੱਥੇ ਬਾਥਰੂਮ, ਬਗੀਚਾ, ਡੇਡ ਬਾਡੀ ਲਈ ਨਵੇਂ ਪਲੇਟਫਾਰਮ ਬਣਵਾਉਣਾ ਚਾਹੁੰਦੇ ਸਨ। ਪਰ ਬਦਕਿਸਮਤੀ ਨਾਲ ਸ਼ਮਸ਼ਾਨ ਘਾਟ ਵਿਚ ਕੋਈ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਦੋ ਵਾਰ ਟੇਂਡਰ ਵੀ ਕੱਢਿਆ ਜਾ ਚੁੱਕਿਆ ਹੈ। ਦੱਸਣਯੋਗ ਹੈ ਫਿਰ ਨਾਇਡੂ ਨੂੰ ਇੱਕ ਕਾਂਟਰੇਕਟਰ ਮਿਲਿਆ ਜੋ ਇੱਥੇ ਕੰਮ ਕਰਨ ਲਈ ਤਿਆਰ ਹੋਇਆ ਪਰ ਮਜ਼ਦੂਰਾਂ ਸ਼ਮਸ਼ਾਨ ਵਿਚ ਕੰਮ ਕਰਨ ਤੋਂ ਨਾ ਕਰਦੇ ਹਨ।

MLA in Cremation MLA in Cremationਪੁੱਛਣ ਤੇ ਮਜ਼ਦੂਰਾਂ ਨੇ ਕਿਹਾ ਕਿ ਉਹ ਭੂਤ ਪ੍ਰੇਤਾਂ ਤੋਂ ਡਰਦੇ ਹਨ। ਨਾਇਡੂ ਦੇ ਮੁਤਾਬਕ ਕੁੱਝ ਦਿਨ ਪਹਿਲਾਂ ਇੱਕ ਮਜਦੂਰ ਨੇ ਇਥੇ ਇਕ ਅਰਥੀ ਫੂਕੀ ਜਾਂਦੀ ਦੇਖੀ ਸੀ ਉਸਦੇ ਤੋਂ ਬਾਅਦ ਹੀ ਮਜ਼ਦੂਰ ਕੰਮ ਕਰਨ ਤੋਂ ਡਰਨ ਲੱਗੇ। ਜਦੋਂ ਵਿਧਾਇਕ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਇੱਥੇ ਸੌਣ ਵਿਚ ਕੋਈ ਮੁਸ਼ਕਿਲ ਹੋਈ ਤਾਂ ਉਨ੍ਹਾਂ ਨੇ ਦੱਸਿਆ ਇੱਥੇ ਬਹੁਤ ਮੱਛਰ ਹਨ ਅਤੇ ਮੈਨੂੰ ਕੂੜਾਘਰ ਦੀ ਬਦਬੂ ਨੂੰ ਬਰਦਾਸ਼ਤ ਕਰਨਾ ਪਿਆ। ਵਿਧਾਇਕ ਨੇ ਦੱਸਿਆ ਕਿ ਮੈਂ ਇਥੇ ਰਾਤ ਨੂੰ ਮੱਛਰਦਾਨੀ ਲਗਾ ਕਿ ਸੁੱਤਾ ਸੀ।

Location: India, Andhra Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement