
ਜੈਮੋਪਾਈ ਇਲੈਕਟ੍ਰਿਕ ਨੇ ਸ਼ੁੱਕਰਵਾਰ ਨੂੰ ਬਜ਼ਾਰ ਵਿਚ ਅਪਣਾ ਮਿੰਨੀ ਈ-ਸਕੂਟਰ ਪੇਸ਼ ਕੀਤਾ ਹੈ।
ਨਵੀਂ ਦਿੱਲੀ: ਜੈਮੋਪਾਈ ਇਲੈਕਟ੍ਰਿਕ ਨੇ ਸ਼ੁੱਕਰਵਾਰ ਨੂੰ ਬਜ਼ਾਰ ਵਿਚ ਅਪਣਾ ਮਿੰਨੀ ਈ-ਸਕੂਟਰ ਪੇਸ਼ ਕੀਤਾ ਹੈ। ਇਸ ਦੀ ਕੀਮਤ 44,000 ਰੁਪਏ ਹੈ। ਜੈਮੋਪਾਈ ਇਲੈਕਟ੍ਰਿਕ ਨੇ ਬਿਆਨ ਵਿਚ ਕਿਹਾ ਕਿ ਉਸ ਨੇ ਮਿੰਨੀ ਸਕੂਟਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੀ ਡਿਲੀਵਰੀ ਅਗਲੇ ਮਹੀਨੇ ਤੋਂ ਕੀਤੀ ਜਾਵੇਗੀ। ਜੈਮੋਪਾਈ ਇਲੈਕਟ੍ਰਿਕ ਗੋਰਿਨ ਈ-ਮੋਬੀਲਿਟੀ ਅਤੇ ਓਪਾਈ ਇਲੈਕਟ੍ਰਿਕ ਦਾ ਇਕ ਸਾਂਝਾ ਉੱਦਮ ਹੈ।
Mini E scooter
ਇਸ ਸਕੂਟਰ ਵਿਚ ਲਈ ਸਿਰਫ ਚਾਲਕ ਲਈ ਸੀਟ ਹੈ। ਇਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ 'ਤੇ ਇਹ ਸਕੂਟਰ 75 ਕਿਲੋਮੀਟਰ ਚੱਲ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਕੂਟਰ ਨੂੰ ਦੋ ਘੰਟੇ ਵਿਚ 90 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਜੈਮੋਪਈ ਇਲੈਕਟ੍ਰਿਕ ਦੇ ਸਹਿ-ਸੰਸਥਾਪਕ ਅਮਿਤ ਰਾਜ ਸਿੰਘ ਨੇ ਕਿਹਾ, “ਅਜਿਹੇ ਸਮੇਂ ਜਦੋਂ ਅਸੀਂ ਇਕ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਕਾਰੋਬਾਰ ਦੀ ਨਿਰੰਤਰਤਾ ਸਾਡੇ ਸਾਹਮਣੇ ਚੁਣੌਤੀ ਹੈ। ਇਸ ਸਮੇਂ ਅਜਿਹੇ ਸਕੂਟਰ ਦਾ ਆਗਮਨ ਸੁਰੱਖਿਅਤ ਵਿਕਲਪ ਹੈ। ”
Mini E scooter
ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਵਿਚ ਇਕ ਸੀਟ ਵਾਲਾ ਸਕੂਟਰ ਸੁਰੱਖਿਅਤ ਯਾਤਰਾ ਵਿਕਲਪ ਪੇਸ਼ ਕਰਦਾ ਹੈ। ਇਸ ਸਕੂਟਰ ਨੂੰ ਚਲਾਉਣ ਲਈ ਲਾਇਸੈਂਸ ਜਾਂ ਖੇਤਰੀ ਆਵਾਜਾਈ ਦਫ਼ਤਰ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਇਸ ਦੀ ਜ਼ਿਆਦਾਤਰ ਰਫ਼ਤਾਰ 25 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਸਕੂਟਰ ਦੋ ਟ੍ਰਿੰਮਸ ਵਿਚ ਪੇਸ਼ ਕੀਤਾ ਗਿਆ ਹੈ। ਇਕ ਵਿਚ ਸਮਾਨ ਲਿਜਾਉਣ ਲਈ ਕੈਰੀਅਰ ਹੈ, ਜੋ 120 ਕਿਲੋਗ੍ਰਾਮ ਭਾਰ ਲਿਜਾ ਸਕਦਾ ਹੈ। ਦੂਜਾ ਸਿਰਫ ਇਕ ਸੀਟ ਵਾਲਾ ਸਕੂਟਰ ਹੈ।