
ਮਹਾਰਾਜ ਨੇ ਕਿਹਾ,''ਮਜ਼ਬੂਰੀ ਕੁਝ ਵੀ ਨਹੀਂ ਹੈ, ਸਿਰਫ਼ ਸਾਡੇ ਸਬਰ ਦੀ ਪ੍ਰੀਖਿਆ ਨਾ ਲਈ ਜਾਵੇ
ਓਨਾਵ-ਭਾਜਪਾ ਆਗੂ ਅਕਸਰ ਹੀ ਮੁਸਲਮਾਨਾਂ ਦੇ ਖਿਲਾਫ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ । ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਓਨਾਵ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਸੋਮਵਾਰ ਨੂੰ ਕਿਹਾ ਕਿ ਜਨਸੰਖਿਆ ਅਨੁਪਾਤ ਦੇ ਹਿਸਾਬ ਨਾਲ ਖੇਤਰ 'ਚ ਕਬਰਸਤਾਨ ਅਤੇ ਸ਼ਮਸ਼ਾਨ ਹੋਣੇ ਚਾਹੀਦੇ ਹਨ । ਸਾਕਸ਼ੀ ਮਹਾਰਾਜ ਨੇ ਬਾਂਗਰਮਊ ਵਿਧਾਨ ਸਭਾ ਜ਼ਿਮਨੀ ਚੋਣ 'ਚ ਪਾਰਟੀ ਉਮੀਦਵਾਰ ਸ਼੍ਰੀਕਾਂਤ ਕਟਿਆਰ ਦੇ ਸਮਰਥਨ 'ਚ ਫਤਿਹਪੁਰ ਚੈਰਾਸੀ ਬਲਾਕ ਖੇਤਰ 'ਚ ਕੀਤੀ ਜਾ ਰਹੀ ਨੁਕੱੜ ਸਭਾ 'ਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤੇ ।
Sakshi maharaj
ਇਸ ਦੌਰਾਨ ਹੋਏ ਸਮਾਗਮ ਵਿਚ ਸਾਕਸ਼ੀ ਨੇ ਕਿਹਾ,''ਜੇਕਰ ਕਿਸੇ ਪਿੰਡ 'ਚ ਇਕ ਵੀ ਮੁਸਲਮਾਨ ਹੁੰਦਾ ਹੈ ਤਾਂ ਕਬਰਸਤਾਨ ਬਹੁਤ ਵੱਡਾ ਹੁੰਦਾ ਹੈ । ਉੱਥੇ ਹੀ ਤੁਸੀਂ ਲੋਕ ਖੇਤ ਦੀ ਮੇਡ ਜਾਂ ਗੰਗਾ ਦੇ ਕਿਨਾਰੇ ਅੰਤਿਮ ਸੰਸਕਾਰ ਕਰਦੇ ਹੋ । ਕੀ ਇਹ ਅਨਿਆਂ ਨਹੀਂ ਹੈ ।''ਨੁਕੱੜ ਸਭਾ 'ਚ ਮੌਜੂਦ ਲੋਕਾਂ ਨੇ ਜਦੋਂ ਮਜ਼ਬੂਰੀ ਹੋਣ ਦੀ ਗੱਲ ਕਹੀ ਤਾਂ ਸਾਕਸ਼ੀ ਮਹਾਰਾਜ ਨੇ ਕਿਹਾ,''ਮਜ਼ਬੂਰੀ ਕੁਝ ਵੀ ਨਹੀਂ ਹੈ, ਸਿਰਫ਼ ਸਾਡੇ ਸਬਰ ਦੀ ਪ੍ਰੀਖਿਆ ਨਾ ਲਈ ਜਾਵੇ ।'' ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਾਕਸ਼ੀ ਨੇ ਬਾਂਗਰਮਊ ਤੋਂ ਪਾਰਟੀ ਵਲੋਂ ਉਮੀਦਵਾਰ ਐਲਾਨ ਨੂੰ ਲੈ ਕੇ ਵੀ ਚੁੱਕਿਆ ਸੀ। ਓਨਾਵ ਦੀ ਬਾਂਗਰਮਊ ਸੀਟ 'ਤੇ ਜ਼ਿਮਨੀ ਚੋਣ ਜਬਰ ਜ਼ਿਨਾਹ ਕੇਸ 'ਚ ਸਜ਼ਾ ਕੱਟ ਰਹੇ ਕੁਲਦੀਪ ਸਿੰਘ ਸੇਂਗਰ ਦੀ ਮੈਂਬਰਤਾ ਰੱਦ ਹੋਣ ਕਰ ਕੇ ਹੋ ਰਹੀ ਹੈ । ਬੀਜੇਪੀ ਦੇ ਆਗੂ ਮੁਸਲਮਾਨਾਂ ਦੇ ਖਿਲਾਫ ਬੋਲ ਕੇ ਹਿੰਦੂ ਵੋਟ ਬੈਂਕ ਬਟੋਰਨ ਦੀ ਨੀਤੀ ਅਪਣਾ ਰਹੇ ਹਨ ।