
ਟੀਮ ਇੰਡੀਆ ਦੇ ਸਾਬਕਾ ਕਪਤਾਨ ਐੱਮ.ਐੱਸ ਧੋਨੀ ਨੇ 18 ਨਵੰਬਰ ਨੂੰ ਮੁੰਬਈ......
ਮੁੰਬਈ (ਭਾਸ਼ਾ): ਟੀਮ ਇੰਡੀਆ ਦੇ ਸਾਬਕਾ ਕਪਤਾਨ ਐੱਮ.ਐੱਸ ਧੋਨੀ ਨੇ 18 ਨਵੰਬਰ ਨੂੰ ਮੁੰਬਈ ਵਿਚ ਅਪਣੀ ਪਤਨੀ ਸਾਕਸ਼ੀ ਦਾ 30ਵਾਂ ਜਨਮ ਦਿਨ ਮਨਾਇਆ। ਇਸ ਜਸ਼ਨ ਵਿਚ ਕ੍ਰਿਕੇਟ ਜਗਤ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਤਮਾਮ ਵੱਡੀਆਂ ਸਖਸ਼ੀਅਤਾਂ ਮੌਜੂਦ ਸਨ। ਸਾਕਸ਼ੀ ਦੇ ਜਨਮ ਦਿਨ ਵਿਚ ਹਾਰਦਿਕ ਪੰਡਿਆ, ਸ਼ਾਰਦੁਲ ਠਾਕੁਰ, ਸੌਫੀ ਚੌਧਰੀ ਅਤੇ ਰਾਹੁਲ ਵੈਦ ਵਰਗੇ ਸਿਤਾਰੀਆਂ ਨੇ ਚਾਰ ਚੰਨ ਲਗਾਏ। ਇਸ ਪਾਰਟੀ ਦੇ ਕਈ ਵੀਡੀਓ ਅਤੇ ਤਸਵੀਰਾਂ ਸਾਕਸ਼ੀ ਨੇ ਅਪਣੇ ਆਪ ਅਪਣੇ ਇੰਸਟਾਗਰਾਮ ਉਤੇ ਸਾਂਝੀਆਂ ਕੀਤੀਆਂ ਹਨ।
Sakshi And Dhoni
ਇਨ੍ਹਾਂ ਵਿਚੋਂ ਇਕ ਅਜਿਹੀ ਖਾਸ ਤਸਵੀਰ ਹੈ ਜੋ ਦੱਬਕੇ ਸੁਰਖੀਆਂ ਬਟੋਰ ਰਹੀ ਹੈ। ਤਾਂ ਚੱਲਿਏ ਅਸੀਂ ਤੁਹਾਡੇ ਲਈ ਖੁਲਾਸਾ ਕਰ ਦਿੰਦੇ ਹਾਂ ਉਸ ਵਿਚ ਅਜਿਹਾ ਕੀ ਖਾਸ ਹੈ। ਦਰਅਸਲ ਸਾਕਸ਼ੀ ਨੇ ਰਾਬਿਨ ਉਥੱਪਾ ਅਤੇ ਉਨ੍ਹਾਂ ਦੀ ਪਤਨੀ ਸ਼ੀਥਲ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਧੰਨਵਾਦ ਰਾਬਿਨ ਮੈਨੂੰ ਅਤੇ ਧੋਨੀ ਨੂੰ ਨਾਲ ਲਿਆਉਣ ਦੇ ਲਈ। ਰਾਬਿਨ ਅਤੇ ਸ਼ੀਥਲ ਤੁਹਾਨੂੰ ਮਿਲਕੇ ਅੱਛਾ ਲੱਗਿਆ। ਸ਼ੀਥਲ ਤੂੰ ਹਮੇਸ਼ਾ ਦੀ ਤਰ੍ਹਾਂ ਹਾਟ ਲੱਗ ਰਹੀ ਹੋ।’ ਸਾਕਸ਼ੀ ਦੇ ਇਸ ਪੋਸਟ ਤੋਂ ਬਾਅਦ ਪਹਿਲੀ ਵਾਰ ਖੁਲਾਸਾ ਹੋਇਆ ਹੈ ਕਿ ਧੋਨੀ ਅਤੇ ਸਾਕਸ਼ੀ ਦੇ ਨਾਲ ਹੋਣ ਵਿਚ ਟੀਮ ਇੰਡੀਆ ਦੇ ਇਸ ਬੱਲੇਬਾਜ਼ ਦੀ ਵੱਡੀ ਭੂਮਿਕਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਧੋਨੀ ਅਤੇ ਸਾਕਸ਼ੀ 2008 ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ। ਪਰ ਇਨ੍ਹਾਂ ਦੋਨਾਂ ਨੇ ਅਪਣੇ ਰਿਸ਼ਤੇ ਨੂੰ ਮੀਡੀਆ ਤੋਂ ਲੁੱਕਾ ਕੇ ਰੱਖਿਆ। ਆਖ਼ਿਰਕਾਰ 4 ਜੁਲਾਈ 2010 ਨੂੰ ਦੋਨੋਂ ਵਿਆਹ ਦੇ ਬੰਧਨ ਵਿਚ ਬੰਨ ਗਏ ਸਨ। ਰਾਬਿਨ ਉਥੱਪਾ 2007 ਵਿਚ ਸਾਊਥ ਅਫਰੀਕਾ ਵਿਚ ਧੋਨੀ ਦੀ ਕਪਤਾਨੀ ਵਿਚ ਟੀ-20 ਵਰਲਡ ਕਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਹਨ। ਰਾਬਿਨ ਨੂੰ ਕਾਮਯਾਬੀ ਦਿਵਾਉਣ ਵਾਲੇ ਧੋਨੀ ਹੀ ਹਨ ਜਿੰਨ੍ਹਾਂ ਨੇ ਰਾਬਿਨ ਦੀ ਬਹੁਤ ਜਿਆਦਾ ਮਦਦ ਕੀਤੀ ਹੈ।