
ਕਿਹਾ ਕਿ ਸਰਕਾਰ ਕੰਧ ‘ਤੇ ਲਿਖਿਆ ਪੜ੍ਹ ਲਵੇ ਦੇਸ਼ ਦੇ ਕਿਸਾਨ ਸੰਘਰਸ਼ ਨੂੰ ਜਿੱਤ ਕੇ ਹੀ ਵਾਪਸ ਜਾਣਗੇ।
ਨਵੀਂ ਦਿੱਲੀ, ਹਰਦੀਪ ਸਿੰਘ ਭੋਗਲ : ਜੋਗਿੰਦਰ ਸਿੰਘ ਉਗਰਾਹਾਂ ਨੇ ਸੁਰਜੀਤ ਸਿੰਘ ਜਿਆਣੀ ਨੂੰ ਦਿੱਤਾ ਠੋਕਵਾਂ ਜਵਾਬ ਦੱਸਿਆ ਚੌਕੀਦਾਰ । ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸੁਰਜੀਤ ਜਿਆਣੀ ਵਿਚ ਜੇਕਰ ਹਿੰਮਤ ਹੈ ਤਾਂ ਬਠਿੰਡੇ ਆ ਕੇ ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝਾਵੇ । ਜੋਗਿੰਦਰ ਸਿੰਘ ਨੇ ਕਿਹਾ ਕਿ ਸੰਘਰਸ਼ ਦੌਰਾਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਸਾਡਾ ਦਰਦ ਸਾਂਝਾ ਹੈ । ਇਸੇ ਲਈ ਜਦੋਂ ਵੀ ਕੋਈ ਕਿਸਾਨ ਸੰਘਰਸ਼ ਵਿਚ ਮਰਦਾ ਹੈ ਤਾਂ ਸਾਡੇ ਹਿਰਦੇ ਵਲੂੰਧਰੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਸਰਕਾਰ ਕੋਲ ਕੋਈ ਦਰਦ ਨਹੀਂ ਹੈ।
Farmer protestਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਪੰਜਾਬ ਅੰਦਰ ਰਾਜਨੀਤਕ ਪਾਰਟੀਆਂ ਦੀ ਵੁੱਕਤ ਖ਼ਤਮ ਕਰ ਦਿੱਤੀ ਹੈ , ਆਉਣ ਵਾਲੇ ਸਮੇਂ ਵਿਚ ਰਾਜਨੀਤਕ ਪਾਰਟੀਆਂ ਦੀਆਂ ਮਨਮਾਨੀਆਂ ਨਹੀਂ ਚੱਲਣਗੀਆਂ, ਪੰਜਾਬ ਦੇ ਕਿਸਾਨਾਂ ਨੇ ਰਾਜਨਿਤਿਕ ਪਾਰਟੀਆਂ ਦੇ ਕਿਰਦਾਰ ਨੂੰ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਨਿਰਾਸ਼ ਕਰ ਰਹੀ ਹੈ, ਸਰਕਾਰ ਨੂੰ ਲੱਗਦਾ ਹੈ ਕਿ ਲੋਕੋ ਥੱਕ ਹਾਰ ਕੇ ਵਾਪਸ ਮੁੜ ਜਾਣਗੇ, ਸਰਕਾਰ ਇਨ੍ਹਾਂ ਚਾਲਾਂ ਨੂੰ ਸਮਝ ਚੁੱਕੇ ਹਨ, ਦੇਸ਼ ਦੇ ਕਿਸਾਨ ਖੇਤੀ ਬਿੱਲਾਂ ਦੇ ਖਿਲਾਫ ਇੱਕਜੁੱਟ ਹੇ ਕੇ ਬਾਰਡਰਾਂ ਤੇ ਡਟ ਕੇ ਲੜ ਰਹੇ ਹਨ।
BJP Leaderਉਨ੍ਹਾਂ ਕਿਹਾ ਕਿ ਸਰਕਾਰ ਇਸ ਧਰਨੇ ਨੂੰ ਤਾਕਤ ਨਾਲ ਖ਼ਤਮ ਨਹੀਂ ਕਰ ਸਕਦੀ, ਸਰਕਾਰ ਲਈ ਇਹ ਸੌਦਾ ਮਹਿੰਗਾ ਸਾਬਤ ਹੋਵੇਗਾ , ਜੇਕਰ ਸਰਕਾਰ ਨੇ ਇਹ ਧਰਨਾ ਤਾਕਤ ਨਾਲ ਖ਼ਤਮ ਕਰਨਾ ਹੁੰਦਾ ਤਾਂ ਕਦੋਂ ਦੀ ਕਰ ਦਿੰਦੀ । ਲੇਕਾਂ ਦੇ ਵੱਡੇ ਇਕੱਠ ਨੂੰ ਤਾਕਤ ਨਾਲ ਉਠਾਉਣਾ ਹੁਣ ਸਰਕਾਰ ਦੇ ਵੱਸ ਦਾ ਰੋਗ ਨਹੀਂ ਹੈ।
Farmer Protestਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਅੱਤਵਾਦੀ, ਵੱਖਵਾਦੀ, ਨਕਸਲੀ ਅਤੇ ਮਾਓਵਾਦੀ ਕਹਿ ਕੇ ਸੀਮਤ ਕਰਨਾ ਚਾਹੁੰਦੀ ਹੈ , ਹੁਣ ਸੰਘਰਸ਼ ਦੇ ਉਸ ਪੜਾਅ ‘ਤੇ ਪਹੁੰਚ ਗਿਆ ਹੈ ਜਿੱਥੇ ਸਰਕਾਰ ਦੀਆਂ ਚਾਲਾਂ ਦਾ ਸੰਘਰਸ਼ ਦੇ ਉੱਤੇ ਕੋਈ ਵੀ ਅਸਰ ਨਹੀਂ ਪੈਣਾ ਵਾਲਾ। ਉਨ੍ਹਾਂ ਕਿਹਾ ਕਿ ਸਰਕਾਰ ਕੰਧ ‘ਤੇ ਲਿਖਿਆ ਪੜ੍ਹ ਲਵੇ ਦੇਸ਼ ਦੇ ਕਿਸਾਨ ਸੰਘਰਸ਼ ਨੂੰ ਜਿੱਤ ਕੇ ਹੀ ਵਾਪਸ ਜਾਣਗੇ।