
100 ਤੋਂ ਜਿਆਦਾ ਲੋਕਾਂ ਦੇ ਕੋਰੋਨਾ ਵਾਇਰਸ ਦੇ ਲਪੇਟੇ ‘ਚ ਆਉਣ ਦਾ ਸ਼ੱਕ
ਦਿੱਲੀ- ਚੀਨ ‘ਚ ਕੋਰੋਨਾਵਾਇਰਸ ਫੈਲਣ ਦੇ ਨਾਲ ਹਰ ਪਾਸੇ ਸਹਿਮ ਦਾ ਮਾਹੌਲ ਹੈ। ਹੁਣ ਕੇਰਲ ਅਤੇ ਮਹਾਰਾਸ਼ਟਰ ‘ਚ 100 ਤੋਂ ਜਿਆਦਾ ਲੋਕਾਂ ਨੂੰ ਕੋਰੋਨਾ ਵਾਇਰਸ (Corona virus) ਦੇ ਲਪੇਟੇ ‘ਚ ਆਉਣ ਦੇ ਸ਼ੱਕ ਵਜੋਂ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਦਫਤਰ (PMO) ਨੇ ਇਸ ਘਾਤਕ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਟਾਕਰੇ ਲਈ ਤਿਆਰੀਆਂ ਦਾ ਜਾਇਜ਼ਾ ਲਿਆ।
File
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਹੁਣ ਤੱਕ ਇਸ ਬਿਮਾਰੀ ਦਾ ਕੋਈ ਠੋਸ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪਰ ਚੀਨ ਤੋਂ ਵਾਪਸ ਪਰਤੇ 7 ਲੋਕਾਂ ਦੇ ਸੈਂਪਲ ਪੁਣੇ ਦੀ ਆਈਸੀਐਮਆਰ-ਐਨਆਈਵੀ ਪ੍ਰਯੋਗਸ਼ਾਲਾ ‘ਚ ਭੇਜੇ ਗਏ ਹਨ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀ.ਕੇ. ਮਿਸ਼ਰਾ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ਵਿਚ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਚੀਨ ‘ਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ।
File
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ਉਤੇ ਇਹ ਬੈਠਕ ਕੀਤੀ ਗਈ। ਇਸ ‘ਚ ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਵਿਦੇਸ਼ ਸਕੱਤਰ, ਰੱਖਿਆ ਸਕੱਤਰ, ਸਿਹਤ ਸਕੱਤਰ ਅਤੇ ਕਈ ਹੋਰ ਉੱਚ ਅਧਿਕਾਰੀ ਸ਼ਾਮਲ ਹੋਏ। ਸੂਤਰਾਂ ਨੇ ਦੱਸਿਆ ਕਿ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਪੀ.ਕੇ. ਮਿਸ਼ਰਾ ਨੂੰ ਕੋਰੋਨਾ ਵਾਇਰਸ ਦੇ ਸੰਭਾਵਿਤ ਮਾਮਲਿਆਂ ਨਾਲ ਨਜਿੱਠਣ ਲਈ ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਤਿਆਰ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ।
File
ਸਕੱਤਰ ਨੇ ਵੱਖ-ਵੱਖ ਮੰਤਰਾਲਿਆਂ ਵੱਲੋਂ ਚੁੱਕੇ ਗਏ ਕਦਮਾਂ ਦੀ ਵੀ ਸਮੀਖਿਆ ਕੀਤੀ। ਹੁਣ ਤੱਕ ਇਸ ਵਾਇਰਸ ਦੇ ਜਿਆਦਾਤਰ ਮਾਮਲੇ ਚੀਨ ਨਾਲ ਹੀ ਜੁੜੇ ਹੋਏ ਹਨ। ਕੋਰੋਨਾਵਾਇਰਸ ਕਈ ਤਰ੍ਹਾਂ ਦੇ ਹੁੰਦੇ ਹਨ। ਵੁਹਾਨ ‘ਚ ਫੈਲਿਆ ਵਾਇਰਸ ‘ਨੋਵੇਲ ਕੋਰੋਵਾਇਰਸ’ ਹੈ। ਇਸ ਨੂੰ ਵੁਹਾਨ ਵਾਇਰਸ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅਲਫਾ ਅਤੇ ਬਿਟਾ ਕੋਰੋਨਾਵਾਇਰਸ ਵੀ ਹੁੰਦੇ ਹਨ।
File
ਕੋਰੋਨਾਵਾਇਰਸ ਨੂੰ ਸਾਲ 2003 ਦੇ ਪਹਿਲਾਂ ਤੱਕ ਕਦੇ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ। ਜਦੋਂ ਚਮਗਿੱਦੜਾਂ ਦੇ ਜਰੀਏ ਫੈਲਿਆ ਵਾਇਰਸ ਸਾਰਸ ਦੇ ਤੌਰ ਉਤੇ ਫੈਲ ਗਿਆ। ਹੁਣ ਇਕ ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਇਸ ਵਾਰ ਦਾ ਕੋਰੋਨਾਵਾਇਰਸ ਸੱਪਾਂ ਕਰਕੇ ਫੈਲਿਆ ਹੋਇਆ ਦੱਸਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।