
ਦਿੱਲੀ ਐਨਸੀਆਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਕਰਾਟੇ ਚੈਂਪੀਅਨ ਘਰਵਾਲੀ ਨੇ ਆਪਣੇ ਹੀ ਪਤੀ ਤੇ ਧਾਵਾ ਬੋਲ ਦਿੱਤਾ ਹੈ
ਨਵੀਂ ਦਿੱਲੀ : ਦਿੱਲੀ ਐਨਸੀਆਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਕਰਾਟੇ ਚੈਂਪੀਅਨ ਘਰਵਾਲੀ ਨੇ ਆਪਣੇ ਹੀ ਪਤੀ ਤੇ ਧਾਵਾ ਬੋਲ ਦਿੱਤਾ ਹੈ ਜਿਸ ਨਾਲ ਪਤੀ ਦੀਆਂ ਟੰਗਾ ਟੁੱਟ ਗਈਆਂ ਅਤੇ ਉਸ ਨੂੰ ਵਹੀਲ ਚੇਅਰ ਰਾਹੀਂ ਹਸਪਤਾਲ ਜਾਣਾ ਪਿਆ।
Photo
ਦਰਅਸਲ ਸੋਸ਼ਲ ਮੀਡਆ 'ਤੇ ਦੀਪਕ ਨਾਮ ਦੇ ਵਿਅਕਤੀ ਨੇ ਕਰਾਟੇ ਚੈਂਪੀਅਨ ਅਸ਼ੋਕ ਸਾਹਨੀ ਨਾਮ ਦੀ ਲੜਕੀ ਨਾਲ ਇਸ਼ਕ ਦਾ ਚੱਕਰ ਚਲਾਇਆ। ਦੋਵਾਂ ਦੇ ਪਿਆਰ ਨੂੰ ਬੁਰ ਵੀ ਪੈ ਗਿਆ ਅਤੇ ਅਸ਼ੋਕ ਦੀਪਕ ਦੀ ਲਾਈਫ ਪਾਟਨਰ ਵੀ ਬਣ ਗਈ ਪਰ ਦੀਪਕ ਦੀ ਜ਼ਿੰਦਗੀ ਦੇ ਪਾਵੇ ਉਦੋਂ ਹਿੱਲਣ ਲੱਗੇ ਜਦੋਂ ਛੋਟੇ-ਮੋਟੇ ਝਗੜਿਆ ਦੌਰਾਨ ਉਸ ਦੀ ਪਤਨੀ ਉਸ 'ਤੇ ਕਰਾਟੇਬਾਜੀ ਦੇ ਹੱਥ ਅਜਮਾਉਣੇ ਸ਼ੁਰੂ ਕਰ ਦਿੱਤੇ।
File Photo
ਅਜਿਹਾ ਹੀ ਕੁੱਝ ਬੀਤੇ ਸ਼ਨਿੱਚਰਵਾਰ ਨੂੰ ਵੀ ਹੋਇਆ ਜਦੋਂ ਦੀਪਕ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਉਸ ਦੀ ਪਤਨੀ ਨੇ ਉਸ 'ਤੇ ਹੀ ਕਰਾਟਿਆਂ ਦਾ ਹੁਨਰ ਅਜਮਾਂ ਦਿੱਤਾ ਨਤੀਜੇ ਵਜੋਂ ਦੀਪਕ ਚੱਲਣ ਤੋਂ ਵੀ ਬੇਹਾਲ ਹੋ ਗਿਆ ਅਤੇ ਵਹੀਲ ਚੇਅਰ ਉੱਤੇ ਆਪਣੇ ਪਿਤਾ ਦੀ ਮਦਦ ਰਾਹੀਂ ਹਸਪਤਾਲ ਪਹੁੰਚ ਕੇ ਪੁਲਿਸ ਨੂੰ ਗੁਹਾਰ ਲਗਾਉਣ ਲੱਗਿਆ ਕਿ ਮੈਨੂੰ ਮੇਰੀ ਘਰਵਾਲੀ ਤੋਂ ਬਚਾਓ। ਇਸ ਪੂਰੇ ਝਗੜੇ ਵਿਚ ਦੀਪਕ ਦੀ ਇਕ ਲੱਤ ਵੀ ਟੁੱਟ ਗਈ ਹੈ।
Photo
ਦੀਪਕ ਸਾਹਨੀ ਦੇ ਪਿਤਾ ਅਸ਼ੋਕ ਸਾਹਨੀ ਨੇ ਦੱਸਿਆ ਕਿ ਦੋਵਾਂ ਦਾ ਮਈ 2019 ਵਿਚ ਵਿਆਹ ਹੋਇਆ ਸੀ ਦੋਵਾਂ ਦੀ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਅਤੇ ਦੀਪਕ ਦੀ ਪਤਨੀ ਉਸ ਨੂੰ ਹਮੇਸ਼ਾ ਕੁੱਟਦੀ ਰਹਿੰਦੀ ਸੀ।
Photo
ਅਸ਼ੋਕ ਨੇ ਦੱਸਿਆ ਕਿ ਦੀਪਕ ਦੀ ਪਤਨੀ ਜੂਡੋ-ਕਰਾਟੇ ਚੈਂਪੀਅਨ ਹੈ ਅਤੇ ਆਪਣੇ ਹੁਨਰ ਦੀ ਵਰਤੋਂ ਆਪਣੇ ਪਤੀ 'ਤੇ ਕਰਦੀ ਹੈ। ਅਸ਼ੋਕ ਮੁਤਾਬਕ ਦੀਪਕ ਇਸ ਤਰ੍ਹਾਂ ਪਹਿਲਾਂ ਵੀ ਜ਼ਖ਼ਮੀ ਹੋ ਚੁੱਕਿਆ ਹੈ ਉਦੋਂ ਉਸ ਦਾ ਸਿਰ ਫੱਟ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੀ ਸ਼ਿਕਾਇਤ ਵੀ ਪੁਲਿਸ ਨੂੰ ਦਿੱਤੀ ਗਈ ਹੈ। ਅਸ਼ੋਕ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋਇਆ ਸੀ ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ।