ਵੱਡੀ ਖੁਸ਼ਖ਼ਬਰੀ! ਲਓ ਜੀ ਸਿਰਫ਼ 1 ਰੁਪਏ ’ਚ ਮਿਲੇਗਾ ਇੰਨੇ GB ਡੇਟਾ, ਲੁੱਟੋ ਨਜ਼ਾਰੇ  
Published : Jan 27, 2020, 6:00 pm IST
Updated : Jan 27, 2020, 6:00 pm IST
SHARE ARTICLE
This company is offering 1gb of data for just 1 rupee
This company is offering 1gb of data for just 1 rupee

2016 'ਚ ਸਥਾਪਤ ਸਟਾਰਟਅਪ ਦਾ ਮੰਸੂਬਾ ਪੂਰੇ ਬੰਗਲੁਰੂ ਸ਼ਹਿਰ 'ਚ...

ਕਰਨਾਟਕ: ਇੱਕ ਰੁਪਏ 'ਚ ਇੱਕ ਜੀਬੀ ਡਾਟਾ, ਇਹ ਗੱਲ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ। ਹੁਣ ਤੱਕ ਸਸਤੇ ਡਾਟਾ ਦੇ ਮਾਮਲੇ 'ਚ ਜੀਓ ਦਾ ਨਾਂ ਟੈਲੀਕਾਮ ਮਾਰਕਿਟ 'ਚ ਹੈ ਪਰ ਬੰਗਲੁਰੂ 'ਚ ਇੱਕ ਨਵਾਂ ਪ੍ਰਯੋਗ ਕੀਤਾ ਜਾ ਰਿਹਾ ਹੈ। ਸ਼ੁਰੂਆਤ 'ਚ ਇੱਕ ਜੀਬੀ ਡਾਟਾ ਪਲਾਨ ਦਾ ਆਫਰ ਨਵਾਂ ਸਟਾਰਟਅਪ ਦੇ ਰਿਹਾ। ਹੁਣ ਇਸ ਦਾ ਇਸਤੇਮਾਲ ਪ੍ਰਯੋਗ ਦੇ ਤੌਰ 'ਤੇ ਕੀਤਾ ਜਾ ਰਿਹਾ ਹੈ ਪਰ ਆਉਣ ਵਾਲੇ ਦਿਨਾਂ 'ਚ ਪ੍ਰਾਈਮ ਗੇਮ ਦੇ ਮਾਮਲੇ 'ਚ ਨਵਾਂ ਸਟਾਰਟਅਪ ਮੁਕੇਸ਼ ਅੰਬਾਨੀ ਦੀ ਜੀਓ ਨੂੰ ਟੱਕਰ ਦੇ ਸਕਦਾ ਹੈ।

Mobile NetworkMobile Network

2016 'ਚ ਸਥਾਪਤ ਸਟਾਰਟਅਪ ਦਾ ਮੰਸੂਬਾ ਪੂਰੇ ਬੰਗਲੁਰੂ ਸ਼ਹਿਰ 'ਚ ਵਾਈਫਾਈ ਸੇਵਾ ਪਹੁੰਚਾਉਣ ਦਾ ਹੈ। ਇੱਕ ਰਿਪੋਰਟ ਮੁਤਾਬਕ ਹਾਈ ਸਪੀਡ ਇੰਟਰਨੈਟ ਦੀ ਸੁਵਿਧਾ ਹਾਸਲ ਕਰਨ ਦੇ ਲਈ ਕੋਈ ਇੰਸਟਾਲੈਸ਼ਨ ਜਾਂ ਸਬਸਕ੍ਰਿਪਸ਼ਨ ਫੀਸ ਨਹੀਂ ਦੇਣ ਹੋਵੇਗੀ। ਦਾਅਵਾ ਕੀਤਾ ਗਿਆ ਹੈ ਕਿ ਜੀਓ ਦੇ ਪਲੈਨ ਦੇ ਮੁਕਾਬਲੇ 'ਵਾਈਫਾਈ ਡੱਬਾ' ਦਾ ਡਾਟਾ 360 ਫੀਸਦ ਸਸਤਾ ਹੈ। 'ਵਾਈਫਾਈ ਡੱਬਾ' ਆਪਣੇ ਵਾਈਫਾਈ ਰਾਉਟਰ ਦੇ ਜ਼ਰੀਏ ਕਨੈਕਟ ਹੁੰਦਾ ਹੈ। ਇਸਦਾ ਇੰਸਟਾਲੈਸ਼ਨ ਦੁਕਾਨਾਂ 'ਤੇ ਕੀਤਾ ਜਾ ਸਕਦਾ ਹੈ।

Mobile AppMobile App

'ਵਾਈਫਾਈ ਡੱਬਾ' ਲਈ ਫਾਈਬਰ ਕੇਬਲ ਵਿਛਾਉਣ ਜਾਂ ਸੜਕ ਪੁਟੱਣ ਦੀ ਲੋੜ ਨਹੀਂ ਹੈ ਤੇ ਨਾ ਹੀ ਸਪੈਕਟ੍ਰਮ ਖਰੀਦਣਾ ਪਵੇਗਾ। ਨੈੱਟਵਰਕ ਨਾਲ ਜੂੜਣ ਲਈ ਤੁਹਾਨੂੰ ਆਪਣੇ ਡੀਟੇਲਸ ਦੇਣ ਦੀ ਜ਼ਰੂਰਤ ਹੋਵੇਗੀ। 'ਵਾਈਫਾਈ ਡੱਬਾ' ਟੋਕਣ ਨੂੰ ਸਥਾਨਿਕ ਪੱਧਰ 'ਤੇ ਖਰੀਦ ਕੇ ਵੀ ਬਿਨ੍ਹਾਂ ਕਿਸੇ ਅੜਿੱਕੇ ਦੇ ਇੰਟਰਨੈਟ ਸੁਵਿਧਾ ਲਈ ਜਾ ਸਕਦੀ ਹੈ। ਦਸ ਦਈਏ ਕਿ ਰਿਲਾਇੰਸ ਜੀਓ ਨੇ ਆਪਣੇ 149 ਰੁਪਏ ਵਾਲੇ ਪਲਾਨ ‘ਚ ਬਦਲਾਅ ਦਾ ਫੈਸਲਾ ਕੀਤਾ ਹੈ।

Jiophone recharge plan rupees plan offersJiophone recharge plan rupees plan offers

ਰਿਲਾਇੰਸ ਜੀਓ ਯੂਜ਼ਰਸ ਹੁਣ ਨੌਨ ਜੀਓ ਕਾਲਿੰਗ ਲਈ ਆਈਯੂਸੀ ਮਿੰਟ ਦਾ ਫਾਇਦਾ ਚੁੱਕ ਸਕਣਗੇ। ਜੀਓ ਨੇ ਹਾਲ ਹੀ ‘ਚ ਦੱਸਿਆ ਕਿ ਕੰਪਨੀ ਇੰਟਰਕਨੈਕਟ ਯੂਜ਼ਰਸ ਕਰਕੇ ਜੀਓ ਨੰਬਰ ‘ਤੇ ਕਾਲਿੰਗ ਬਦਲੇ ਚਾਰਜ ਲਵੇਗੀ। ਭਾਰਤ ‘ਚ ਆਈਯੂਸੀ ਦੀ ਕੀਮਤ 6 ਪੈਸੇ ਪ੍ਰਤੀ ਮਿੰਟ ਹੈ। ਇਸ ਤੋਂ ਇਲਾਵਾ 149 ਦੇ ਨਵੇਂ ਪਲਾਨ 'ਚ ਯੂਜ਼ਰਸ ਨੂੰ 24 ਦਿਨਾਂ ਦੀ ਵੈਧਤਾ ਦੇ ਨਾਲ-ਨਾਲ 300 ਨੌਨ-ਲਾਈਵ ਕਾਲਿੰਗ ਮਿੰਟ ਵੀ ਮਿਲਣਗੇ।

JioJio

ਨਵੀਂ ਯੋਜਨਾ 'ਚ ਉਪਭੋਗਤਾਵਾਂ ਨੂੰ ਜੀਓ ਤੋਂ ਜੀਓ ਦੀ ਅਨਲਿਮਟਿਡ ਕਾਲਿੰਗ ਦੀ ਸਹੂਲਤ ਵੀ ਮਿਲੇਗੀ। ਯੂਜ਼ਰਸ ਨੂੰ 1.5 ਜੀਬੀ ਡੇਟਾ ਨਾਲ ਰੋਜ਼ਾਨਾ 100 ਐਸਐਮਐਸ ਦੀ ਸਹੂਲਤ ਮਿਲੇਗੀ। ਜੀਓ ਦੇ ਇਸ ਪਲਾਨ ਨਾਲ ਏਅਰਟੈੱਲ ਤੇ ਵੋਡਾਫੋਨ ਨੂੰ ਟੱਕਰ ਮਿਲੇਗੀ। ਏਅਰਟੈੱਲ ਦੀ 129 ਰੁਪਏ ਦੇ ਪਲਾਨ ਦਿੱਲੀ-ਐਨਸੀਆਰ 'ਚ ਉਪਭੋਗਤਾਵਾਂ ਲਈ ਵਿੱਚ 28 ਦਿਨਾਂ ਦੀ ਵੈਧਤਾ ਨਾਲ ਉਪਲਬਧ ਹੈ।

ਇਸ ਤੋਂ ਇਲਾਵਾ ਇਸ ਪਲਾਨ 'ਚ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ। ਜਦਕਿ ਵੋਡਾਫੋਨ ਦਾ 149 ਰੁਪਏ ਦਾ ਪਲਾਨ ਸਿਰਫ ਦਿੱਲੀ-ਐਨਸੀਆਰ ਦੇ ਲੋਕਾਂ ਲਈ ਹੈ। ਇਸ 'ਚ ਉਪਭੋਗਤਾਵਾਂ ਨੂੰ ਅਨਲਿਮਟਿਡ ਲੋਕਲ ਤੇ ਐਸਟੀਡੀ ਕਾਲਿੰਗ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ 1 ਜੀਬੀ ਇੰਟਰਨੈੱਟ ਡਾਟਾ ਮਿਲੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।  

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement