
ਕੁੰਭ ਦਰਸ਼ਨ ਲਈ ਜਾ ਰਹੇ ਬਿਹਾਰ ਦੇ ਮੁਸਾਫਰਾਂ ਦੀ ਭਰੀ ਬੱਸ ਨੂੰ ਤੇਜ਼ ਰਫਤਾਰ.......
ਭਦੋਹੀ: ਕੁੰਭ ਦਰਸ਼ਨ ਲਈ ਜਾ ਰਹੇ ਬਿਹਾਰ ਦੇ ਮੁਸਾਫਰਾਂ ਦੀ ਭਰੀ ਬੱਸ ਨੂੰ ਤੇਜ਼ ਰਫਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਨਾਲ ਅੱਠ ਲੋਕ ਜਖ਼ਮੀ ਹੋ ਗਏ ਹਨ। ਚਾਰ ਦੀ ਹਾਲਤ ਨਾਜ਼ਕ ਹੋਣ 'ਤੇ ਉਹਨਾਂ ਨੂੰ ਵਾਰਾਣਸੀ ਦਾਖਲ ਕੀਤਾ ਗਿਆ ਹੈ। ਇਹ ਹਾਦਸਾ ਉਰਜ ਥਾਨਾ ਇਲਾਕੇ ਦੇ ਸੂਫੀਨਗਰ ਐਨਐਚ ਦੋ 'ਤੇ ਹੋਇਆ। ਹਾਦਸੇ ਦੌਰਾਨ ਬੱਸ ਸਵਾਰ ਲੋਕ ਸੜਕ ਕੰਢੇ ਆਰਾਮ ਕਰ ਰਹੇ ਸਨ। ਬੱਸ ਵਿਚ ਸਿਰਫ਼ ਅੱਠ ਯਾਤਰੀ ਹੀ ਸਵਾਰ ਸਨ।
Bus Accident
ਬਿਹਾਰ ਦੇ ਮੋਤੀਹਾਰੀ ਜਿਲੇ੍ਹ੍ ਤੋਂ ਦੋ ਬੱਸਾਂ ਵਿਚ ਸਵਾਰ ਹੋ ਕੇ 73 ਲੋਕ ਪਰਿਯਾਗਰਾਜ ਕੁੰਭ ਜਾ ਰਹੇ ਸਨ। ਸੂਫੀਨਗਰ ਵਿਚ ਬੱਸਾਂ ਖੜੀਆਂ ਕਰਕੇ ਸੜਕ ਕੰਡੇ ਸਾਰੇ ਸ਼ਰਨਾਰਥੀ ਆਰਾਮ ਕਰਨ ਲਈ ਰੁਕੇ ਸਨ। ਉਸ ਵਕਤ ਪਿੱਛੋਂ ਤੇਜ ਰਫਤਾਰ ਟਰੱਕ ਨੇ ਬਸ ਵਿਚ ਜੋਰਦਾਰ ਟੱਕਰ ਮਾਰੀ। ਜਿਸ ਨਾਲ ਬਸ ਸਾਹਮਣੇ ਖੜੀ ਬਸ ਵਿਚ ਟਕਰਾਉਂਦੇ ਹੋਏ ਪਲਟ ਗਈ।
ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਬਸ ਵਿਚ ਨਗੀਨਾ ਯਾਦਵ , ਰਾਮ ਵਕੀਲ ਯਾਦਵ ਸਮੇਤ ਅੱਠ ਲੋਕ ਸਵਾਰ ਸਨ। ਸਾਰੇ ਜਖ਼ਮੀ ਹੋ ਗਏ ਸਨ, ਜਿਸ ਵਿਚ ਚਾਰ ਲੋਕਾਂ ਦੀ ਹਾਲਤ ਨਾਜ਼ਕ ਹੋਣ 'ਤੇ ਬੀਐਚਯੂ ਦਾਖਲ ਕਰ ਦਿੱਤਾ ਗਿਆ ਹੈ। ਚਾਰ ਹੋਰ ਦਾ ਇਲਾਜ ਸੀਐਚਸੀ ਗੋਪੀਗੰਜ ਵਿਚ ਚੱਲ ਰਿਹਾ ਹੈ। ਪੁਲਿਸ ਨੇ ਟਰੱਕ ਨੂੰ ਕਬਜੇ ਵਿਚ ਲੈ ਲਿਆ ਹੈ, ਜਦੋਂ ਕਿ ਚਾਲਕ ਮੌਕੇ ਤੇ ਫਰਾਰ ਹੋ ਗਿਆ ਹੈ।