ਕਰਨਾਟਕ ਮੰਤਰੀ ਮੰਡਲ ਦਾ ਹੋਇਆ ਵਿਸਥਾਰ: 24 ਨਵੇਂ ਮੰਤਰੀਆਂ ਨੇ ਲਿਆ ਹਲਫ਼
Published : May 27, 2023, 3:11 pm IST
Updated : May 27, 2023, 3:11 pm IST
SHARE ARTICLE
Karnataka Cabinet Expansion Live: 24 MLAs take Oath as Minister
Karnataka Cabinet Expansion Live: 24 MLAs take Oath as Minister

ਕਾਂਗਰਸ ਦੇ ਸੂਬੇ 'ਚ ਸੱਤਾ 'ਚ ਆਉਣ ਦੇ ਇਕ ਹਫ਼ਤੇ ਬਾਅਦ ਹੀ ਮੰਤਰੀ ਮੰਡਲ 'ਚ ਸਾਰੇ 34 ਮੰਤਰੀ ਅਹੁਦੇ ਭਰ ਦਿਤੇ ਗਏ

 

ਬੰਗਲੌਰ: ਕਰਨਾਟਕ ਦੀ ਕਾਂਗਰਸ ਸਰਕਾਰ ਨੇ ਸ਼ਨਿਚਰਵਾਰ ਨੂੰ 24 ਮੰਤਰੀਆਂ ਨੂੰ ਸ਼ਾਮਲ ਕਰਕੇ ਅਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਸੂਬੇ 'ਚ ਸੱਤਾ 'ਚ ਆਉਣ ਦੇ ਇਕ ਹਫ਼ਤੇ ਬਾਅਦ ਹੀ ਮੰਤਰੀ ਮੰਡਲ 'ਚ ਸਾਰੇ 34 ਮੰਤਰੀ ਅਹੁਦੇ ਭਰ ਦਿਤੇ ਗਏ ਹਨ। ਰਾਜਪਾਲ ਥਾਵਰਚੰਦ ਗਹਿਲੋਤ ਨੇ ਇਨ੍ਹਾਂ 24 ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।

ਇਹ ਵੀ ਪੜ੍ਹੋ: ਖ਼ੁਦ ਨੂੰ ਮੰਤਰੀ ਦਾ ਪੀ.ਏ. ਦੱਸ ਕੇ 'ਆਪ' ਮਹਿਲਾ ਆਗੂ ਨੂੰ ਤੰਗ ਕਰ ਰਿਹਾ ਸੀ ਸ਼ਖ਼ਸ, ਦਰਜ ਹੋਈ ਐਫ਼.ਆਈ.ਆਰ. 

ਮੰਤਰੀ ਵਜੋਂ ਸਹੁੰ ਚੁਕਣ ਵਾਲੇ ਵਿਧਾਇਕਾਂ ਵਿਚ ਐਚ ਕੇ ਪਾਟਿਲ, ਕ੍ਰਿਸ਼ਨਾ ਬਾਇਰੇ ਗੋਂਡਾ, ਐਨ. ਚੇਲੁਵਰਾਸਵਾਮੀ, ਕੇ. ਵੈਂਕਟੇਸ਼, ਐਚ.ਸੀ ਮਹਾਦੇਵੱਪਾ, ਈਸ਼ਵਰ ਖਾਂਦਰੇ, ਕੈਥਾਸਾਂਦਰਾ ਐਨ ਰਾਜੰਨਾ, ਦਿਨੇਸ਼ ਗੁੰਡੂ ਰਾਓ, ਸਾਰਨਬਾਸੱਪਾ ਦਰਸ਼ਨਪੁਰ, ਸ਼ਿਵਾਨੰਦ ਪਾਟਿਲ, ਤਿਮਾਪੁਰ ਰਾਮੱਪਾ ਬਾਲੱਪਾ, ਐਸ.ਐਸ ਮੱਲੀਕਾਰਜੁਨ, ਤੰਗਾਦਾਗੀ ਸ਼ਿਵਰਾਜ ਸੰਗੱਪਾ, ਸਰਨਪ੍ਰਕਾਸ਼ ਰੁਦਰੱਪਾ, ਪਾਟਿਲ ਮਨਕਲ ਵੈਦ, ਲਾ. ਹੇਬਲਕਰ, ਰਹੀਮ ਖਾਨ, ਡੀ.ਸੁਧਾਕਰ, ਸੰਤੋਸ਼ ਐਸ. ਲਾਡ, ਐਨ.ਐਸ.ਬੋਸੇਰਾਜੂ, ਸੁਰੇਸ਼ ਬੀ.ਐਸ., ਮਧੂ ਬੰਗਰੱਪਾ, ਡਾ.ਐਮ.ਸੀ.ਸੁਧਾਕਰ ਅਤੇ ਬੀ. ਨਗੇਂਦਰ ਦਾ ਨਾਂ ਸ਼ਾਮਲ ਹੈ।

ਇਹ ਵੀ ਪੜ੍ਹੋ: ਨਾਗਪੁਰ ਦੇ 4 ਮੰਦਰਾਂ 'ਚ ਡ੍ਰੈੱਸ ਕੋਡ ਲਾਗੂ, ਫਟੀ ਜੀਨਸ, ਛੋਟੇ ਕੱਪੜਿਆਂ 'ਚ ਨਹੀਂ ਮਿਲੇਗੀ ਐਂਟਰੀ

ਇਨ੍ਹਾਂ ਮੰਤਰੀਆਂ ਵਿਚ 23 ਵਿਧਾਇਕਾਂ ਤੋਂ ਇਲਾਵਾ ਐਨਐਸ ਬੋਸਾਰਾਜੂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਕੇ ਕਾਂਗਰਸ ਹਾਈਕਮਾਂਡ ਨੇ ਹੈਰਾਨ ਕਰ ਦਿਤਾ ਹੈ। ਬੋਸਾਰਾਜੂ ਨਾ ਤਾਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ ਅਤੇ ਨਾ ਹੀ ਵਿਧਾਨ ਸਭਾ ਦੇ ਮੈਂਬਰ ਹਨ।

ਇਹ ਵੀ ਪੜ੍ਹੋ: ਇਤਰਾਜ਼ਯੋਗ ਇਸ਼ਤਿਹਾਰ 'ਤੇ ਪ੍ਰਤਾਪ ਬਾਜਵਾ ਦੀ ਫੋਟੋ, ਚੰਡੀਗੜ੍ਹ 'ਚ FIR ਦਰਜ 

ਇਕ ਕਾਂਗਰਸੀ ਆਗੂ ਦਸਿਆ, ''ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਬੋਸਰਾਜੂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਹਨ। ਰਾਏਚੂਰ ਦੇ ਰਹਿਣ ਵਾਲਾ ਬੋਸਾਰਾਜੂ ਕਾਂਗਰਸ ਦੇ ਪ੍ਰਤੀਬੱਧ ਵਰਕਰ ਹਨ। ਉਨ੍ਹਾਂ ਦੇ ਨਾਂ ਨੂੰ ਕੱਲ੍ਹ ਕਾਂਗਰਸ ਹਾਈਕਮਾਂਡ ਨੇ ਮਨਜ਼ੂਰੀ ਦੇ ਦਿਤੀ ਸੀ"।ਕਰਨਾਟਕ ਸਰਕਾਰ ਵਿਚ 34 ਮੰਤਰੀ ਹੋ ਸਕਦੇ ਹਨ। ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਸਮੇਤ 10 ਮੰਤਰੀਆਂ ਨੇ 20 ਮਈ ਨੂੰ ਸਹੁੰ ਚੁਕੀ ਸੀ।

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement