
ਉਤਰਾਖੰਡ ਅਤੇ ਦੇਸ਼ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਕੰਚਨ ਚੌਧਰੀ ਭੱਟਾਚਾਰੀਆ ਦਾ ਕੱਲ ਰਾਤ ਮੁੰਬਈ 'ਚ
ਨਵੀਂ ਦਿੱਲੀ : ਉਤਰਾਖੰਡ ਅਤੇ ਦੇਸ਼ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਕੰਚਨ ਚੌਧਰੀ ਭੱਟਾਚਾਰੀਆ ਦਾ ਕੱਲ ਰਾਤ ਮੁੰਬਈ 'ਚ ਬਿਮਾਰੀ ਦੇ ਚਲਦੇ ਦੇਹਾਂਤ ਹੋ ਗਿਆ। ਇਹਨਾਂ ਦੀ ਮੌਤ ਨਾਲ ਪੂਰਾ ਦੇਸ਼ ਸਦਮੇ 'ਚ ਹਨ। ਕੰਚਨ ਚੌਧਰੀ ਦੇਸ਼ ਦੀ ਪਹਿਲੀ ਮਹਿਲਾ ਡੀਜੀਪੀ ਸੀ।ਕੰਚਨ 1973 ਬੈਂਚ ਦੀ ਆਈ. ਪੀ. ਐੱਸ. ਅਧਿਕਾਰੀ ਵੀ ਰਹਿ ਚੁੱਕੀ ਹੈ, ਜਿਨ੍ਹਾਂ ਦੀ 2004 ਵਿਚ ਉੱਤਰਾਖੰਡ ਦੇ ਡੀ. ਜੀ. ਪੀ. ਵਜੋਂ ਨਿਯੁਕਤੀ ਨੇ ਇਤਿਹਾਸ ਰਚਿਆ ਸੀ।
India first woman dgp kanchan chaudhary bhattacharya
ਉਹ 31 ਅਕਤੂਬਰ 2007 ਨੂੰ ਡੀ. ਜੀ. ਪੀ. ਦੇ ਅਹੁਦੇ ਤੋਂ ਰਿਟਾਇਰਡ (ਸੇਵਾ ਮੁਕਤ) ਹੋ ਗਈ ਸੀ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਸਿਆਸਤ ਵਿਚ ਆਪਣੀ ਕਿਸਮਤ ਅਜਮਾਈ ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਹਰੀਦੁਆਰ ਸੰਸਦੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ ਤੋਂ ਚੋਣ ਲੜੀ ਸੀ ਪਕ ਉਹ ਚੋਣ ਹਾਰ ਗਈ ਸੀ। ਉੱਧਰ ਉੱਤਰਾਖੰਡ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਕੰਚਨ ਚੌਧਰੀ ਭੱਟਾਚਾਰੀਆ ਨੂੰ ਯਾਦ ਕੀਤਾ।
प्रदेश की पूर्व DGP श्रीमती कंचन चौधरी भट्टाचार्य, 1973 बैच की IPS अधिकारी, जो कुछ समय से बीमार चल रही थी, के निधन पर #UttarakhandPolice उनके परिजनों के प्रति शोक संवेदना व्यक्त करते हुए उत्तराखंड पुलिस में उनके द्वारा दिए गए अभूतपूर्व योगदान को याद करती है।@IPS_Association pic.twitter.com/dmk3IRthg6
— Uttarakhand Police (@uttarakhandcops) August 26, 2019
ਟਵੀਟ ਕੀਤਾ ਗਿਆ, ‘‘ ਪ੍ਰਦੇਸ਼ ਦੀ ਸਾਬਕਾ ਡੀ. ਜੀ. ਪੀ. ਕੰਚਨ ਚੌਧਰੀ ਭੱਟਾਚਾਰੀਆ, 1973 ਬੈਂਚ ਦੀ ਆਈ. ਪੀ. ਐੱਸ. ਅਧਿਕਾਰੀ, ਜੋ ਕੁਝ ਸਮੇਂ ਤੋਂ ਬੀਮਾਰ ਸੀ ਦੇ ਦੇਹਾਂਤ ’ਤੇ ਉੱਤਰਾਖੰਡ ਪੁਲਿਸ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੋਗ ਜ਼ਾਹਿਰ ਕਰਦੀ ਹੈ ਅਤੇ ਉੱਤਰਾਖੰਡ ਪੁਲਿਸ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦੀ ਹੈ।’’