
ਦੇਸ਼ 'ਚ ਤਿਉਹਾਰੀ ਸੀਜ਼ਨ ਤੋਂ ਪਹਿਲਾ LPG ਨੂੰ ਲੈ ਕੇ ਭਾਰੀ ਕਿੱਲਤ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਡਾ ਦੁਸ਼ਹਿਰਾ ਦੀਵਾਲੀ ਫਿੱਕੇ ਪੈ ਸਕਦੇ ਹ
ਨਵੀਂ ਦਿੱਲੀ : ਦੇਸ਼ 'ਚ ਤਿਉਹਾਰੀ ਸੀਜ਼ਨ ਤੋਂ ਪਹਿਲਾ LPG ਨੂੰ ਲੈ ਕੇ ਭਾਰੀ ਕਿੱਲਤ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਡਾ ਦੁਸ਼ਹਿਰਾ ਦੀਵਾਲੀ ਫਿੱਕੇ ਪੈ ਸਕਦੇ ਹਨ, ਕਿਉਂਕਿ ਹਰ ਘਰ ਦੇ ਰਸੋਈਘਰ ਵਿੱਚ ਬਿਨ੍ਹਾਂ LPG ਦੇ ਕੰਮ ਚੱਲਣਾ ਮੁਸ਼ਕਿਲ ਹੈ। ਫਿਲਹਾਲ ਕੱਚੇ ਤੇਲ ਦੇ ਰਿਟੇਲਰ LPG ਦੀ ਸਪਲਾਈ ਨੂੰ ਲੈ ਕੇ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸਾਊਦੀ ਅਰਬ ਦੇ ਅਰਾਮਕੋ ਪਲਾਂਟ ਉੱਤੇ ਹੋਏ ਡ੍ਰੋਨ ਹਮਲੇ ਕਾਰਨ LPG ਦੀ ਸਪਲਾਈ ਘੱਟ ਗਈ ਹੈ। ਭਾਰਤ ਵਿੱਚ ਤਿਉਹਾਰਾਂ ਦੇ ਮੌਕੇ ਹਰ ਸਾਲ LPG ਦੀ ਮੰਗ ਬਹੁਤ ਜ਼ਿਆਦਾ ਵਧ ਜਾਂਦੀ ਹੈ।
LPG
ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਤੇ ਹਿੰਦੁਸਤਾਨ ਪੈਟਰੋਲੀਅਮ ਜਿਹੀਆਂ ਕੰਪਨੀਆਂ ਹੁਣ ਤੇਜ਼ੀ ਨਾਲ ਇਸ ਗੱਲ ਵਿੱਚ ਲੱਗੀਆਂ ਹਲ ਕਿ ਦੀਵਾਲੀ ਤੋਂ ਪਹਿਲਾਂ ਦੇਸ਼ ਵਿੱਚ LPG ਸਿਲੰਡਰ ਦੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇ। ਇੰਡੀਅਨ ਆਇਲ ਦੇ ਅਧਿਕਾਰੀਆਂ ਨੇ ਮੰਨਿਆ ਕਿ ਅਕਤੂਬਰ ਮਹੀਨੇ ਦੌਰਾਨ ਰਸੋਈ ਗੈਸ ਦੀ ਸਪਲਾਈ ਵਿੱਚ ਦੇਰੀ ਹੋ ਸਕਦੀ ਹੈ ਪਰ ਫਿਰ ਵੀ ਵਾਧੂ ਐਲਪੀਜੀ ਲੈਣ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ।
LPG
ਅਬੂਧਾਬੀ ਸਥਿਤ ਨੈਸ਼ਨਲ ਆਇਲ ਕੰਪਨੀ ਨੇ ਅਰਾਮਕੋ ਤੋਂ ਉਪਜੇ ਸੰਕਟ ਕਾਰਨ ਭਾਰਤ ਨੂੰ ਐਲਪੀਜੀ ਦੀਆਂ ਦੋ ਵਾਧੂ ਖੇਪਾਂ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਇਹ ਦੋਵੇਂ ਕਾਰਗੋ ਅਗਲੇ ਕੁਝ ਹਫ਼ਤਿਆਂ ਅੰਦਰ ਭਾਰਤ ਪੁੱਜਣਗੇ। ਭਾਰਤ ਦੁਨੀਆ ਵਿੱਚ LPG ਦਾ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਹੈ ਤੇ ਉਹ ਆਪਣੀਆਂ ਜ਼ਰੂਰਤਾਂ ਦਾ ਲਗਭਗ ਅੱਧਾ ਹਿੱਸਾ ਸਊਦੀ ਅਰਬ, ਕਤਰ, ਓਮਾਨ ਤੇ ਕੁਵੈਤ ਜਿਹੇ ਵਿਦੇਸ਼ੀ ਸਪਲਾਇਰ ਤੋਂ ਲੈਂਦਾ ਹੈ। ਦੇਸ਼ ਵਿੱਚ ਪਹਿਲਾਂ ਤੋਂ ਹੀ ਐੱਲਪੀਜੀ ਦੀ ਮੰਗ ਕਾਫ਼ੀ ਵਧੀ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਉਦੇਸ਼ਮੁਖੀ ਸਕੀਮ ‘ਉਜਵਲਾ’ ਰਾਹੀਂ ਹਰੇਕ ਗ਼ਰੀਬ ਪਰਿਵਾਰ ਨੂੰ LPG ਕੁਨੈਕਸ਼ਨ ਦਿੱਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ