
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਬੱਚੇ ਨੂੰ ਉਸ ਦੀ ਕਾਮਯਾਬੀ 'ਤੇ ਵਧਾਈ ਦਿਤੀ ਹੈ।
Kaun Banega Crorepati 15 Junior Week: ਕਿਹਾ ਜਾਂਦਾ ਹੈ ਕਿ ਹੁਨਰ ਉਮਰ ਦਾ ਮੁਹਤਾਜ ਨਹੀਂ ਹੁੰਦਾ। ਅਜਿਹੀਆਂ ਕਈ ਉਦਾਹਰਣਾਂ ਹਨ ਜਿਨ੍ਹਾਂ ਵਿਚ ਬੱਚਿਆਂ ਨੇ ਛੋਟੀ ਉਮਰ ਵਿਚ ਹੀ ਵੱਡੀਆਂ ਮੱਲਾਂ ਮਾਰੀਆਂ ਹਨ। ਅਜਿਹਾ ਹੀ ਇਕ ਕਾਰਨਾਮਾ ਹਰਿਆਣਾ ਦੇ ਇਕ ਛੋਟੇ ਜਿਹੇ ਬੱਚੇ ਨੇ ਕੀਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਇੰਨਾ ਹੀ ਨਹੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਬੱਚੇ ਨੂੰ ਉਸ ਦੀ ਕਾਮਯਾਬੀ 'ਤੇ ਵਧਾਈ ਦਿਤੀ ਹੈ।
ਦਰਅਸਲ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ 8ਵੀਂ ਜਮਾਤ ਦੇ ਵਿਦਿਆਰਥੀ ਮਯੰਕ ਨੇ ਕੌਨ ਬਣੇਗਾ ਕਰੋੜਪਤੀ ਜੂਨੀਅਰ ਵਿਚ 1 ਕਰੋੜ ਰੁਪਏ ਦਾ ਇਨਾਮ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਯੰਕ ਦੇ ਪਰਿਵਾਰ ਨੂੰ ਫੋਨ ਕਰਕੇ ਵਧਾਈ ਦਿਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਮੁੱਖ ਮੰਤਰੀ ਖੱਟਰ ਨੇ ਮਯੰਕ ਦੇ ਪਿਤਾ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਆਉਣ ਦਾ ਸੱਦਾ ਵੀ ਦਿਤਾ। ਮੁੱਖ ਮੰਤਰੀ ਨੇ ਮਯੰਕ ਦੇ ਪਿਤਾ ਨਾਲ ਹੋਈ ਗੱਲਬਾਤ ਦੇ ਅੰਸ਼ ਵੀ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਹਨ। ਐਕਸ 'ਤੇ ਵੀਡੀਉ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ, "ਹਰਿਆਣਾ ਦੇ ਮਹਿੰਦਰਗੜ੍ਹ ਤੋਂ 8ਵੀਂ ਜਮਾਤ ਦੇ ਹੁਸ਼ਿਆਰ ਵਿਦਿਆਰਥੀ ਮਯੰਕ ਨੇ ਅਪਣੇ ਗਿਆਨ ਅਤੇ ਹੁਨਰ ਨਾਲ ਕੇਬੀਸੀ ਜੂਨੀਅਰ ਵਿਚ 1 ਕਰੋੜ ਰੁਪਏ ਦੀ ਰਕਮ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ”।
हरियाणा के महेंद्रगढ़ के लाल, आठवीं कक्षा के होनहार छात्र मयंक ने KBC जूनियर में अपने ज्ञान और कौशल से 1 करोड़ रुपये की राशि जीतकर प्रदेश का नाम रोशन किया है।
— Manohar Lal (@mlkhattar) November 27, 2023
जीनियस बेटे के पिता से फ़ोन पर बात कर उन्हें बधाई दी और मयंक के उज्जवल भविष्य की कामना की। pic.twitter.com/NjDeKo4xD3
ਦੱਸ ਦੇਈਏ ਕਿ ਸੋਨੀ ਟੀਵੀ ਦਾ ਬਹੁਤ ਹੀ ਚਰਚਿਤ ਸ਼ੋਅ ਕੌਨ ਬਣੇਗਾ ਕਰੋੜਪਤੀ 15 ਅਪਣਾ 'ਕਿਡਜ਼ ਜੂਨੀਅਰ ਵੀਕ' ਮਨਾ ਰਿਹਾ ਹੈ। ਹਰਿਆਣਾ ਦਾ ਰਹਿਣ ਵਾਲਾ ਮਯੰਕ ਵੀ ਇਸ ਸ਼ੋਅ 'ਚ ਹੌਟ ਸੀਟ 'ਤੇ ਪਹੁੰਚਿਆ ਸੀ। ਮਯੰਕ ਨੇ ਸ਼ੋਅ 'ਕੌਨ ਬਣੇਗਾ ਕਰੋੜਪਤੀ' ਦੇ ਮੇਜ਼ਬਾਨ ਅਤੇ ਮੇਗਾਸਟਾਰ ਅਮਿਤਾਭ ਬੱਚਨ ਨੂੰ ਵੀ ਅਪਣੇ ਗਿਆਨ ਅਤੇ ਸ਼ਾਨਦਾਰ ਜਵਾਬਾਂ ਨਾਲ ਹੈਰਾਨ ਕਰ ਦਿਤਾ।
(For more news apart from Kaun Banega Crorepati 15 Junior Week: Mayank Wins Rs 1 Crore, stay tuned to Rozana Spokesman)