
ਰੀਪਰੋਟ ਮੁਤਾਬਕ ਭਾਰਤ ਦਾ ਕੱਚੇ ਸਟੀਲ ਦਾ ਉਤਪਾਦਨ 2018 ਵਿਚ 4.9 ਫ਼ੀ ਸਦੀ ਵੱਧ ਕੇ 10.65 ਕਰੋੜ ਟਨ ਰਿਹਾ, ਜੋ ਕਿ 2017 ਵਿਚ 10.15 ਕਰੋੜ ਟਨ ਸੀ।
ਨਵੀਂ ਦਿੱਲੀ : ਜਪਾਨ ਨੂੰ ਛੱਡ ਕੇ ਭਾਰਤ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਸਟੀਲ ਉਤਪਾਦਕ ਦੇਸ਼ ਬਣ ਗਿਆ ਹੈ। ਵਿਸ਼ਵ ਸਟੀਲ ਸੰਗਠਨ ਮੁਤਾਬਕ ਸਟੀਲ ਉਤਪਾਦਨ ਵਿਚ ਚੀਨ ਪਹਿਲੇ ਨੰਬਰ 'ਤੇ ਹੈ। ਦੁਨੀਆਂ ਦੇ ਕੁੱਲ ਸਟੀਲ ਉਤਪਾਦਨ ਵਿਚ ਚੀਨ ਦੀ ਹਿੱਸੇਦਾਰੀ 51 ਫ਼ੀ ਸਦੀ ਹੈ। ਡਬਲਊਐਸਏ ਦੀ ਤਾਜ਼ਾ ਰੀਪੋਰਟ ਵਿਚ ਕਿਹਾ ਗਿਆ ਹੈ,
Japan
ਕਿ ਸਾਲ 2018 ਵਿਚ ਚੀਨ ਦਾ ਕੱਚੇ ਸਟੀਲ ਦਾ ਉਤਪਾਦਨ 6.6 ਫ਼ੀ ਸਦੀ ਤੋਂ ਵੱਧ ਕੇ 92.83 ਕਰੋੜ ਰੁਪਏ ਟਨ 'ਤੇ ਪਹੁੰਚ ਗਿਆ। 2017 ਵਿਚ ਇਹ 87.09 ਕਰੋੜ ਟਨ ਸੀ। ਦੁਨੀਆਂ ਦੇ ਸਟੀਲ ਉਤਪਾਦਨ ਵਿਚ ਚੀਨ ਦੀ ਹਿੱਸੇਦਾਰੀ 50.3 ਫ਼ੀ ਸਦੀ ਤੋਂ ਵੱਧ ਕੇ 51.3 ਵੱਧ ਕੇ 51.3 ਫ਼ੀ ਸਦੀ ਹੋ ਗਈ ਹੈ। ਰੀਪਰੋਟ ਮੁਤਾਬਕ ਭਾਰਤ ਦਾ ਕੱਚੇ ਸਟੀਲ ਦਾ ਉਤਪਾਦਨ 2018 ਵਿਚ 4.9 ਫ਼ੀ ਸਦੀ ਵੱਧ ਕੇ 10.65 ਕਰੋੜ ਟਨ ਰਿਹਾ,
Crude steel production
ਜੋ ਕਿ 2017 ਵਿਚ 10.15 ਕਰੋੜ ਟਨ ਸੀ। ਜਪਾਨ ਦਾ ਉਤਪਾਦਨ ਇਸ ਦੌਰਾਨ 0.3 ਫ਼ੀ ਸਦੀ ਘੱਟ ਕੇ 10.43 ਕਰੋੜ ਟਨ ਰਹਿ ਗਿਆ। ਜਿਸ ਤੋਂ ਬਾਅਦ ਭਾਰਤ ਨੇ ਸਟੀਲ ਉਤਪਾਦਨ ਵਿਚ ਜਪਾਨ ਨੂੰ ਪਿੱਛੇ ਛੱਡ ਦਿਤਾ ਹੈ। ਰੀਪੋਰਟ ਵਿਚ ਦੱਸਿਆ ਗਿਆ ਹੈ ਕਿ 2018 ਵਿਚ ਦੁਨੀਆਂ ਦਾ ਸਟੀਲ ਉਤਪਾਦਨ 4.6 ਫ਼ੀ ਸਦੀ ਵੱਧ ਕੇ 180.86 ਕਰੋੜ ਟਨ ਰਿਹਾ, ਜੋ ਕਿ 2017 ਵਿਚ 172.98 ਕਰੋੜ ਟਨ ਸੀ।
World Steel Association
ਸਿਖਰ ਦੇ 10 ਸਟੀਲ ਉਤਪਾਦਕ ਦੇਸ਼ਾਂ ਵਿਚ ਅਮਰੀਕਾ 8.67 ਕਰੋੜ ਟਨ ਉਤਪਾਦਨ ਦੇ ਨਾਲ ਚੌਥੇ ਨੰਬਰ 'ਤੇ ਹੈ। ਉਸ ਤੋਂ ਬਾਅਦ ਦੱਖਣ ਕੋਰੀਆ ਪੰਜਵੇ, ਰੂਸ ਛੇਵੇਂ, ਜਰਮਨੀ ਸੱਤਵੇਂ, ਟਰਕੀ ਅੱਠਵੇਂ, ਬ੍ਰਾਜ਼ੀਲ ਨੌਵੇਂ ਅਤੇ ਈਰਾਨ ਦਸੱਵੇਂ ਨੰਬਰ 'ਤੇ ਆਉਂਦੇ ਹਨ। ਹੋਰਨਾਂ ਦੇਸ਼ਾਂ ਵਿਚ ਇਟਲੀ ਨੇ ਬੀਤੇ ਸਾਲ 2.45 ਕਰੋੜ ਦਾ ਸਟੀਲ ਉਤਪਾਦਨ ਕੀਤਾ ਹੈ। ਫਰਾਂਸ ਨੇ 1.54 ਕਰੋੜ ਟਨ ਅਤੇ ਸਪੇਨ ਨੇ 1.43 ਕਰੋੜ ਟਨ ਸਟੀਲ ਉਤਪਾਦਨ ਕੀਤਾ।