ਤਿੰਨ ਵੱਡੀ ਸਟੀਲ ਕੰਪਨੀਆਂ ਨੂੰ ਮਿਲਾ ਕੇ ਬਣੇਗੀ ਸੱਭ ਤੋਂ ਵੱਡੀ ਸਟੀਲ ਕੰਪਨੀ
Published : Dec 27, 2018, 5:08 pm IST
Updated : Dec 27, 2018, 5:08 pm IST
SHARE ARTICLE
Steel
Steel

ਕੇਂਦਰ ਸਰਕਾਰ ਨੇ ਸਟੀਲ ਸੈਕਟਰ ਦੀ ਤਿੰਨ ਸੱਭ ਤੋਂ ਵੱਡੀ ਕੰਪਨੀਆਂ ਦੇ ਮਰਜ 'ਤੇ ਕੰਮ ਸ਼ੁਰੂ ਕਰ ਦਿਤਾ ਹੈ। ਇਸ ਕ੍ਰਮ ਵਿਚ ਸੱਭ ਤੋਂ ਪਹਿਲਾਂ ਦੋ ਸਰਕਾਰੀ ਕੰਪਨੀਆਂ ...

ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਨੇ ਸਟੀਲ ਸੈਕਟਰ ਦੀ ਤਿੰਨ ਸੱਭ ਤੋਂ ਵੱਡੀ ਕੰਪਨੀਆਂ ਦੇ ਮਰਜ 'ਤੇ ਕੰਮ ਸ਼ੁਰੂ ਕਰ ਦਿਤਾ ਹੈ। ਇਸ ਕ੍ਰਮ ਵਿਚ ਸੱਭ ਤੋਂ ਪਹਿਲਾਂ ਦੋ ਸਰਕਾਰੀ ਕੰਪਨੀਆਂ ਨੀਲਾਂਚਲ ਸਟੀਲ ਨਿਗਮ ਲਿਮਿਟਡ ਅਤੇ ਰਾਸ਼ਟਰੀ ਸਟੀਲ ਨਿਗਮ ਦਾ ਮਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਜੋ ਕੰਪਨੀ ਹੋਵੇਗੀ ਉਸ ਦਾ ਮਰਜ SAIL ਮਤਲਬ ਸਟੀਲ ਅਥਾਰਿਟੀ ਆਫ ਇੰਡੀਆ ਵਿਚ ਹੋਵੇਗਾ। ਮਤਲਬ ਸਟੀਲ ਸੈਕਟਰ ਦੀ ਇਸ ਨਵੀਂ ਕੰਪਨੀ ਦਾ ਮੈਨੇਜਮੈਂਟ ਵੀ SAIL ਦੇ ਦਾਇਰੇ ਵਿਚ ਹੋਵੇਗਾ।

National Steel CorporationNational Steel Corporation

ਇਸ ਦੇ ਲਈ ਸਰਕਾਰ ਨੇ ਸਾਰੇ ਪੱਖਾਂ ਤੋਂ ਗੱਲਬਾਤ ਸ਼ੁਰੂ ਕਰ ਦਿਤੀ ਹੈ। ਨੀਲਾਂਚਲ ਇਸਪਾਤ ਨਿਗਮ ਲਿਮਿਟੇਡ ਵਿਚ ਕੇਂਦਰ ਸਰਕਾਰ ਦੇ ਸਵਾਮਿਤਵ ਵਾਲੀ ਐਮਐਮਟੀਸੀ ਦੀ ਇਕਮੁਸ਼ਤ ਹਿੱਸੇਦਾਰੀ 49.78% ਹੈ, ਜਦੋਂ ਕਿ ਦੂਜੀ ਵੱਖ - ਵੱਖ ਸਰਕਾਰੀ ਕੰਪਨੀਆਂ ਦੀ ਹਿੱਸੇਦਾਰੀ ਕਰੀਬ 34.93 ਫ਼ੀ ਸਦੀ ਹੈ। ਬਾਕੀ ਬਚੀ ਪੂਰੀ ਹਿੱਸੇਦਾਰੀ ਉਡੀਸ਼ਾ ਸਰਕਾਰ ਦੀ ਕੰਪਨੀ IPICOL ਦੀ ਹੈ।

Steel Authority of IndiaSteel Authority of India

ਮਤਲਬ NINL ਵਿਚ ਓਡੀਸ਼ਾ ਸਰਕਾਰ ਦੀ ਕੁਲ ਹਿੱਸੇਦਾਰੀ ਹੈ 15.29% ਫਿਲਹਾਲ ਕੇਂਦਰ ਸਰਕਾਰ, ਓਡੀਸ਼ਾ ਸਰਕਾਰ ਵਲੋਂ ਉਸ ਦੀ ਹਿੱਸੇਦਾਰੀ ਵੇਚਣ 'ਤੇ ਗੱਲ ਕਰ ਰਹੀ ਹੈ। ਸੂਤਰਾਂ ਦੇ ਮੁਤਾਬਕ ਹਲੇ ਓਡੀਸ਼ਾ ਸਰਕਾਰ ਅਪਣੀ ਹਿੱਸੇਦਾਰੀ ਵੇਚਣ ਨੂੰ ਤਿਆਰ ਨਹੀਂ ਹੈ। ਫਿਲਹਾਲ ਡਿਪਾਰਟਮੈਂਟ ਆਫ ਇਨਵੈਸਟਮੈਂਟ ਐਂਡ ਪਬਲਿਕ ਐਸੇਟ ਮੈਨੇਜਮੈਂਟ ਮਰਜ ਨੂੰ ਲੈ ਕੇ ਪੂਰੀ ਕੋਸ਼ਿਸ਼ ਕਰ ਰਿਹਾ ਹੈ।

SteelSteel

ਇਸ ਦੇ ਲਈ DIPAM ਦੀ ਓਡੀਸ਼ਾ ਸਰਕਾਰ, ਰਾਸ਼ਟਰੀ ਸਟੀਲ ਨਿਗਮ ਅਤੇ ਸਟੀਲ ਅਥਾਰਿਟੀ ਆਫ ਇੰਡੀਆ ਨਾਲ ਵੀ ਗੱਲਬਾਤ ਚੱਲ ਰਹੀ ਹੈ। RINL ਵਿਚ NINL ਦੇ ਰਲੇਵੇਂ ਨੂੰ ਸਰਕਾਰ ਇਸ ਵਿੱਤ ਸਾਲ ਵਿਚ ਪੂਰਾ ਕਰਨਾ ਚਾਹੁੰਦੀ ਹੈ। ਇਸ ਮਰਜ ਤੋਂ ਬਾਅਦ ਸਟੀਲ ਸੈਕਟਰ ਵਿਚ SAIL ਸੱਭ ਤੋਂ ਵੱਡੇ ਪਲੇਅਰ ਦੇ ਤੌਰ 'ਤੇ ਉਭਰੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement