National News: ‘ਦਲਿਤ’ ਸਰਪੰਚ ਨੂੰ ਗਣਤੰਤਰ ਦਿਵਸ 'ਤੇ ਝੰਡਾ ਲਹਿਰਾਉਣ ਤੋਂ ਰੋਕਿਆ; ਪੰਚਾਇਤ ਵਿਭਾਗ ਦਾ ਕਰਮਚਾਰੀ ਬਰਖ਼ਾਸਤ
Published : Jan 28, 2024, 3:31 pm IST
Updated : Jan 28, 2024, 3:31 pm IST
SHARE ARTICLE
Dalit Sarpanch Not Allowed To Hoist National Flag In Madhya Pradesh
Dalit Sarpanch Not Allowed To Hoist National Flag In Madhya Pradesh

ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਨਾਲ ਦਲਿਤ ਹੋਣ ਕਾਰਨ ਭੇਦਭਾਵ ਕੀਤਾ ਗਿਆ।

National News: ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਇਕ ਪਿੰਡ 'ਚ ਅਧਿਕਾਰੀਆਂ ਨੇ ਇਕ ਦਲਿਤ ਸਰਪੰਚ ਨੂੰ ਗਣਤੰਤਰ ਦਿਵਸ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ, ਜਿਸ ਤੋਂ ਬਾਅਦ ਉਕਤ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ।

ਇਹ ਕਥਿਤ ਘਟਨਾ ਸ਼ੁਕਰਵਾਰ ਨੂੰ ਰਾਜਗੜ੍ਹ ਜ਼ਿਲ੍ਹੇ ਦੀ ਬਿਆਵਰਾ ਤਹਿਸੀਲ ਅਧੀਨ ਤਾਰੇਨਾ ਗ੍ਰਾਮ ਪੰਚਾਇਤ ਵਿਚ ਵਾਪਰੀ, ਜਿਸ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਨਾਲ ਦਲਿਤ ਹੋਣ ਕਾਰਨ ਭੇਦਭਾਵ ਕੀਤਾ ਗਿਆ। ਜ਼ਿਲ੍ਹਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਕਸ਼ੈ ਤੇਮਰਵਾਲ ਨੇ ਦਸਿਆ ਕਿ ਤੇਰੇਨਾ ਗ੍ਰਾਮ ਪੰਚਾਇਤ ਦੇ ਰੁਜ਼ਗਾਰ ਸਹਾਇਕ ਲਖਨ ਸਿੰਘ ਸੋਂਧੀਆ ਨੇ ਗਣਤੰਤਰ ਦਿਵਸ ਮੌਕੇ ਪਿੰਡ ਦੇ ਸਰਪੰਚ ਦੀ ਬਜਾਏ ਕਿਸੇ ਹੋਰ ਵਿਅਕਤੀ ਕੋਲੋਂ ਝੰਡਾ ਲਹਿਰਾਉਣ ਦੀ ਰਸਮ ਕਰਵਾਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ ਕਿ ਸਰਪੰਚ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤੇਮਰਵਾਲ ਨੇ ਦਸਿਆ ਕਿ ਰੁਜ਼ਗਾਰ ਸਹਾਇਕ ਸੋਂਧੀਆ ਦੀ ਸੇਵਾ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿਤੀ ਗਈ ਹੈ। ਇਸ ਘਟਨਾ ਤੋਂ ਬਾਅਦ ਸਰਪੰਚ ਮਾਨ ਸਿੰਘ ਵਰਮਾ ਨੇ ਦੋਸ਼ ਲਾਇਆ ਸੀ ਕਿ ਰੁਜ਼ਗਾਰ ਸਹਾਇਕ ਲਖਨ ਸਿੰਘ ਨੇ 26 ਜਨਵਰੀ ਨੂੰ ਉਸ ਦੇ ਪਿੰਡ ਵਿਚ ਇਕ ਸਮਾਗਮ ਦੌਰਾਨ ਇਕ ਹੋਰ ਵਿਅਕਤੀ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਲਈ ਮਜ਼ਬੂਰ ਕੀਤਾ ਸੀ। "ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਮੈਂ ਵਰਮਾ ਹਾਂ। ''

ਇਸ ਤੋਂ ਬਾਅਦ ਸਰਪੰਚ ਨੇ ਇਸ ਦੀ ਸ਼ਿਕਾਇਤ ਬਿਆਵਰਾ ਜਨਪਦ ਪੰਚਾਇਤ ਦੇ ਸੀਈਓ ਈਸ਼ਵਰ ਵਰਮਾ ਨੂੰ ਕੀਤੀ। ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਸਰਪੰਚ ਦੀ ਥਾਂ ਝੰਡਾ ਲਹਿਰਾਉਣ ਵਾਲੇ ਕਰਮਚਾਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਪੁੱਛਿਆ ਕਿ ਕੀ ਅਨੁਸੂਚਿਤ ਜਾਤੀ ਵਿਚ ਪੈਦਾ ਹੋਣਾ ਅਪਰਾਧ ਹੈ।

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਸਿੰਘ ਨੇ ਕਿਹਾ, 'ਕੀ ਸਰਪੰਚ ਨੂੰ ਪੰਚਾਇਤ ਭਵਨ ਵਿਚ ਝੰਡਾ ਲਹਿਰਾਉਣ ਦਾ ਅਧਿਕਾਰ ਨਹੀਂ ਹੈ, ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਰੁਜ਼ਗਾਰ ਸਹਾਇਕ ਲਖਨ ਸਿੰਘ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕੂ) ਐਕਟ ਤਹਿਤ ਕਾਰਵਾਈ ਕੀਤੀ ਜਾਵੇ।''

(For more Punjabi news apart from Dalit Sarpanch Not Allowed To Hoist National Flag In Madhya Pradesh , stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement