State revenue growth: ਨਵੰਬਰ ਤਕ ਸੂਬਿਆਂ ਦਾ ਮਾਲੀਆ 5 ਫੀ ਸਦੀ ਵਧਿਆ, ਪਿਛਲੇ ਸਾਲ ਦੇ ਮੁਕਾਬਲੇ 37 ਫੀ ਸਦੀ ਜ਼ਿਆਦਾ ਕਰਜ਼ਾ ਲਿਆ
Published : Jan 28, 2024, 6:00 pm IST
Updated : Jan 28, 2024, 6:00 pm IST
SHARE ARTICLE
Image: For representation purpose only.
Image: For representation purpose only.

ਮਾਲੀਆ ਪ੍ਰਾਪਤੀਆਂ ਉਮੀਦਾਂ ਤੋਂ ਘੱਟ ਹੋਣ ਕਾਰਨ ਕਰਜ਼ੇ, ਤਨਖਾਹਾਂ ਅਤੇ ਪੈਨਸ਼ਨਾਂ ਦਾ ਭੁਗਤਾਨ ਕਰਨ ਲਈ ਭਾਰੀ ਕਰਜ਼ਾ ਲੈਣਾ ਪਵੇਗਾ

State revenue growth: ਦੇਸ਼ ਦੇ 16 ਸੱਭ ਤੋਂ ਵੱਡੇ ਸੂਬਿਆਂ ਦੀ ਕੁਲ ਮਾਲੀਆ ਪ੍ਰਾਪਤੀ ਅਪ੍ਰੈਲ-ਨਵੰਬਰ 2023 ਦੌਰਾਨ 5 ਫੀ ਸਦੀ ਵਧੀ ਹੈ। ਪੂਰੇ ਵਿੱਤੀ ਸਾਲ 2023-24 ਲਈ ਮਾਲੀਆ ਪ੍ਰਾਪਤੀਆਂ ’ਚ ਵਾਧੇ ਦਾ ਬਜਟ ਅਨੁਮਾਨ 17.4 ਫ਼ੀ ਸਦੀ ਰਹੇਗਾ। ਆਈ.ਸੀ.ਆਰ.ਏ. ਰੇਟਿੰਗਜ਼ ਦੀ ਇਕ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ।

ਰੀਪੋਰਟ ’ਚ ਕਿਹਾ ਗਿਆ ਹੈ ਕਿ ਅਪ੍ਰੈਲ-ਨਵੰਬਰ 2023 ਦੌਰਾਨ ਮਾਲੀਆ ਵਾਧਾ ਦਰ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 80 ਫੀ ਸਦੀ ਘੱਟ ਗਈ ਹੈ। ਸੂਬਿਆਂ ਨੇ ਚਾਲੂ ਵਿੱਤੀ ਸਾਲ ’ਚ ਨਵੰਬਰ 2023 ਤਕ ਸਾਲਾਨਾ ਆਧਾਰ ’ਤੇ 37 ਫ਼ੀ ਸਦੀ ਵਧੇਰੇ ਕਰਜ਼ਾ ਲਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਾਲੀਆ ਪ੍ਰਾਪਤੀਆਂ ਉਮੀਦਾਂ ਤੋਂ ਘੱਟ ਹੋਣ ਕਾਰਨ ਉਨ੍ਹਾਂ ਨੂੰ ਅਪਣੇ ਕਰਜ਼ੇ, ਤਨਖਾਹਾਂ ਅਤੇ ਪੈਨਸ਼ਨਾਂ ਦਾ ਭੁਗਤਾਨ ਕਰਨ ਲਈ ਚਾਲੂ ਵਿੱਤੀ ਸਾਲ ਵਿਚ ਭਾਰੀ ਕਰਜ਼ਾ ਲੈਣਾ ਪਵੇਗਾ। ਰੀਪੋਰਟ ’ਚ ਕਿਹਾ ਗਿਆ ਹੈ ਕਿ ਮਾਲੀਆ ’ਚ ਗਿਰਾਵਟ ਰਾਜ ਵਸਤੂ ਅਤੇ ਸੇਵਾ ਕਰ (ਐੱਸ.ਜੀ.ਐੱਸ.ਟੀ.), ਐਕਸਾਈਜ਼ ਡਿਊਟੀ ਅਤੇ ਸਟੈਂਪ ਅਤੇ ਰਜਿਸਟ੍ਰੇਸ਼ਨ ਡਿਊਟੀ ਤੋਂ ਘੱਟ ਵਿਕਰੀ ਟੈਕਸ ਕੁਲੈਕਸ਼ਨ ਕਾਰਨ ਆਈ ਹੈ।

ਰੀਪੋਰਟ ’ਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਾਂਟਾਂ ’ਚ ਕਟੌਤੀ ਕਾਰਨ ਸੂਬਿਆਂ ਦੀ ਸਥਿਤੀ ਵੀ ਸਖਤ ਹੋ ਗਈ ਹੈ। ਇਕਰਾ ਨੇ ਕਿਹਾ ਕਿ ਚੌਥੀ ਤਿਮਾਹੀ ’ਚ ਮਾਲੀਆ ਕੁਲੈਕਸ਼ਨ ਬਿਹਤਰ ਰਹਿਣ ਦੀ ਉਮੀਦ ਹੈ ਪਰ ਇਹ ਵਾਧਾ ਘਾਟੇ ਨੂੰ ਪੂਰੀ ਤਰ੍ਹਾਂ ਦੂਰ ਕਰਨ ਲਈ ਕਾਫੀ ਨਹੀਂ ਹੋਵੇਗਾ।

(For more Punjabi news apart from State revenue grows 5% till Nov against 17.4 budgeted for FY24: Report, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement