
ਡਰਾਈਵਰ ਦੇ ਸੰਤੁਲਨ ਖੋਣ ਨਾਲ ਵਾਪਰਿਆ ਹਾਦਸਾ
ਡਲਹੌਜੀ - ਪਠਾਨਕੋਟ ਰਸਤੇ 'ਤੇ ਪੰਜਪੁਲਾ ਦੇ ਨੇੜੇ ਇੱਕ ਨਿਜੀ ਬਸ ਡੂੰਘੀ ਖਾਈ ਵਿਚ ਜਾ ਡਿੱਗੀ,ਜਿਸ ਨਾਲ ਬਸ ਵਿਚ ਸਵਾਰ 10 ਲੋਕਾਂ ਦੀ ਮੌਤ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ। ਇਸ ਹਾਦਸੇ ਵਿਚ 35 ਦੇ ਕਰੀਬ ਲੋਕ ਜਖ਼ਮੀ ਹੋਏ ਹਨ। ਇਸ ਹਾਦਸੇ ਵਿਚ 45 ਸੀਟਰ ਬਸ ਦੇ ਪਰਖੱਚੇ ਉੱਡ ਗਏ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਅਤੇ ਫੌਜ ਦੇ ਜਵਾਨਾਂ ਦੀ ਮਦਦ ਨਾਲ ਲਾਸ਼ਾਂ ਅਤੇ ਜ਼ਖਮੀਆਂ ਨੂੰ ਖੱਡ ਚੋਂ ਬਾਹਰ ਕੱਢਿਆ, ਜਖ਼ਮੀਆਂ ਨੂੰ ਵੀ ਕਾਫੀ ਮੁਸ਼ਕਲ ਨਾਲ ਸੜਕ ਤੱਕ ਲਿਜਾਇਆ ਗਿਆ।
10 killed, 35 Injured in Chamba Bus Crash
ਉਸ ਤੋਂ ਬਾਅਦ ਉਨ੍ਹਾਂ ਨੂੰ ਮੁਢਲੀ ਇਲਾਜ ਲਈ ਕੇਂਦਰ ਬਨੀਖੇਤ ਅਤੇ ਸਿਵਲ ਹਸਪਤਾਲ ਡਲਹੌਜੀ ਪਹੁੰਚਾਇਆ ਗਿਆ। ਐਸਪੀ ਚੰਬਾ ਡਾ. ਮੋਨਿਕਾ ਨੇ ਦੱਸਿਆ ਕਿ ਬਸ ਪਠਾਨਕੋਟ ਤੋਂ ਡਲਹੌਜੀ ਜਾ ਰਹੀ ਸੀ ਪਰ ਜਿਵੇਂ ਹੀ ਬਸ ਨੈਣੀ ਖੱਡ ਦੇ ਕੋਲ ਪੰਜਪੁਲਾ ਦੇ ਨੇੜੇ ਪਹੁੰਚੀ ਤਾਂ ਚਾਲਕ ਨੇ ਕੰਟਰੋਲ ਖੋਹ ਦਿੱਤਾ ਅਤੇ ਬੱਸ ਖੱਡ ਵਿਚ ਜਾ ਡਿੱਗੀ। ਬਸ ਖੱਡ ਵਿਚ ਡਿੱਗਦੇ ਹੀ ਚੀਕ ਚਿਹਾੜਾ ਮੱਚ ਗਿਆ। ਬੱਸ ਨੂੰ ਡਿੱਗਦਾ ਵੇਖ ਸਥਾਨਕ ਲੋਕ ਮੌਕੇ 'ਤੇ ਪਹੁੰਚੇ।
10 killed, 35 Injured in Chamba Bus Crash
ਲੋਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ, ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਦੀ ਅਗਵਾਈ ਵਿਚ ਟੀਮ ਮੌਕੇ ਉੱਤੇ ਪਹੁੰਚੀ ਜ਼ਖਮੀਆਂ ਨੂੰ ਐਂਬੁਲੈਂਸ ਅਤੇ ਲੋਕਾਂ ਦੇ ਨਿਜੀ ਵਾਹਨਾਂ ਨਾਲ ਹਸਪਤਾਲ ਪਹੁੰਚਾਇਆ ਗਿਆ, ਉਥੇ ਹੀ, ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਦੇਖੋ ਵੀਡੀਓ..........