
2016-17 ਵਿਚ ਨਵੇਂ ਇਨਕਮ ਟੈਕਸ ਫਾਇਲਰਸ ਦੀ ਗਿਣਤੀ ਵਿਚ 29 ਫ਼ੀਸਦੀ ਵਾਧਾ ਹੋਇਆ ਹੈ।
ਨੋਟਬੰਦੀ ਵਾਲੇ ਸਾਲ ਅਤੇ ਉਸ ਤੋਂ ਬਾਅਦ ਡਾਇਰੈਕਟ ਨੈੱਟ ਕਲੈਕਸ਼ਨ ਵਿਚ ਵੱਡਾ ਵਾਧਾ, ਪਰਸਨਲ ਇਨਕਮ, ਟੈਕਸ ਤਹਿਤ ਐਡਵਾਂਸ ਅਤੇ ਸੈਲਫ ਅਸੈਸਮੈਂਟ ਵਿਚ ਆਸਧਾਰਨ ਤੇਜ਼ੀ ਅਤੇ ਨਵੇਂ ਇਨਕਮ ਟੈਕਸ ਫਾਇਲਰਸ ਦੀ ਗਿਣਤੀ ਵਿਚ ਲਗਾਤਾਰ ਇਜ਼ਾਫਾ ਨੋਟਬੰਦੀ ਦੇ ਸਕਾਰਤਮਕ ਪ੍ਰਭਾਵਾਂ ਵੱਲ ਇਸ਼ਾਰਾ ਕਰਦੇ ਹਨ।
Money
8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੀ ਗਈ ਨੋਟਬੰਦੀ ਤੇ ਰਾਜਨੀਤੀ ਲੜਾਈ ਬਹੁਤ ਹੋਈ ਸੀ ਪਰ ਸਰਕਾਰੀ ਅੰਕੜੇ ਦਿਖਾਉਂਦੇ ਹਨ ਕਿ ਅਰਥਵਿਵਸਥਾ ਸੰਗਠਿਤ ਹੋਈ ਹੈ ਅਤੇ ਟੈਕਸ ਵਿਚ ਵਾਧਾ ਵੀ ਕੀਤਾ ਗਿਆ ਹੈ। ਅੰਕੜੇ ਦਰਸਾਉਂਦੇ ਹਨ ਕਿ ਫਾਇਨੈਂਸ਼ਲ ਸਿਸਟਮ ਨੂੰ ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਵੀ ਨੋਟਬੰਦੀ ਦੇ ਸਕਾਰਾਤਮਕ ਅਸਰ ਹੋਏ ਹਨ। ਰੇਵੈਨਊ ਗ੍ਰੋਥ ਦਾ ਟ੍ਰੈਂਡ ਨੋਟਬੰਦੀ ਦੇ ਦੋ ਸਾਲ ਬਾਅਦ ਵਿਤੀ ਸਾਲ 2018-19 ਵਿਚ ਵੀ ਜਾਰੀ ਰਿਹਾ।
Direct Tex Collection
ਇਸ ਵਿਚ ਕਾਰਪੋਰੇਟ ਇਨਕਮ ਟੈਕਸ 14 ਫ਼ੀਸਦੀ ਅਤੇ ਪਰਸਨਲ ਇਨਕਮ ਟੈਕਸ 13 ਫ਼ੀਸਦੀ ਦੀ ਦਰ ਨਾਲ ਵਧਿਆ ਹੈ। ਸੂਤਰਾ ਮੁਤਾਬਕ ਐਂਡਵਾਸ ਟੈਕਸ ਤਹਿਤ ਵਲੰਟਰੀ ਟੈਕਸ ਪੇਮੈਂਟ ਵੀ 14 ਫ਼ੀਸਦੀ ਦੀ ਗਤੀ ਨਾਲ ਵਧ ਰਿਹਾ ਹੈ, ਜੇਕਰ ਇਸ ਨੂੰ ਵਧਦੇ ਡਿਜਿਟਲਾਈਜੇਸ਼ਨ ਨਾਲ ਦੇਖਿਆ ਜਾਵੇ ਤਾਂ ਸਾਫ ਸੁਥਰੇ ਇਕਨਾਮਿਕ ਸਿਸਟਮ ਵੱਲ ਇਸ਼ਾਰਾ ਕਰਦਾ ਹੈ।
ਵੱਡੀ ਮਾਤਰਾ ਵਿਚ ਕੈਸ਼ ਡਿਪਾਜ਼ਿਟ ਤੋਂ ਇਲਾਵਾ, ਘਰੇਲੂ ਮਮਦਗਾਰ ਅਤੇ ਕਰਮਚਾਰੀ ਆਦਿ ਦੁਆਰਾ ਓਪਰੇਟ ਕੀਤੇ ਖਾਤੇ ਵਿਚ ਬੇਮਿਸਾਲ ਵਾਧਾ ਹੋਇਆ ਹੈ। ਉਹਨਾਂ ਨੇ ਪੁਰਾਣੀ ਕਰੰਸੀ ਨੂੰ ਬੈਂਕਾਂ ਵਿਚ ਜਮ੍ਹਾ ਕੀਤਾ ਅਤੇ ਇਸ ਨਾਲ ਉਹਨਾਂ ਦਾ ਜੋੜਿਆ ਹੋਇਆ ਧਨ ਸੁਰੱਖਿਅਤ ਹੋ ਗਿਆ। ਇਨਕਮ ਟੈਕਸ ਰਿਟਰਨ ਫਲਾਇੰਗ ਦੀ ਗਿਣਤੀ ਵਿਚ ਵਾਧੇ ਦਾ ਟ੍ਰੈਂਡ ਘੱਟ ਨਹੀਂ ਹੋਇਆ। ਇਸ ਸਾਲ ਫਰਵਰੀ ਤਕ 1 ਕਰੋੜ ਤੋਂ ਜ਼ਿਆਦਾ ਨਵੇਂ ਫਾਇਲਰਸ ਜੁੜ ਚੁੱਕੇ ਹਨ।
Money
ਨੋਟਬੰਦੀ ਵਾਲੇ ਸਾਲ 2016-17 ਵਿਚ ਨਵੇਂ ਇਨਕਮ ਟੈਕਸ ਫਾਇਲਰਸ ਦੀ ਗਿਣਤੀ ਵਿਚ 29 ਫ਼ੀਸਦੀ ਦਾ ਵਾਧਾ ਹੋਇਆ ਹੈ। ਇਕ ਸੂਤਰ ਨੇ ਕਿਹਾ ਕਿ ਨਵੇਂ ਟੈਕਸ ਫਾਇਲਰਸ ਵਿਚ ਸਪਸ਼ਟ ਵਾਧੇ ਦਾ ਸਿਹਰਾ ਫਾਰਮਲ ਚੈਨਲਸ ਵਿਚ ਕੈਸ਼ ਟ੍ਰਾਂਸਫਰ ਹੋਣ ਦੀ ਵਜ੍ਹ ਨਾਲ ਉਚ ਪੱਧਰੀ ਨਿਯਮਾਂ ਨੂੰ ਦਿੱਤਾ ਜਾ ਸਕਦਾ ਹੈ ਜੋ ਕਿ ਨੋਟਬੰਦੀ ਦੀ ਵਜ੍ਹ ਕਰਕੇ ਹੋਇਆ ਹੈ।
ਡੇਟਾ ਨੋਟਬੰਦੀ ਦੇ ਸੰਦਰਭ ਵਿਚ ਕਾਲੇ ਧਨ ਵਿਰੁੱਧ ਐਕਸ਼ਨ ਨੂੰ ਵੀ ਅੰਡਰਲਾਈਨ ਕਰਦਾ ਹੈ, ਨਵੰਬਰ 2016 ਤੋਂ ਮਾਰਚ 2017 ਵਿਚ 900 ਕਰੋੜ ਰੁਪਏ ਦਾ ਕਾਲਾ ਧਨ ਜ਼ਬਤ ਕੀਤਾ ਗਿਆ। ਰੇਵੈਨਊ ਅਤੇ ਰਿਟਰਨ ਵਿਚ ਵਾਧੇ ਨੂੰ ਇਸ ਰੂਪ ਵਿਚ ਦੇਖਿਆ ਜਾ ਰਿਹਾ ਹੈ ਕਿ ਵਿਅਕਤੀ ਅਤੇ ਕਾਰੋਬਾਰ ਪਾਰਦਰਸ਼ੀ ਸਾਧਨਾਂ ਨੂੰ ਅਪਣਾਉਣ ਨੂੰ ਮਜ਼ਬੂਰ ਹੋਏ ਹਨ।
ਸੂਤਰਾਂ ਦਾ ਕਹਿਣਾ ਹੈ ਕਿ 18 ਲੱਖ ਅਜਿਹੇ ਮਾਮਲਿਆਂ ਦੀ ਪਹਿਚਾਣ ਹੋਈ ਸੀ, ਜਿਸ ਵਿਚ ਕੈਸ਼ ਡਿਪਾਜ਼ਿਟ ਰਿਟਰਨ ਫਾਇਲਿੰਗ ਨਾਲ ਮੇਲ ਨਹੀਂ ਖਾ ਰਿਹਾ ਸੀ ਜਾਂ ਉਹਨਾਂ ਨੇ ਰਿਟਰਨ ਫਾਇਲ ਨਹੀਂ ਕੀਤੀ ਸੀ। ਅਜਿਹੇ ਲੋਕਾਂ ਨੂੰ ਈਮੇਲ ਅਤੇ ਐਸਐਮਐਸ ਭੇਜੇ ਗਏ, ਨਤੀਜਾ ਇਹ ਨਿਕਲਿਆ ਹੈ ਕਿ ਟੈਕਸ ਕਲੈਕਸ਼ਨ ਬਿਹਤਰ ਹੋ ਗਿਆ।