
ਇਸ ਦੇ ਚਲਦੇ ਸਿੰਘਾਪੁਰ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਡਿਜ਼ਾਇਨ...
ਨਵੀਂ ਦਿੱਲੀ: ਦੁਨੀਆਭਰ ਦੇ ਦੇਸ਼ਾਂ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਹੁਣ ਤਕ ਦੋ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 30 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਪੀੜਤ ਦੱਸੇ ਜਾ ਰਹੇ ਹਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੁਨੀਆਭਰ ਦੇ ਦੇਸ਼ਾਂ ਨੇ ਲਾਕਡਾਊਨ ਕੀਤਾ ਹੋਇਆ ਹੈ ਅਤੇ ਵਿਗਿਆਨੀ ਦਿਨ ਰਾਤ ਇਕ ਕਰ ਕੇ ਕੋਰੋਨਾ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।
Corona
ਇਸ ਦੇ ਚਲਦੇ ਸਿੰਘਾਪੁਰ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਡਿਜ਼ਾਇਨ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਤੋਂ ਕੋਰੋਨਾ ਵਾਇਰਸ 9 ਦਸੰਬਰ ਤਕ ਖਤਮ ਹੋ ਜਾਵੇਗਾ। ਉਹਨਾਂ ਨੇ ਭਾਰਤ ਬਾਰੇ ਵੀ ਅਨੁਮਾਨ ਲਗਾਉਂਦੇ ਹੋਏ ਕਿਹਾ ਕਿ ਭਾਰਤ ਵਿਚੋਂ 26 ਜੁਲਾਈ ਤਕ ਕੋਰੋਨਾ ਪੂਰੀ ਤਰ੍ਹਾਂ ਖਤਮ ਹੋਣ ਦੀ ਸੰਭਾਵਨਾ ਹੈ। ਕੋਰੋਨਾ ਵਾਇਰਸ ਨੇ ਦੁਨੀਆ ਨੂੰ ਘਰਾਂ ਵਿਚ ਕੈਦ ਕਰ ਦਿੱਤਾ ਹੈ।
Corona Virus Test
ਹਰ ਕਿਸੇ ਦੇ ਦਿਮਾਗ਼ ਵਿਚ ਇਕ ਹੀ ਗੱਲ ਘੁੰਮ ਰਹੀ ਹੈ ਕਿ ਆਖਿਰ ਕੋਰੋਨਾ ਵਾਇਰਸ ਖ਼ਤਮ ਕਦੋਂ ਹੋਵੇਗਾ। ਲੋਕ ਇਹ ਵੀ ਸੋਚ ਰਹੇ ਹਨ ਕਿ ਲਾਕਡਾਊਨ ਖੁਲ੍ਹਣ ਤੋਂ ਬਾਅਦ ਕੀ ਕੋਰੋਨਾ ਵਾਇਰਸ ਹੋਰ ਤੇਜ਼ੀ ਨਾਲ ਹਮਲਾ ਕਰੇਗਾ। ਲੋਕਾਂ ਦੇ ਇਹਨਾਂ ਹੀ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਿੰਘਾਪੁਰ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਡਿਜ਼ਾਇਨ ਦੇ ਵਿਗਿਆਨੀਆਂ ਨੇ ਆਰਟੀਫੀਸ਼ੀਅਲ ਇੰਟੇਲਿਜੈਂਸ਼ ਡ੍ਰਿਵੇਨ ਡੇਟਾ ਐਨਾਲਿਸਿਸ ਦੇ ਜ਼ਰੀਏ ਦੁਨੀਆ ਨੂੰ ਇਕ ਉਮੀਦ ਦੀ ਕਿਰਨ ਦਿਖਾਈ ਹੈ।
Corona Virus
ਅਧਿਐਨ ਮੁਤਾਬਕ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਦਸੰਬਰ ਦੀ ਸ਼ੁਰੂਆਤ ਤਕ ਕੋਰੋਨਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਅਧਿਐਨ ਵਿਚ ਇਹ ਵੀ ਦਸਿਆ ਗਿਆ ਹੈ ਕਿ ਅਮਰੀਕਾ ਵਿਚ 27 ਅਗਸਤ, ਸਪੇਨ ਵਿਚ 7 ਅਗਸਤ, ਇਟਲੀ ਵਿਚ 25 ਅਗਸਤ ਅਤੇ ਭਾਰਤ ਵਿਚ 26 ਜੁਲਾਈ ਤਕ ਕੋਰੋਨਾ ਦਾ ਖ਼ਾਤਮਾ ਹੋ ਜਾਵੇਗਾ। ਵਿਗਿਆਨੀਆਂ ਨੇ ਇਸ ਮਹਾਂਮਾਰੀ ਦੇ ਪ੍ਰਭਾਵਿਤ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
Corona
ਖੋਜ ਵਿੱਚ ਪਾਇਆ ਗਿਆ ਹੈ ਕਿ ਕੋਰੋਨਾ 97 ਫੀਸਦ ਕਦੋਂ ਖ਼ਤਮ ਹੋਵੇਗਾ, 99 ਫੀਸਦ ਅਤੇ 100 ਫੀਸਦ ਕਦੋਂ ਖ਼ਤਮ ਹੋਵੇਗਾ। ਖੋਜ ਵਿਚ ਹਰ ਦੇਸ਼ ਦੇ ਮੌਸਮ ਅਤੇ ਉੱਥੇ ਕੋਰੋਨਾ ਦੀ ਸਥਿਤੀ, ਮੌਤ ਦੀ ਗਿਣਤੀ ਅਤੇ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਇਹ ਅਨੁਮਾਨ ਲਗਾਇਆ ਗਿਆ ਹੈ। ਇਸ ਅਨੁਮਾਨ ਮੁਤਾਬਕ ਚੀਨ ਤੋਂ ਕੋਰੋਨਾ ਖਤਮ ਹੋਣ ਦਾ ਸਮਾਂ 9 ਅਪ੍ਰੈਲ ਦਸਿਆ ਗਿਆ ਸੀ।
Corona Virus
ਖੋਜ ਮੁਤਾਬਕ ਕੋਰੋਨਾ ਦੁਨੀਆ ਤੋਂ 97 ਪ੍ਰਤੀਸ਼ਤ ਤਕ 30 ਮਈ ਤਕ ਅਤੇ 99 ਪ੍ਰਤੀਸ਼ਤ ਤਕ 17 ਜੂਨ ਤਕ ਖ਼ਤਮ ਅਤੇ 100 ਪ੍ਰਤੀਸ਼ਤ 9 ਦਸੰਬਰ ਤਕ ਖ਼ਤਮ ਹੋਵੇਗਾ। ਭਾਰਤ ਵਿਚ ਕੋਰੋਨਾ ਦਾ ਖ਼ਾਤਮਾ 22 ਮਈ ਤੋਂ ਸ਼ੁਰੂ ਹੋ ਜਾਵੇਗਾ। ਖੋਜ ਮੁਤਾਬਕ ਭਾਰਤ ਵਿਚ 97 ਪ੍ਰਤੀਸ਼ਤ ਕੇਸ 22 ਮਈ ਤਕ, 99 ਪ੍ਰਤੀਸ਼ਤ ਕੇਸ 1 ਜੂਨ ਤਕ ਅਤੇ 100 ਪ੍ਰਤੀਸ਼ਤ ਕੇਸ 26 ਜੁਲਾਈ ਤਕ ਖ਼ਤਮ ਹੋ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।