
ਮੌਨਸੂਨ ਦੀ ਪਹਿਲੀ ਬਾਰਿਸ਼ 1 ਜੂਨ ਦੇ ਆਸ-ਪਾਸ ਦੱਖਣੀ ਤੱਟ ਦੇ ਜ਼ਰੀਏ ਭਾਰਤ ਵਿਚ ਪ੍ਰਵੇਸ਼ ਕਰਨ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਮੌਨਸੂਨ ਦੀ ਪਹਿਲੀ ਬਾਰਿਸ਼ 1 ਜੂਨ ਦੇ ਆਸ-ਪਾਸ ਦੱਖਣੀ ਤੱਟ ਦੇ ਜ਼ਰੀਏ ਭਾਰਤ ਵਿਚ ਪ੍ਰਵੇਸ਼ ਕਰਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਚਾਰ ਮਹੀਨੇ ਪੈਣ ਵਾਲੀ ਬਾਰਿਸ਼ ਭਾਰਤ ਲਈ ਬਹੁਤ ਖ਼ਾਸ ਹੈ ਕਿਉਂਕਿ ਸਾਡੇ ਦੇਸ਼ ਦੀ ਅਰਥਵਿਵਸਥਾ ਖੇਤੀਬਾੜੀ 'ਤੇ ਨਿਰਭਰ ਹੈ।
Photo
ਭਾਰਤ ਦੇ ਮੌਸਮ ਵਿਭਾਗ ਨੇ ਇਕ ਬਿਆਨ ਵਿਚ ਕਿਹਾ, 'ਮੌਨਸੂਨ ਦੀ ਸ਼ੁਰੂਆਤ ਲਈ ਮੌਸਮ ਦੀ ਸਥਿਤੀ 1 ਜੂਨ 2020 ਤੋਂ ਅਨੁਕੂਲ ਹੋਣ ਦੀ ਸੰਭਾਵਨਾ ਹੈ। ਪਹਿਲੀ ਬਾਰਸ਼ ਕੇਰਲਾ ਵਿਚ 1 ਜੂਨ ਨੂੰ ਹੋ ਸਕਦੀ ਹੈ। ਆਈਐਮਡੀ ਨੇ ਪਹਿਲਾਂ ਉਮੀਦ ਜਤਾਈ ਸੀ ਕਿ ਮੌਨਸੂਨ 6 ਜੂਨ ਨੂੰ ਆਵੇਗਾ, ਪਰ ਚੱਕਰਵਾਤ ਤੋਂ ਬਾਅਦ ਕਈ ਥਾਵਾਂ 'ਤੇ ਘੱਟ ਦਬਾਅ ਕਾਰਨ ਇਹ ਜਲਦੀ ਪਹੁੰਚ ਰਿਹਾ ਹੈ।
Photo
ਭਾਰਤ ਦੇ ਲਗਭਗ ਅੱਧੇ ਖੇਤ ਜੂਨ ਤੋਂ ਸਤੰਬਰ ਦੀ ਬਾਰਸ਼ 'ਤੇ ਨਿਰਭਰ ਕਰਦੇ ਹਨ ਜੋ ਚਾਵਲ, ਮੱਕੀ, ਗੰਨਾ, ਕਪਾਹ ਅਤੇ ਸੋਇਆਬੀਨ ਵਰਗੀਆਂ ਫਸਲਾਂ ਬਿਨਾਂ ਕਿਸੇ ਸਿੰਚਾਈ ਦੇ ਉਗਾ ਸਕਦੇ ਹਨ।
Photo
ਆਈਐਮਡੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਵਿਚ ਇਸ ਸਾਲ ਔਸਤਨ ਮੌਨਸੂਨ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਵਧੇਰੇ ਖੇਤੀਬਾੜੀ ਉਤਪਾਦਨ ਦੀ ਉਮੀਦ ਵਧ ਜਾਂਦੀ ਹੈ। ਭਾਰਤੀ ਅਰਥਵਿਵਸਥਾ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਹੈ, ਜੋ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੌਕਡਾਊਨ ਦੇ ਚਲਦਿਆਂ ਮਾੜੀ ਸਥਿਤੀ ਵਿਚੋਂ ਗੁਜ਼ਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।