Mumbai News: ਮੁੰਬਈ ਹਵਾਈ ਅੱਡੇ ਤੋਂ ਸੋਨਾ ਤੇ 8.68 ਕਰੋੜ ਰੁਪਏ ਦੇ ਇਲੈਕਟ੍ਰੋਨਿਕਸ ਜ਼ਬਤ; ਤਿੰਨ ਗ੍ਰਿਫ਼ਤਾਰ
Published : May 28, 2024, 8:17 am IST
Updated : May 28, 2024, 8:17 am IST
SHARE ARTICLE
Custom officials seize gold, electronics worth crores at Mumbai airport
Custom officials seize gold, electronics worth crores at Mumbai airport

ਅਧਿਕਾਰੀ ਨੇ ਦਸਿਆ ਕਿ ਪਿਛਲੇ ਚਾਰ ਦਿਨਾਂ 'ਚ ਚਲਾਈ ਗਈ ਇਸ ਜ਼ਬਤੀ ਮੁਹਿੰਮ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Mumbai News:  ਮੁੰਬਈ ਕਸਟਮ ਵਿਭਾਗ ਦੀ ਟੀਮ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 31 ਮਾਮਲਿਆਂ 'ਚ 10.6 ਕਿਲੋ ਸੋਨਾ ਅਤੇ 8.68 ਕਰੋੜ ਰੁਪਏ ਦੇ ਇਲੈਕਟ੍ਰੋਨਿਕਸ ਤੇ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਅਧਿਕਾਰੀ ਨੇ ਦਸਿਆ ਕਿ ਪਿਛਲੇ ਚਾਰ ਦਿਨਾਂ 'ਚ ਚਲਾਈ ਗਈ ਇਸ ਜ਼ਬਤੀ ਮੁਹਿੰਮ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮੁੰਬਈ ਕਸਟਮਜ਼ (ਜ਼ੋਨ-III) ਦੁਆਰਾ ਜਾਰੀ ਕੀਤੇ ਗਏ ਇਕ ਬਿਆਨ ਦੇ ਅਨੁਸਾਰ, ਪਾਊਡਰ ਦੇ ਰੂਪ ਵਿਚ ਸੋਨਾ, ਕੱਚੇ ਗਹਿਣੇ ਅਤੇ ਮੋਮ ਵਿਚ ਬੰਦ ਡੰਡੇ ਜ਼ਬਤ ਕੀਤੇ ਗਏ ਸਨ। ਖਾਸ ਗੱਲ ਇਹ ਹੈ ਕਿ ਇਕ ਯਾਤਰੀ ਦੇ ਸਰੀਰ 'ਚ ਸੋਨਾ ਵੀ ਛੁਪਾਇਆ ਹੋਇਆ ਸੀ। ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਇਕ ਏਅਰਪੋਰਟ ਕਰਮਚਾਰੀ ਨੂੰ ਫੜਿਆ ਹੈ, ਜਿਸ ਨੂੰ ਠੇਕੇ 'ਤੇ ਭਰਤੀ ਕੀਤਾ ਗਿਆ ਸੀ, ਜੋ ਅਪਣੇ ਜੁੱਤੀਆਂ ਵਿਚ ਮੋਮ ਵਿਚ ਸੋਨੇ ਦੇ ਪਾਊਡਰ ਵਾਲੇ ਚਾਰ ਪਾਊਚ ਲੁਕਾ ਰਿਹਾ ਸੀ। ਸੋਨੇ ਦੀ ਕੀਮਤ 81.8 ਲੱਖ ਰੁਪਏ ਦੱਸੀ ਜਾ ਰਹੀ ਹੈ।

ਇਕ ਹੋਰ ਮਾਮਲੇ ਵਿਚ, ਬਹਿਰੀਨ ਅਤੇ ਮਾਲੇ ਤੋਂ ਯਾਤਰਾ ਕਰ ਰਹੇ ਦੋ ਭਾਰਤੀਆਂ ਦੇ ਸਰੀਰ 'ਤੇ ਮੋਮ ਦੇ ਅੰਦਰ 1890 ਗ੍ਰਾਮ ਸੋਨੇ ਦਾ ਪਾਊਡਰ ਲੁਕਾਇਆ ਹੋਇਆ ਸੀ। ਦਸਿਆ ਗਿਆ ਕਿ ਇਸ ਰਿਕਵਰੀ ਅਪਰੇਸ਼ਨ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਚਾਰ ਦਿਨਾਂ ਦੀ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਨੈਰੋਬੀ, ਕੋਲੰਬੋ ਅਤੇ ਦੁਬਈ ਤੋਂ ਯਾਤਰਾ ਕਰਨ ਵਾਲੇ ਪੰਜ ਵਿਦੇਸ਼ੀ ਨਾਗਰਿਕਾਂ ਅਤੇ ਦੁਬਈ, ਜੇਦਾਹ, ਸ਼ਾਰਜਾਹ ਅਤੇ ਸਿੰਗਾਪੁਰ ਤੋਂ ਯਾਤਰਾ ਕਰਨ ਵਾਲੇ 14 ਭਾਰਤੀਆਂ ਤੋਂ ਸੋਨਾ ਵੀ ਜ਼ਬਤ ਕੀਤਾ।

ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਦੁਬਈ ਤੋਂ ਯਾਤਰਾ ਕਰ ਰਹੇ ਅੱਠ ਭਾਰਤੀਆਂ ਤੋਂ 1.95 ਕਰੋੜ ਰੁਪਏ ਦੇ ਮਹਿੰਗੇ ਮੋਬਾਈਲ ਫੋਨ, ਲੈਪਟਾਪ ਅਤੇ ਸ਼ਿੰਗਾਰ ਸਮੱਗਰੀ ਬਰਾਮਦ ਕੀਤੀ ਗਈ ਹੈ, ਜਦਕਿ ਮੁੰਬਈ ਤੋਂ ਦੋਹਾ ਜਾ ਰਹੇ ਇਕ ਯਾਤਰੀ ਨੂੰ 74,000 ਕਤਰੀ ਰਿਆਲ ਵਿਦੇਸ਼ੀ ਕਰੰਸੀ ਨਾਲ ਫੜਿਆ ਗਿਆ ਹੈ।

(For more Punjabi news apart from Custom officials seize gold, electronics worth crores at Mumbai airport, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement