
ਘਾਟੀ ਵਿਚ ਪਿਛਲੇ ਦਿਨੀਂ ਹੋਈ ਰਾਈਜਿੰਗ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਦੇ ਮਾਮਲੇ ਵਿਚ ਸ਼ਾਮਲ ਲਸ਼ਕਰ-ਏ-ਤੋਇਬਾ ਦੇ...
ਨਵੀਂ ਦਿੱਲੀ : ਘਾਟੀ ਵਿਚ ਪਿਛਲੇ ਦਿਨੀਂ ਹੋਈ ਰਾਈਜਿੰਗ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਦੇ ਮਾਮਲੇ ਵਿਚ ਸ਼ਾਮਲ ਲਸ਼ਕਰ-ਏ-ਤੋਇਬਾ ਦੇ ਫ਼ਰਾਰ ਅੱਤਵਾਦੀ ਅਤੇ ਪਾਕਿਸਤਾਨੀ ਨਾਗਰਿਕ ਨਵੀਦ ਜਟ ਸਮੇਤ ਤਿੰਨ ਲੋਕਾਂ ਦੀ ਜੰਮੂ ਕਸ਼ਮੀਰ ਪੁਲਿਸ ਵਲੋਂ ਪਛਾਣ ਕੀਤੀ ਗਈ ਹੈ। ਪੁਲਿਸ ਨੇ ਇਨ੍ਹਾ ਵਿਚੋਂ ਹੀ ਇਕ ਅਤਿਵਾਦੀ ਸੱਜਾਦ ਗੁਲ ਨੂੰ ਬੁਖ਼ਾਰੀ ਦੇ ਕਤਲ ਦਾ ਮਾਸਟਰ ਮਾਈਂਡ ਦਸਿਆ ਗਿਆ ਹੈ।
shujaat bhukhariਮੈਨਜਮੈਂਟ ਗ੍ਰੈਜੂਏਟ ਸੱਜਾਦ ਗੁਲ ਪੰਜ ਸਾਲ ਪਹਿਲਾਂ ਪਾਕਿਸਤਾਨ ਚਲਾ ਗਿਆ ਸੀ। ਖੁਫ਼ੀਆ ਸੂਤਰਾਂ ਮੁਤਾਬਕ ਮੂਲ ਰੂਪ ਤੋਂ ਕਸ਼ਮੀਰ ਦੇ ਰਹਿਣ ਵਾਲੇ ਅੱਤਵਾਦੀ ਸੱਜਾਦ ਨੇ ਬੰਗਲੁਰੂ ਦੇ ਇਕ ਪ੍ਰਾਈਵੇਟ ਇੰਸਟੀਚਿਊਟ ਤੋਂ ਐਮ.ਬੀ.ਏ ਕੀਤਾ ਸੀ ਅਤੇ ਉਹ ਪਾਕਿਸਤਾਨ ਦੇ ਰਾਵਲਪਿੰਡੀ ਵਿਚ ਰਹਿੰਦਾ ਹੈ। ਸੁਜਾਤ ਬੁਖਾਰੀ ਦੇ ਕਤਲ ਦਾ ਆਦੇਸ਼ ਲਸ਼ਕਰ ਸਰਗਨਾ ਵਲੋਂ ਦਿਤਾ ਗਿਆ ਸੀ। ਸੱਜਾਦ ਨੇ ਉਸ ਦੇ ਖ਼ੁਦ ਦੇ ਵਲੋਂ ਚੁਣੇ ਗਏ ਸਥਾਨਕ ਅੱਤਵਾਦੀਆਂ ਨੂੰ ਪੱਤਰਕਾਰ ਦੇ ਕਤਲ ਦੀ ਜ਼ਿੰਮੇਵਾਰੀ ਦਿਤੀ ਸੀ।
shujaat bhukhari murderਰਾਇਜਿੰਗ ਕਸ਼ਮੀਰ ਦੇ ਐਡੀਟਰ ਇਨ ਚੀਫ਼ ਸ਼ੁਜਾਤ ਬੁਖ਼ਾਰੀ ਨੇ ਕੇਂਦਰ ਵਲੋਂ ਰਮਜ਼ਾਨ ਮਹੀਨੇ ਵਿਚ ਕੀਤੀ ਗਈ ਜੰਗਬੰਦੀ ਦਾ ਸਮਰਥਨ ਕੀਤਾ ਸੀ, ਜਿਸ ਕਾਰਨ ਲਸ਼ਕਰ ਸਮੇਤ ਕਸ਼ਮੀਰ ਵਿਚ ਕੰਮ ਕਰ ਰਹੇ ਦੂਜੇ ਪਾਕਿਸਤਾਨ ਕੰਟਰੋਲ ਅੱਤਵਾਦੀ ਸੰਗਠਨ ਉਨ੍ਹਾਂ ਤੋਂ ਨਾਰਾਜ਼ ਚੱਲ ਰਹੇ ਸਨ। ਦਸ ਦਈਏ ਕਿ ਜੰਮੂ ਕਸ਼ਮੀਰ ਵਿਚ ਅਤਿਵਾਦ ਨੇ ਇਕ ਵਾਰ ਅਪਣਾ ਘਿਨੌਣਾ ਚਿਹਰਾ ਦਿਖਾਉਂਦਿਆਂ ਸ੍ਰੀਨਗਰ ਵਿਚ ਸੀਨੀਅਰ ਪੱਤਰਕਾਰ ਅਤੇ 'ਰਾਈਜਿੰਗ ਕਸ਼ਮੀਰ' ਅਖ਼ਬਾਰ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਅਤੇ ਉਨ੍ਹਾਂ ਦੇ ਪੀਐਸਓ ਦੀ ਗੋਲੀ ਮਾਰ ਕੇ ਉਸ ਸਮੇਂ ਹੱਤਿਆ ਕਰ ਦਿਤੀ ਸੀ ਜਦੋਂ ਉਹ ਅਪਣੇ ਦਫ਼ਤਰ ਤੋਂ ਇਫ਼ਤਾਰ ਪਾਰਟੀ ਦੇ ਲਈ ਨਿਕਲ ਰਹੇ ਸਨ। ਬੇਖ਼ੌਫ਼ ਹਮਲਾਵਰਾਂ ਨੇ ਉਨ੍ਹਾਂ ਨੂੰ ਕਾਫ਼ੀ ਨੇੜੇ ਤੋਂ ਗੋਲੀਆਂ ਮਾਰੀਆ ਸਨ।
shujaat bhukhari ਭਾਵੇਂ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ ਸੀ। ਇਸ ਹਮਲੇ ਵਿਚ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਦੋ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ ਸਨ। ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ੁਜਾਤ ਬੁਖਾਰੀ ਦੀ ਮੌਤ ਨੂੰ ਲੈ ਕੇ ਟਵੀਟ ਕੀਤਾ ਸੀ ਕਿ ''ਅਤਿਵਾਦ ਦੀ ਬੁਰਾਈ ਨੇ ਈਦ ਦੀ ਪਹਿਲੀ ਸ਼ਾਮ 'ਤੇ ਅਪਣਾ ਘਿਨੌਣਾ ਚਿਹਰਾ ਦਿਖਾਇਆ ਹੈ, ਮੈਂ ਇਸ ਹਿੰਸਕ ਕਾਰੇ ਦੀ ਸਖ਼ਤ ਨਿੰਦਾ ਕਰਦੀ ਹਾਂ। ਮੁੱਖ ਮੰਤਰੀ ਮਹਿਬੂਬਾ ਨੇ ਕਿਹਾ ਕਿ ਸੂਬੇ ਵਿਚ ਸ਼ਾਂਤੀ ਬਹਾਲ ਕਰਨ ਦੇ ਯਤਨਾਂ ਦੇ ਵਿਰੁਧ ਖੜ੍ਹੀਆਂ ਸ਼ਕਤੀਆਂ ਨੂੰ ਕੁਚਲਣ ਨਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ।
shujaat bhukhari murderਦਸ ਦਈਏ ਕਿ ਇਸ ਘਟਨਾ ਤਹਿਤ ਘਾਟੀ ਵਿਚ ਕਾਫ਼ੀ ਲੰਮੇ ਸਮੇਂ ਬਾਅਦ ਪਹਿਲੀ ਵਾਰ ਕਿਸੇ ਪੱਤਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸ਼ੁਜਾਤ ਬੁਖ਼ਾਰੀ ਨੂੰ 2000 ਵਿਚ ਉਨ੍ਹਾਂ 'ਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਬੁਖ਼ਾਰੀ ਕਸ਼ਮੀਰ ਵਿਚ ਇਕ ਸਰਗਰਮ ਪੱਤਰਕਾਰ ਸਨ, ਜੋ ਪਹਿਲਾਂ ਕਸ਼ਮੀਰ ਤੋਂ 'ਦਿ ਹਿੰਦੂ' ਦੇ ਪੱਤਰਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਕਸ਼ਮੀਰ ਘਾਟੀ ਵਿਚ ਕਈ ਸ਼ਾਂਤੀ ਸੰਮੇਲਨਾਂ ਦੇ ਆਯੋਜਨਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਪਾਕਿਸਤਾਨ ਦੇ ਨਾਲ ਟ੍ਰੈਕ-2 ਪ੍ਰਕਿਰਿਆ ਦਾ ਵੀ ਹਿੱਸਾ ਸਨ।