
ਜਪਾਨ ਦੇ ਓਸਾਕਾ ਵਿਚ ਪੀਐਮ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ।
ਨਵੀਂ ਦਿੱਲੀ: ਜਪਾਨ ਦੇ ਓਸਾਕਾ ਵਿਚ ਪੀਐਮ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਦੋਵੇਂ ਦੇਸ਼ਾਂ ਵਿਚ ਵਾਰਤਾਲਾਪ ਹੋਈ। ਇਸ ਦੌਰਾਨ ਮੁੱਖ ਚਰਚਾ ਈਰਾਨ ਅਤੇ ਰੱਖਿਆ ਸਬੰਧਾਂ ਅਤੇ ਵਪਾਰ ‘ਤੇ ਹੋਈ। ਉਥੇ ਹੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਅਤੇ ਪੀਐਮ ਮੋਦੀ ਵਧੀਆ ਦੋਸਤ ਬਣ ਗਏ ਹਨ। ਟਰੰਪ ਨੇ ਪੀਐਮ ਮੋਦੀ ਨੂੰ ਜੀ-20 ਸਮਿੱਟ ਮੌਕੇ ‘ਤੇ ਮੁਲਾਕਾਤ ਲਈ ਧੰਨਵਾਦ ਕਿਹਾ। ਟਰੰਪ ਨੇ ਕਿਹਾ ਸੀ ਕਿ ਉਹਨਾਂ ਨੂੰ ਯਕੀਨ ਹੈ ਕਿ ਭਾਰਤ ਅਤੇ ਅਮਰੀਕਾ ਕਈ ਤਰੀਕਿਆਂ ਨਾਲ ਇਕੱਠੇ ਕੰਮ ਕਰਨਗੇ, ਜਿਸ ਵਿਚ ਫੌਜ ਵੀ ਸ਼ਾਮਲ ਹੋਵੇਗੀ।
Narendra Modi and Donald Trump
ਉਹਨਾਂ ਨੇ ਮੋਦੀ ਨੂੰ ਚੋਣਾਂ ਵਿਚ ਹੋਈ ਜਿੱਤ ਲਈ ਵੀ ਵਧਾਈ ਦਿੱਤੀ। ਮੋਦੀ ਅਤੇ ਟਰੰਪ ਵਿਚਕਾਰ ਹੋਈ ਇਹ ਗੱਲਬਾਤ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਦੋਵੇਂ ਦੇਸ਼ਾਂ ਵਿਚ ਟੈਰਿਫ਼ ਵਧਾਉਣ ਲਈ ਵਿਵਾਦ ਜਾਰੀ ਹੈ। ਦੱਸ ਦਈਏ ਕਿ ਵਾਸ਼ਿੰਗਟਨ ਵੱਲੋਂ ਇਕ ਜੂਨ ਨੂੰ ਭਾਰਤ ਨੂੰ ਲੰਬੇ ਸਮੇਂ ਤੋਂ ਦਿਤੀਆਂ ਜਾ ਰਹੀਆਂ ਵਪਾਰਕ ਰਿਆਇਤਾਂ ਵਾਪਸ ਲੈਣ ਦੇ ਜਵਾਬ ਵਿਚ ਨਵੀਂ ਦਿੱਲੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ 28 ਉਤਪਾਦਾਂ ‘ਤੇ ਟੈਰਿਫ਼ ਵਧਾਇਆ ਸੀ।
G 20
ਇਸ ਗੱਲਬਾਤ ਦੌਰਾਨ ਸਭ ਤੋਂ ਵੱਡਾ ਮੁੱਦਾ ਈਰਾਨ ਸੀ ਕਿਉਂਕਿ ਭਾਰਤ ਇਸ ਦੇਸ਼ ਤੋਂ ਕਾਫ਼ੀ ਮਾਤਰਾ ਵਿਚ ਤੇਲ ਖਰੀਦਦਾ ਹੈ ਪਰ ਅਮਰੀਕਾ ਨਾਲ ਈਰਾਨ ਦੇ ਸਬੰਧ ਲਗਾਤਾਰ ਵਿਗੜ ਰਹੇ ਹਨ। ਅਮਰੀਕਾ ਨੇ ਸਾਰੇ ਦੇਸ਼ਾਂ ਨੂੰ ਈਰਾਨ ਤੋਂ ਤੇਲ ਨਾ ਖਰੀਦਣ ਦੀ ਹਦਾਇਤ ਦਿੱਤੀ ਹੈ। ਇਸ ਦਾ ਅਸਰ ਭਾਰਤੀ ਅਰਥ ਵਿਵਸਥਾ ‘ਤੇ ਪੈ ਰਿਹਾ ਹੈ ਕਿਉਂਕਿ ਬਾਕੀ ਕੱਚਾ ਤੇਲ ਉਤਪਾਦਕ ਦੇਸ਼ਾਂ ਤੋਂ ਕੱਚਾ ਤੇਲ ਖਰੀਦਣਾ ਭਾਰਤ ਲਈ ਮਹਿੰਗਾ ਪੈਂਦਾ ਹੈ। ਪੀਐਮ ਮੋਦੀ ਵੱਲੋਂ ਈਰਾਨ ਦਾ ਮੁੱਦਾ ਚੁੱਕਣ ‘ਤੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਨੂੰ ਕੋਈ ਜਲਦਬਾਜ਼ੀ ਨਹੀਂ ਹੈ