
ਨੁਸਰਤ ਅਤੇ ਮਿਮੀ ਨੇ ਬੰਗਾਲੀ 'ਚ ਸਹੁੰ ਚੁੱਕੀ ਅਤੇ ਅੰਤ 'ਚ ਵੰਦੇ ਮਾਤਰਮ ਵੀ ਬੋਲਿਆ
ਨਵੀਂ ਦਿੱਲੀ : ਬੰਗਾਲੀ ਫ਼ਿਲਮਾਂ ਦੀ ਅਦਾਕਾਰਾ ਅਤੇ ਲੋਕ ਸਭਾ ਸੰਸਦ ਮੈਂਬਰ ਨੁਸਰਤ ਜਹਾਂ ਅਤੇ ਮਿਮੀ ਚਕਰਵਰਤੀ ਨੇ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਲੋਕ ਸਭਾ 'ਚ ਪਹਿਲੇ ਦਿਨ ਆਪਣੇ ਕਪੜਿਆਂ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਨ ਵਾਲੀਆਂ ਦੋਵੇਂ ਸੰਸਦ ਮੈਂਬਰਾਂ ਅੱਜ ਰਵਾਇਤੀ ਕਪੜਿਆਂ 'ਚ ਨਜ਼ਰ ਆਈਆਂ। ਨੁਸਰਤ ਅਤੇ ਮਿਮੀ ਨੇ ਬੰਗਾਲੀ 'ਚ ਸਹੁੰ ਚੁੱਕੀ ਅਤੇ ਅੰਤ 'ਚ ਵੰਦੇ ਮਾਤਰਮ ਵੀ ਬੋਲਿਆ।
#WATCH: TMC's winning candidate from Basirhat (West Bengal), Nusrat Jahan takes oath as a member of Lok Sabha today. pic.twitter.com/zuM17qceOB
— ANI (@ANI) 25 June 2019
ਦੋਹਾਂ ਨੇ ਸਹੁੰ ਚੁੱਕਣ ਤੋਂ ਬਾਅਦ ਸੱਤਾਧਿਰ ਦੇ ਮੈਂਬਰਾਂ ਦਾ ਹੱਥ ਨੂੰ ਕੇ ਧੰਨਵਾਦ ਕੀਤਾ ਅਤੇ ਲੋਕ ਸਭਾ ਪ੍ਰਧਾਨ ਓਮ ਬਿਰਲਾ ਦੇ ਪੈਰ ਛੋਹ ਕੇ ਅਸ਼ੀਰਵਾਦ ਲਿਆ। ਸਹੁੰ ਚੁੱਕਣ ਤੋਂ ਬਾਅਦ ਨੁਸਰਤ ਅਤੇ ਮਿਮੀ ਨੇ ਜੈ ਬਾਂਗਲਾ, ਜੈ ਭਾਰਤ ਅਤੇ ਵੰਦੇ ਮਾਤਰਮ ਵੀ ਬੋਲਿਆ।
#WATCH: TMC's winning candidate from Jadavpur (West Bengal), Mimi Chakraborty takes oath as a member of Lok Sabha. pic.twitter.com/NWD8OCCIio
— ANI (@ANI) 25 June 2019
ਜ਼ਿਕਰਯੋਗ ਹੈ ਕਿ ਨੁਸਰਤ ਜਹਾਂ ਨੇ ਬੀਤੀ 19 ਜੂਨ ਨੂੰ ਤੁਰਕੀ ਦੇ ਬੋਡਰਮ ਸ਼ਹਿਰ 'ਚ ਵਪਾਰੀ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਸੀ। ਬਸ਼ੀਰਹਾਟ ਦੀ ਸੰਸਦ ਮੈਂਬਰ ਨੇ ਆਪਣੇ ਵਿਆਹ ਦੀ ਤਸਵੀਰ ਟਵਿਟਰ 'ਤੇ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਸੀ ਕਿ ਨਿਖਿਲ ਜੈਨ ਨਾਲ ਖ਼ੁਸ਼ੀਆਂ ਨਾਲ ਭਰੀ ਜ਼ਿੰਦਗੀ ਦੀ ਸ਼ੁਰੂਆਤ।
Nusrat Jahan
ਜਾਣੋ ਨੁਸਰਤ ਜਹਾਂ ਬਾਰੇ :
ਨੁਸਰਤ ਨੇ ਇਸ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਸਿਆਸਤ 'ਚ ਆਗਾਜ਼ ਕੀਤਾ। ਉਸ ਨੇ ਤ੍ਰਿਣਮੂਲ ਕਾਂਗਰਸ ਦੀ ਟਿਕਟ ਉੱਤੇ ਬਸ਼ੀਰਹਾਟ ਹਲਕੇ ਤੋਂ ਚੋਣ ਲੜੀ, ਜਿੱਥੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸਾਯੰਤਨ ਬਸੂ ਨਾਲ ਹੋਇਆ। ਨੁਸਰਤ ਨੇ ਬਸੂ ਨੂੰ ਸਾਢੇ 3 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਉਹ ਸੋਸ਼ਲ ਮੀਡੀਆ ਉੱਤੇ ਬੜੀ ਪ੍ਰਸਿੱਧ ਹੈ ਅਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Nusrat Jahan
ਉਨ੍ਹਾਂ ਦੇ ਇੰਸਟਾਗ੍ਰਾਮ ਦੇ 13 ਲੱਖ ਪ੍ਰਸ਼ੰਸਕ ਹਨ। ਨੁਸਰਤ ਜਹਾਂ ਦਾ ਜਨਮ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ 8 ਜਨਵਰੀ 1990 ਨੂੰ ਹੋਇਆ ਸੀ ਅਤੇ ਉਸ ਨੇ ਸ਼ੁਰੂ ਦੀ ਸਿੱਖਿਆ ਆਵਰ ਲੇਡੀ ਕੁਈਨ ਆਫ਼ ਦ ਮਿਸ਼ਨ ਸਕੂਲ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਭਵਾਨੀਪੁਰ ਕਾਲਜ ਤੋਂ ਉਨ੍ਹਾਂ ਨੇ ਕਾਮਰਸ ਦੀ ਗਰੈਜੂਏਟ ਕੀਤੀ ਅਤੇ ਸਾਲ 2010 ਵਿਚ ‘ਬਿਊਟੀ ਕੰਟੈਸਟ ਫੇਅਰ-ਵਨ ਮਿਸ ਕੋਲਕਾਤਾ` ਜਿੱਤਿਆ ਸੀ। ਉਸ ਦੇ ਬਾਅਦ ਉਨ੍ਹਾਂ ਨੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਨੁਸਰਤ ਨੇ ਸਾਲ 2011 ਵਿਚ ਰਾਜ ਚੱਕਰਵਤੀ ਦੇ ਨਿਰਦੇਸ਼ਨ ਵਿਚ ਬਣੀ ਬੰਗਲਾ ਫਿਲਮ ਸ਼ੋਤਰੂ ਤੋਂ ਡੈਬਿਊ ਕੀਤਾ ਅਤੇ ਇਸ ਵਿਚ ਉਸ ਦੇ ਕੰਮ ਦੀ ਕਾਫੀ ਸ਼ਲਾਘਾ ਹੋਈ ਸੀ। ਫਿਰ ਨੁਸਰਤ ਜਹਾਂ ਨੇ ਖੋਕਾ 420, ਬੋਲੋ ਦੁਰਗਾ ਮਾਈ ਕੀ ਜੈ, ਹਰ ਹਰ ਬਯੋਮਕੇਸ਼, ਜਮਾਈ 420, ਨਕਾਬ, ਲਵ ਐਕਸਪ੍ਰੈੱਸ, ਖਿਡਾਰੀ, ਯੋਧਾ, ਵਨ, ਅਮੀ ਜੇ ਕੇ ਤੋਮਾਰ ਆਦਿ ਕਈ ਫ਼ਿਲਮਾਂ ਵਿਚ ਅਦਾਕਾਰੀ ਕੀਤੀ।
Mimi Chakraborty
ਜਾਣੋ ਮਿਮੀ ਚਕਰਵਰਤੀ ਬਾਰੇ :
ਮਿਮੀ ਚਕਰਵਰਤੀ ਨੇ ਪਛਮੀ ਬੰਗਾਲ ਦੀ ਜਾਧਵਪੁਰ ਲੋਕ ਸਭਾ ਸੀਟ ਤੋਂ ਟੀ.ਐਮ.ਸੀ. ਦੀ ਟਿਕਟ 'ਤੇ ਚੋਣ ਜਿੱਤੀ ਹੈ। ਲੋਕ ਸਭਾ ਦੀ ਇਹ ਸੀਟ ਪਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ 'ਚ ਆਉਂਦੀ ਹੈ। ਮਿਮੀ ਦਾ ਜਨਮ 11 ਫ਼ਰਵਰੀ 1989 ਨੂੰ ਜਲਪਾਈਗੁੜੀ (ਪੱਛਮ ਬੰਗਾਲ) 'ਚ ਹੋਇਆ ਸੀ। ਮਿਮੀ ਨੇ ਆਪਣਾ ਬਚਪਨ ਅਰੁਣਾਚਲ ਪ੍ਰਦੇਸ਼ 'ਚ ਤਿਰਪ ਜ਼ਿਲ੍ਹੇ ਦੇ ਇਕ ਕਸਬੇ ਦੇਵਮਾਲੀ 'ਚ ਬਿਤਾਇਆ।
Mimi Chakraborty
ਉਸ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਹੋਲੀ ਚਾਈਲਡਜ਼ ਸਕੂਲ ਜਲਪਾਈਗੁੜੀ ਤੋਂ ਕੀਤੀ। ਇਸ ਤੋਂ ਬਾਅਦ ਯੂਨੀਵਰਸਿਟੀ ਆਫ਼ ਕੋਲਕਾਤਾ ਆਸੂਤੋਸ਼ ਕਾਲਜ ਤੋਂ ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਮਿਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਵਜੋਂ ਕੀਤੀ ਸੀ। ਉਸ ਨੇ ਫ਼ੇਮਿਨਾ ਮਿਸ ਇੰਡੀਆ 'ਚ ਹਿੱਸਾ ਲਿਆ। ਉਸ ਨੇ ਬੰਗਾਲੀ ਫ਼ਿਲਮਾਂ ਪ੍ਰੋਲੋ, ਗੋਲਪੋ ਹੋਲੋ ਸ਼ੋਤੀ, ਜਮਾਈ 420, ਗੈਂਗਸਟਰ, ਅਮਰ ਅਪੋਂਜਨ, ਉਮਾ ਆਦਿ 'ਚ ਕੰਮ ਕੀਤਾ।