ਪੀਣ ਯੋਗ ਨਹੀਂ ਰਿਹਾ 'ਗੰਗਾ ਜਲ', ਐਨਜੀਟੀ ਨੇ ਪ੍ਰਗਟਾਈ ਚਿੰਤਾ
Published : Jul 28, 2018, 3:39 pm IST
Updated : Jul 28, 2018, 3:39 pm IST
SHARE ARTICLE
condition of ganga river is too bad to use says ngt
condition of ganga river is too bad to use says ngt

ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਗੰਗਾ ਨਦੀ ਦੀ ਸਥਿਤੀ 'ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਹਰਿਦੁਆਰ ਤੋਂ ਉਤਰ ਪ੍ਰਦੇਸ਼ ਦੇ ਉਨਾਵ ਸ਼ਹਿਰ ਦੇ ਵਿਚਕਾਰ...

ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਗੰਗਾ ਨਦੀ ਦੀ ਸਥਿਤੀ 'ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਹਰਿਦੁਆਰ ਤੋਂ ਉਤਰ ਪ੍ਰਦੇਸ਼ ਦੇ ਉਨਾਵ ਸ਼ਹਿਰ ਦੇ ਵਿਚਕਾਰ ਗੰਗਾ ਦਾ ਪਾਣੀ ਪੀਣ ਅਤੇ ਨਹਾਉਣ ਯੋਗ ਨਹੀਂ ਹੈ। ਐਨਜੀਟੀ ਨੇ ਕਿਹਾ ਕਿ ਮਾਸੂਮ ਲੋਕ ਸ਼ਰਧਾਪੂਰਵਕ ਨਦੀ ਦਾ ਪਾਣੀ ਪੀਂਦੇ ਹਨ ਅਤੇ ਇਸ ਵਿਚ ਨਹਾਉਂਦੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਦਾ ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਹੋ ਸਕਦਾ ਹੈ। 

Ganga RiverGanga Riverਐਨਜੀਟੀ ਨੇ ਕਿਹਾ ਕਿ ਮਾਸੂਮ ਲੋਕ ਸ਼ਰਧਾ ਅਤੇ ਸਨਮਾਨ ਨਾਲ ਗੰਗਾ ਦਾ ਜਲ ਪੀਂਦੇ ਹਨ ਅਤੇ ਇਸ ਵਿਚ ਨਹਾਉਂਦੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਉਨ੍ਹਾਂ ਦੀ ਸਿਹਤ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਐਨਜੀਟੀ ਨੇ ਕਿਹਾ ਕਿ ਜੇਕਰ ਸਿਗਰੇਟ ਦੇ ਪੈਕੇਟਾਂ 'ਤੇ ਇਹ ਚਿਤਾਵਨੀ ਲਿਖੀ ਹੋ ਸਕਦੀ ਹੈ ਕਿ ਇਹ ਸਿਹਤ ਲਈ ਘਾਤਕ ਹੈ, ਤਾਂ ਲੋਕਾਂ ਨੂੰ ਨਦੀ ਦੇ ਪਾਣੀ ਦੇ ਉਲਟ ਪ੍ਰਭਾਵਾਂ ਸਬੰਧੀ ਜਾਣਕਾਰੀ ਕਿਉਂ ਨਾ ਦਿਤੀ ਜਾਵੇ? 

Ganga RiverGanga Riverਐਨਜੀਟੀ ਮੁਖੀ ਏਕੇ ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਸਾਡਾ ਨਜ਼ਰੀਆ ਹੈ ਕਿ ਮਹਾਨ ਗੰਗਾ ਦੇ ਪ੍ਰਤੀ ਬੇਹੱਦ ਸ਼ਰਧਾ ਨੂੰ ਦੇਖਦੇ ਹੋਏ ਮਾਸੂਮ ਲੋਕ ਇਹ ਜਾਣੇ ਬਿਨਾਂ ਇਸ ਦਾ ਜਲ ਪੀਂਦੇ ਹਨ ਅਤੇ ਇਸ ਵਿਚ ਨਹਾਉਂਦੇ ਹਨ ਜਦਕਿ ਇਹ ਜਲ ਵਰਤੋਂ ਯੋਗ ਨਹੀਂ ਹੈ। ਗੰਗਾ ਜਲ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਜੀਵਨ ਜਿਉਣ ਦੇ ਅਧਿਕਾਰ ਨੂੰ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਜਲ ਦੇ ਬਾਰੇ ਵਿਚ ਜਾਣਕਾਰੀ ਦਿਤੀ ਜਾਣੀ ਚਾਹੀਦੀ ਹੈ। 

NGTNGTਐਨਜੀਟੀ ਨੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਨੂੰ 100 ਕਿਲੋਮੀਟਰ ਦੇ ਫ਼ਰਕ 'ਤੇ ਡਿਸਪਲੇਅ ਬੋਰਡ ਲਗਾਉਣ ਦਾ ਨਿਰਦੇਸ਼ ਦਿਤਾ ਤਾਕਿ ਇਹ ਜਾਣਕਾਰੀ ਦਿਤੀ ਜਾਵੇ ਕਿ ਜਲ ਪੀਣ ਜਾਂ ਨਹਾਉਣ ਯੋਗ ਹੈ ਜਾਂ ਨਹੀਂ। ਐਨਜੀਟੀ ਨੇ ਗੰਗਾ ਮਿਸ਼ਨ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦੋ ਹਫ਼ਤੇ ਦੇ ਅੰਦਰ ਅਪਣੀ ਵੈਬਸਾਈਟ 'ਤੇ ਇਕ ਨਕਸ਼ਾ ਲਗਾਉਣ ਦਾ ਨਿਰਦੇਸ਼ ਦਿਤਾ ਜਿਸ ਵਿਚ ਦਸਿਆ ਜਾ ਸਕੇ ਕਿ ਕਿਹੜੇ-ਕਿਹੜੇ ਸਥਾਨਾਂ 'ਤੇ ਗੰਗਾ ਦਾ ਜਲ ਨਹਾਉਣ ਅਤੇ ਪੀਣ ਲਾਇਕ ਹੈ। 

Ganga RiverGanga Riverਬੀਤੀ 19 ਜੁਲਾਈ ਨੂੰ ਐਨਜੀਟੀ ਨੇ ਗੰਗਾ ਨਦੀ ਦੀ ਸਾਫ਼ ਸਫ਼ਾਈ 'ਤੇ ਅਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਨਦੀ ਦੀ ਹਾਲਤ ਅਸਧਾਰਨ ਰੂਪ ਨਾਲ ਖ਼ਰਾਬ ਹੈ। ਨਦੀ ਦੀ ਸਫ਼ਾਈ ਦੇ ਲਈ ਸ਼ਾਇਦ ਹੀ ਕੋਈ ਪ੍ਰਭਾਵੀ ਕਦਮ ਉਠਾਇਆ ਗਿਆ ਹੈ। ਐਨਜੀਟੀ ਦੇ ਪ੍ਰਧਾਨ ਜਸਟਿਸ ਏ ਕੇ ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਸੀ ਕਿ ਅਧਿਕਾਰੀਆਂ ਦੇ ਦਾਅਵਿਆਂ ਦੇ ਬਾਵਜੂਦ ਗੰਗਾ ਦੇ ਪੁਨਰਜੀਵਨ ਦੇ ਲਈ ਜ਼ਮੀਨੀ ਪੱਧਰ 'ਤੇ ਕੀਤੇ ਗਏ ਕੰਮ ਕਾਫ਼ੀ ਨਹੀਂ ਹਨ ਅਤੇ ਸਥਿਤੀ ਵਿਚ ਸੁਧਾਰ ਦੇ ਲਈ ਨਿਯਮਤ ਨਿਗਰਾਨੀ ਦੀ  ਲੋੜ ਹੈ। 

Ganga RiverGanga Riverਇਸ ਦੇ ਨਾਲ ਹੀ ਐਨਜੀਟੀ ਨੇ ਗੰਗਾ ਵਿਚ ਪ੍ਰਦੂਸ਼ਣ ਦੇ ਬਾਰੇ ਵਿਚ ਜ਼ਮੀਨੀ ਪੱਧਰ 'ਤੇ ਲੋਕਾਂ ਦੀ ਰਾਇ ਜਾਣਨ ਲਈ ਸਰਵੇਖਣ ਕਰਵਾਉਣ ਦਾ ਵੀ ਨਿਰਦੇਸ਼ ਦਿਤਾ ਸੀ। ਪਿਛਲੇ ਸਾਲ ਜੁਲਾਈ ਵਿਚ ਐਨਜੀਟੀ ਨੇ ਗੰਗਾ ਦੀ ਸਫ਼ਾਈ ਦੇ ਲਈ ਇਕ ਫ਼ੈਸਲਾ ਦਿਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਹਰਿਦੁਆਰ ਅਤੇ ਉਨਾਵ ਦੇ ਵਿਚਕਾਰ ਨਦੀ ਤੋਂ 100 ਮੀਟਰ ਦੂਰ ਤਕ ਦੇ ਖੇਤਰ ਨੂੰ 'ਨੋ ਡਿਵੈਲਪਮੈਂਟ ਜ਼ੋਨ' ਐਲਾਨ ਕੀਤਾ ਜਾਵੇ ਅਤੇ ਨਦੀ ਤੋਂ 500 ਮੀਟਰ ਦੀ ਦੂਰੀ 'ਤੇ ਕੂੜਾ ਸੁੱਟਣ ਤੋਂ ਰੋਕਿਆ ਜਾਵੇ। ਟ੍ਰਿਬਿਊਨਲ ਨੇ ਕਿਹਾ ਸੀ ਕਿ ਸਰਕਾਰ ਨੇ ਗੰਗਾ ਦੀ ਸਫ਼ਾਈ 'ਤੇ 7 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਦਿਤੇ ਹਨ ਪਰ ਗੰਗਾ ਅਜੇ ਵੀ ਵਾਤਾਵਰਣ ਲਈ ਇਕ ਗੰਭੀਰ ਵਿਸ਼ਾ ਬਣੀ ਹੋਈ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement