ਅਮਰੀਕਾ 'ਚ ਸ਼ਰਨ ਮੰਗਣ 'ਚ ਪੰਜਾਬੀ ਮੋਹਰੀ, ਦੂਜੇ 'ਤੇ ਹਰਿਆਣਵੀ
Published : Jul 28, 2018, 5:19 pm IST
Updated : Jul 28, 2018, 5:19 pm IST
SHARE ARTICLE
Punjabi Migration to America
Punjabi Migration to America

ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਪੰਜਾਬੀ ਹਰ ਕੰਮ ਵਿਚ ਮੋਹਰੀ ਹਨ ਪਰ ਤੁਹਾਨੂੰ ਦਸ ਦਈਏ ਕਿ ਅਮਰੀਕਾ ਵਿਚ ਸ਼ਰਨ ਮੰਗਣ ਵਾਲੇ ਲੋਕਾਂ ਵਿਚ ਵੀ ਪੰਜਾਬੀਆਂ ਦੀ ...

ਨਵੀਂ ਦਿੱਲੀ : ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਪੰਜਾਬੀ ਹਰ ਕੰਮ ਵਿਚ ਮੋਹਰੀ ਹਨ ਪਰ ਤੁਹਾਨੂੰ ਦਸ ਦਈਏ ਕਿ ਅਮਰੀਕਾ ਵਿਚ ਸ਼ਰਨ ਮੰਗਣ ਵਾਲੇ ਲੋਕਾਂ ਵਿਚ ਵੀ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ। ਭਾਵ ਕਿ ਇਸ ਮਾਮਲੇ ਵਿਚ ਪੰਜਾਬੀ ਦੂਜਿਆਂ ਨਾਲੋਂ ਕਾਫ਼ੀ ਅੱਗੇ ਹਨ। ਪਿਛਲੇ ਸਾਲ 340 ਭਾਰਤੀਆਂ ਨੇ ਉਥੇ ਸ਼ਰਨ ਮੰਗੀ ਸੀ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ। 

USA FlagUSA Flagਪੰਜਾਬੀਆਂ ਤੋਂ ਬਾਅਦ ਹਰਿਆਣਾ ਅਤੇ ਗੁਜਰਾਤ ਦਾ ਨੰਬਰ ਆਉਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਰਨ ਮੰਗਣ ਲਈ ਪੰਜਾਬ ਦੇ ਲੋਕ ਖ਼ੁਦ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਦਸਦੇ ਹੋਏ ਦਾਅਵਾ ਕਰਦੇ ਹਨ ਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਜਦਕਿ ਹਰਿਆਣਾ ਵਾਲੇ ਖ਼ੁਦ ਨੂੰ ਕਾਂਗਰਸੀ ਦਸ ਕੇ ਉਥੋਂ ਦੀ ਭਾਜਪਾ ਸਰਕਾਰ ਤੋਂ ਅਪਣੇ ਆਪ ਨੂੰ ਖ਼ਤਰਾ ਹੋਣ ਦੀ ਗੱਲ ਆਖਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਅਰਜ਼ੀ ਦੇਣ ਵਾਲਿਆਂ ਦੀ ਉਮਰ 20 ਤੋਂ 22 ਸਾਲ ਦੀ ਹੁੰਦੀ ਹੈ। 

USA BorderUSA Borderਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਨਆਰਆਈ ਵਿਆਹ ਅਤੇ ਔਰਤਾਂ ਅਤੇ ਬੱਚਿਆਂ ਦੀ ਤਸਕਰੀ ਦੇ ਮੁੱਦੇ 'ਤੇ ਕਰਵਾਏ ਸੰਮੇਲਨ ਵਿਚ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਹ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਅਤਿ ਮੰਦਭਾਗਾ ਕਿਹਾ ਜਾ ਸਕਦਾ ਹੈ। ਏਜੰਟ ਲੋਕਾਂ ਨੂੰ ਸ਼ਰਨਾਰਥੀ ਦੇ ਤੌਰ 'ਤੇ ਅਮਰੀਕਾ ਭੇਜਣ ਦੇ ਸੁਪਨੇ ਦਿਖਾਉਂਦੇ ਹਨ। ਪਹਿਲਾਂ ਇਕ ਸਾਲ ਅਮਰੀਕਾ ਵਿਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ 52 ਸੀ। ਫਿਰ ਇਹ ਗਿਣਤੀ ਵਧ ਕੇ 101 ਹੋ ਗਈ ਅਤੇ ਹੁਣ ਇਹ ਗਿਣਤੀ 340 ਤਕ ਪਹੁੰਚ ਗਈ ਹੈ। 

VisaVisaਉਨ੍ਹਾਂ ਦਸਿਆ ਕਿ ਏਜੰਟ ਲੋਕਾਂ ਨੂੰ ਸਿਖਾ ਦਿੰਦੇ ਹਨ ਕਿ ਭਾਰਤੀ ਮੂਲ ਦੇ ਕਰਮਚਾਰੀਆਂ ਨਾਲ ਗੱਲ ਨਾ ਕਰੋ। ਅਜਿਹਾ ਕਰਨ 'ਤੇ ਸਾਬਤ ਹੋਵੇਗਾ ਕਿ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਨਹੀਂ ਮਿਲੇਗੀ। ਅਜਿਹੇ ਵਿਚ ਕੋਸ਼ਿਸ਼ ਕਰ ਕੇ ਵੀ ਸਰਕਾਰ ਉਨ੍ਹਾਂ ਦੀ ਮਦਦ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਨੂੰ ਰੋਕਣ ਲਈ ਵਿਦੇਸ਼ ਭੇਜਣ ਵਾਲੇ ਫ਼ਰਜ਼ੀ ਏਜੰਟਾਂ ਦਾ ਧੰਦਾ ਬੰਦ ਕਰਨਾ ਜ਼ਰੂਰੀ ਹੈ।

Shushma SwarajShushma Swarajਇਹ ਸਥਾਨਕ ਪੱਧਰ 'ਤੇ ਹੀ ਹੋਵੇਗਾ। 26 ਮਈ 2014 ਤੋਂ 31 ਦਸੰਬਰ 2017 ਤਕ ਵਿਦੇਸ਼ ਵਿਚ ਫਸੇ ਇਕ ਲੱਖ ਇਕ ਹਜ਼ਾਰ 366 ਲੋਕ ਵਾਪਸ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਏਜੰਟ ਕਮਾਉਣ, ਉਨ੍ਹਾਂ ਨੂੰ ਫਸਾਉਣ ਅਤੇ ਦੂਤਘਰ ਮਦਦ ਕਰਦਾ ਰਹੇ, ਇਹ ਹੱਲ ਨਹੀਂ ਹੈ। ਇਸ ਚੱਕਰ ਨੂੰ ਖ਼ਤਮ ਕਰਨ ਲਈ ਜ਼ਰੂਰੀ ਹੈ ਕਿ ਫ਼ਰਜ਼ੀ ਏਜੰਟਾਂ ਦਾ ਧੰਦਾ ਬੰਦ ਹੋਵੇ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement