
ਸ੍ਰੀਲੰਕਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇੱਥੇ ਇਕ ਘਰ ਵਿਚ ਖੂਹ ਦੀ ਖੁਦਾਈ ਦੌਰਾਨ ਦੁਨੀਆਂ ਦਾ ਸਭ ਤੋਂ ਕੀਮਤੀ ਨੀਲਮ ਪੱਥਰ ਮਿਲਿਆ ਹੈ।
ਕੋਲੰਬੋ: ਸ੍ਰੀਲੰਕਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇੱਥੇ ਇਕ ਘਰ ਵਿਚ ਖੂਹ ਦੀ ਖੁਦਾਈ ਦੌਰਾਨ ਦੁਨੀਆਂ ਦਾ ਸਭ ਤੋਂ ਕੀਮਤੀ ਨੀਲਮ ਪੱਥਰ ਮਿਲਿਆ ਹੈ। ਇਕ ਵਪਾਰੀ ਨੇ ਦੱਸਿਆ ਕਿ ਇਹ ਵੱਡਾ ਨੀਲਮ ਕੁਝ ਮਜ਼ਦੂਰਾਂ ਨੂੰ ਉਸ ਸਮੇਂ ਮਿਲਿਆ ਜਦੋਂ ਉਹ ਖੂਹ ਦੀ ਖੁਦਾਈ ਕਰ ਰਹੇ ਸਨ। ਇਹ ਘਟਨਾ ਸ੍ਰੀਲੰਕਾ ਦੇ ਰਤਨਪੁਰਾ ਇਲਾਕੇ ਦੀ ਹੈ। ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ ਕਿ ਇਸ ਖੇਤਰ ਵਿਚ ਬਹੁਤ ਜ਼ਿਆਦਾ ਰਤਨ ਪਾਏ ਜਾਂਦੇ ਹਨ।
World's largest star sapphire cluster found in Sri Lanka
ਹੋਰ ਪੜ੍ਹੋ: ਨਹੀਂ ਰਹੇ ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ
ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਨੀਲਮ ਦੀ ਕੀਮਤ ਲਗਭਗ 100 ਮਿਲੀਅਨ ਡਾਲਰ (ਕਰੀਬ ਸਾਢੇ ਸੱਤ ਅਰਬ ਰੁਪਏ) ਹੋਵੇਗੀ। ਇਸ ਦਾ ਭਾਰ 510 ਕਿਲੋਗ੍ਰਾਮ ਹੈ। ਇਸ ਨੂੰ ਸੇਰੇਂਡਿਪਿਟੀ ਸਫਾਯਰ ਨਾਂਅ ਦਿੱਤਾ ਗਿਆ ਹੈ। ਯਾਨੀ ਕਿਸਮਤ ਨਾਲ ਮਿਲਿਆ ਨੀਲਮ। ਜਿਨ੍ਹਾਂ ਦੇ ਘਰ ਵਿਚ ਨੀਲਮ ਮਿਲਿਆ ਹੈ ਉਹ ਤੀਜੀ ਪੀੜੀ ਦੇ ਰਤਨ ਵਪਾਰੀ ਹਨ।
World's largest star sapphire cluster found in Sri Lanka
ਹੋਰ ਪੜ੍ਹੋ: ਹਿਮਾਚਲ ਵਿਚ ਭਾਰੀ ਬਾਰਿਸ਼ ਕਾਰਨ ਅਚਾਨਕ ਆਇਆ ਹੜ੍ਹ, ਇੱਕ ਦੀ ਮੌਤ, 10 ਲਾਪਤਾ
ਨੀਲਮ ਮਿਲਣ ਤੋਂ ਬਾਅਦ ਉਹਨਾਂ ਨੇ ਤੁਰੰਤ ਅਧਿਕਾਰੀਆਂ ਨੂੰ ਦੱਸਿਆ ਪਰ ਇਸ ਦੀ ਮਿੱਟੀ ਸਾਫ ਕਰਨ ਅਤੇ ਹੋਰ ਅਸ਼ੁੱਧੀਆਂ ਕੱਢਣ ਵਿਚ ਇਕ ਸਾਲ ਤੋਂ ਜ਼ਿਆਦਾ ਸਮਾਂ ਲੱਗਿਆ। ਇਸ ਤੋਂ ਬਾਅਦ ਹੀ ਇਸ ਦੀ ਗੁਣਵੱਤਾ ਦੀ ਪੁਸ਼ਟੀ ਕੀਤੀ ਜਾ ਸਕੀ। ਦੱਸ ਦਈਏ ਕਿ ਸ੍ਰੀਲੰਕਾ ਦੁਨੀਆਂ ਨੂੰ ਨੀਲਮ ਅਤੇ ਹੋਰ ਕੀਮਤੀ ਰਤਨ ਬਰਾਮਦ ਕਰਨ ਵਾਲਾ ਦੇਸ਼ ਹੈ। ਪਿਛਲੇ ਸਾਲ ਸ਼੍ਰੀਲੰਕਾ ਨੇ ਕੀਮਤੀ ਹੀਰੇ, ਰਤਨਾਂ ਅਤੇ ਗਹਿਣਿਆਂ ਦੇ ਬਰਾਮਦ ਤੋਂ ਲਗਭਗ 50 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
World's largest star sapphire cluster found in Sri Lanka
ਹੋਰ ਪੜ੍ਹੋ: ਉਲੰਪਿਕ: ਭਾਰਤੀ ਮਹਿਲਾ ਹਾਕੀ ਟੀਮ ਨੂੰ ਮਿਲੀ ਇਕ ਹੋਰ ਹਾਰ, ਤੀਰਅੰਦਾਜ਼ੀ ਵਿਚ ਤਰੁਣਦੀਪ ਦਾ ਸਫ਼ਰ ਖਤਮ
ਮਸ਼ਹੂਰ ਰਤਨ ਮਾਹਿਰ ਡਾ. ਜੈਮਿਨੀ ਜ਼ੋਯਸਾ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੇ ਕਦੀ ਵੀ ਇੰਨਾ ਵੱਡਾ ਨੀਲਮ ਨਹੀਂ ਦੇਖਿਆ। ਇਹ ਸ਼ਾਇਦ 40 ਕਰੋੜ ਸਾਲ ਪਹਿਲਾਂ ਬਣਿਆ ਹੋਵੇਗਾ। ਸ਼੍ਰੀਲੰਕਾ ਦੇ ਨੈਸ਼ਨਲ ਜੈਮ ਐਂਡ ਜਵੈਲਰੀ ਅਥਾਰਟੀ ਦੇ ਮੁਖੀ ਤਿਲਕ ਵੀਰਸਿੰਘੇ ਨੇ ਕਿਹਾ, "ਇਹ ਇਕ ਵਿਸ਼ੇਸ਼ ਨੀਲਮ ਹੈ। ਸ਼ਾਇਦ ਦੁਨੀਆਂ ਦਾ ਸਭ ਤੋਂ ਵੱਡਾ ਨੀਲਮ ਹੈ। ਇਸ ਦੇ ਆਕਾਰ ਅਤੇ ਕੀਮਤ ਨੂੰ ਦੇਖਦਿਆਂ, ਸਾਨੂੰ ਲਗਦਾ ਹੈ ਕਿ ਇਹ ਮਾਹਰਾਂ ਅਤੇ ਅਜਾਇਬ ਘਰਾਂ ਦਾ ਧਿਆਨ ਆਪਣੇ ਵੱਲ ਖਿੱਚੇਗਾ। "