
ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਹੱਤਿਆ ਦਾ ਇਕ ਚੌਂਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਸੁੰਦਰਦੇਵ ਪਿੰਡ ਵਿਚ ਇਕ ਮਾਂ ਨੇ ਅੰਧਵਿਸ਼ਵਾਸ ਦੇ ਚਲਦੇ ਅਪਣੀ ਇਕ ...
ਖੰਡਵਾ (ਭਾਸ਼ਾ) :- ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਹੱਤਿਆ ਦਾ ਇਕ ਚੌਂਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਸੁੰਦਰਦੇਵ ਪਿੰਡ ਵਿਚ ਇਕ ਮਾਂ ਨੇ ਅੰਧਵਿਸ਼ਵਾਸ ਦੇ ਚਲਦੇ ਅਪਣੀ ਇਕ ਦਿਨ ਦੀ ਬੱਚੀ ਦੀ ਜਾਨ ਲੈ ਲਈ। ਖ਼ਬਰਾਂ ਦੇ ਮੁਤਾਬਕ 6 ਉਗਲਾਂ ਨੂੰ ਬੁਰਾ ਮੰਨਦੇ ਹੋਏ ਮਾਂ ਨੇ ਬੱਚੀ ਦੇ ਹੱਥਾਂ - ਪੈਰਾਂ ਤੋਂ ਇਕ - ਇਕ ਉਂਗਲੀ ਕੱਟ ਦਿੱਤੀ। ਇਸ ਤੋਂ ਬਾਅਦ ਬੱਚੀ ਦੇ ਸਰੀਰ ਵਿਚ ਇੰਫੈਕਸ਼ਨ ਹੋ ਗਿਆ ਅਤੇ ਉਸ ਦੀ 6 ਘੰਟੇ ਵਿਚ ਹੀ ਮੌਤ ਹੋ ਗਈ।
ਹੱਥਾਂ ਅਤੇ ਪੈਰਾਂ ਵਿਚ ਛੇ - ਛੇ ਉਂਗਲੀਆਂ ਲੈ ਕੇ ਜੰਮੀ ਇਕ ਧੀ ਦੀ ਮਾਂ ਨੇ ਹੀ ਜਾਨ ਲੈ ਲਈ। ਛੇ ਉਂਗਲੀਆਂ ਨੂੰ ਬੁਰਾ ਮੰਨਦੇ ਹੋਏ ਮਾਂ ਨੇ ਬੱਚੀ ਦੇ ਹੱਥਾਂ - ਪੈਰਾਂ ਤੋਂ ਇਕ - ਇਕ ਉਂਗਲ ਕੱਟ ਦਿਤੀ। ਇੰਫੈਕਸ਼ਨ ਹੋਣ ਨਾਲ ਨਵਜਾਤ ਨੇ 6 ਘੰਟੇ ਵਿਚ ਹੀ ਦਮ ਤੋੜ ਦਿਤਾ। ਘਟਨਾ ਆਦਿਵਾਸੀ ਬਲਾਕ ਖਾਲਵਾ ਦੇ ਗਰਾਮ ਸੁੰਦਰਦੇਵ ਦੀ ਹੈ। ਪਿੰਡ ਦੇ ਇਕ ਵਿਅਕਤੀ ਰਾਮਦੇਵ ਦੀ ਪਤਨੀ ਨੇ ਸ਼ਨਿੱਚਰਵਾਰ ਰਾਤ ਨੂੰ ਧੀ ਨੂੰ ਜਨਮ ਦਿਤਾ।
ਉਸ ਦੇ ਹੱਥਾਂ ਅਤੇ ਪੈਰਾਂ ਵਿਚ ਛੇ - ਛੇ ਉਂਗਲੀਆਂ ਵੇਖ ਉਸ ਨੂੰ ਬੁਰਾ ਹੋਣ ਦਾ ਅੰਦੇਸ਼ਾ ਹੋਇਆ। ਉਸ ਨੇ ਬਿਨਾਂ ਕਿਸੇ ਨੂੰ ਕੁੱਝ ਦੱਸੇ ਹੱਥਾਂ - ਪੈਰਾਂ ਦੀ ਇਕ - ਇਕ ਉਂਗਲ ਕੱਟ ਦਿੱਤੀ। ਐਤਵਾਰ ਸਵੇਰੇ ਨਵਜਾਤ ਦੀ ਮੌਤ ਹੋ ਗਈ। ਇਹ ਖ਼ਬਰ ਸੋਮਵਾਰ ਨੂੰ ਸਿਹਤ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਬੀਐਮਓ ਨੇ ਸੁੰਦਰਦੇਵ ਪਹੁੰਚ ਕੇ ਰਾਮਦੇਵ ਦੀ ਪਤਨੀ ਨਾਲ ਚਰਚਾ ਕੀਤੀ।
ਉਸ ਨੇ ਛੇਵੀਂ ਉਂਗਲ ਨੂੰ ਬੁਰਾ ਦੱਸਦੇ ਹੋਏ ਕੱਟਣਾ ਸਵੀਕਾਰ ਕੀਤਾ। ਬੀਐਮਓ ਨੇ ਸੁਪਰਵਾਈਜਰ, ਏਐਨਐਮ, ਆਸ਼ਾ ਕਰਮਚਾਰੀ ਅਤੇ ਐਸੋਸੀਏਟ ਨੂੰ ਘਟਨਾ ਦਾ ਜ਼ਿੰਮੇਦਾਰ ਮੰਨਦੇ ਹੋਏ ਨੋਟਿਸ ਜਾਰੀ ਕੀਤੇ ਹਨ। ਖਾਲਵਾ ਬਲਾਕ ਦੇ ਕਈ ਪਿੰਡ ਜੰਗਲ ਵਿਚ ਬਸੇ ਹਨ। ਇੱਥੇ ਮੋਬਾਈਲ ਨੈੱਟਵਰਕ ਦੀ ਸਹੂਲਤ ਨਹੀਂ ਹੈ। ਲੋਕ ਜਨਨੀ ਐਕਸਪ੍ਰੈਸ ਜਾਂ 108 ਨੂੰ ਸੂਚਨਾ ਨਹੀਂ ਦੇ ਪਾਂਦੇ। ਅੰਧਵਿਸ਼ਵਾਸ ਦੇ ਚਲਦੇ ਆਦਿਵਾਸੀ ਹਸਪਤਾਲ ਵਿਚ ਡਿਲਿਵਰੀ ਕਰਾਉਣ ਤੋਂ ਕਤਰਾਂਦੇ ਹਨ।