
ਇਹ ਵਿਸ਼ਾਲ ਮਾਰਚ ਹਰਿਆਣੇ ਦੇ ਪਿੰਡਾਂ ਅੰਦਰ ਲੋਕਾਂ ਨੂੰ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਅੰਦਰ ਹੋਰ ਵਧੇਰੇ ਜੋਸ਼ ਨਾਲ ਕੁੱਦਣ ਲਈ ਪ੍ਰੇਰੇਗਾ ।
ਨਵੀਂ ਦਿੱਲੀ :-ਦਿੱਲੀ ਮੋਰਚੇ 'ਚ ਕੁੰਡਲੀ ਬਾਰਡਰ 'ਤੇ ਅੱਜ ਸੱਤ ਕਿਸਾਨ ਜਥੇਬੰਦੀਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਸੰਘਰਸ਼ ਨੂੰ ਅੱਗੇ ਵਧਾਉਣ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ। ਹਰਿਆਣੇ ਦੇ ਪਿੰਡਾਂ ਅੰਦਰ ਲਾਮਬੰਦੀ ਨੂੰ ਹੋਰ ਤੇਜ਼ ਕਰਨ ਲਈ ਆਉਂਦੇ ਦਿਨਾਂ ਵਿਚ ਇਕ ਵਿਸ਼ਾਲ ਝੰਡਾ ਮਾਰਚ ਟਿਕਰੀ ਬਾਰਡਰ ਤੋਂ ਸ਼ਾਹਜਹਾਂਪੁਰ (ਰਾਜਸਥਾਨ) ਦੇ ਬਾਰਡਰ ਤਕ ਪੁੱਜੇਗਾ ਜਿੱਥੇ ਪਹਿਲਾਂ ਹੀ ਹਜ਼ਾਰਾਂ ਕਿਸਾਨ ਡਟੇ ਹੋਏ ਹਨ। ਇਹ ਵਿਸ਼ਾਲ ਮਾਰਚ ਹਰਿਆਣੇ ਦੇ ਪਿੰਡਾਂ ਅੰਦਰ ਲੋਕਾਂ ਨੂੰ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਅੰਦਰ ਹੋਰ ਵਧੇਰੇ ਜੋਸ਼ ਨਾਲ ਕੁੱਦਣ ਲਈ ਪ੍ਰੇਰੇਗਾ ਤੇ ਸ਼ਾਹਜਹਾਂਪੁਰ ਵਿਚ ਡਟੇ ਕਾਫ਼ਲੇ 'ਚ ਸ਼ਮੂਲੀਅਤ ਰਾਹੀਂ ਉਸ ਨੂੰ ਹੋਰ ਤਕੜਾਈ ਦੇਵੇਗਾ।
photoਆਉਂਦੇ ਇਕ ਦੋ ਦਿਨਾਂ ਵਿਚ ਇਸ ਦੀ ਤਾਰੀਖ ਐਲਾਨ ਕੀਤੀ ਜਾਵੇਗੀ। ਇਸ ਮੌਕੇ ਸ਼ਾਹਜਹਾਂਪੁਰ ਦੇ ਬਾਰਡਰ 'ਤੇ ਰੁਕੇ ਕਾਫ਼ਲੇ 'ਚ ਸ਼ਾਮਲ ਰਾਜਸਥਾਨ ਦੀ ਕਿਸਾਨ ਜਥੇਬੰਦੀ ਦੇ ਆਗੂ ਸੰਤਬੀਰ ਸਿੰਘ ਨੇ ਅਜਿਹਾ ਕਾਫ਼ਲਾ ਮਾਰਚ ਕਰਨ ਦੇ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਕਿਹਾ ਕਿ ਇਸ ਕਦਮ ਨਾਲ ਉੱਥੇ ਡਟੇ ਕਿਸਾਨਾਂ ਦੇ ਹੌਸਲਿਆਂ ਨੂੰ ਹੋਰ ਜਰਬਾਂ ਆਉਣਗੀਆਂ। ਇਨ੍ਹਾਂ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਵੱਲੋਂ ਤੀਹ ਦਸੰਬਰ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਵਿੱਚ ਵੀ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ।
BJP Leadershipਅੱਜ ਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਕਾਨੂੰਨਾਂ ਵਿੱਚ ਤਜਵੀਜ਼ਤ ਸੋਧਾਂ ਨੂੰ ਪ੍ਰਵਾਨ ਕਰਨ ਦਾ ਕੋਈ ਅਰਥ ਨਹੀਂ ਬਣਦਾ ਕਿਉਂਕਿ ਇਨ੍ਹਾਂ ਸੋਧਾਂ ਨਾਲ ਉਸ ਮੰਤਵ 'ਤੇ ਕੋਈ ਆਂਚ ਨਹੀਂ ਪਹੁੰਚਦੀ ਜਿਸ ਮੰਤਵ ਲਈ ਇਹ ਕਾਨੂੰਨ ਲਿਆਂਦੇ ਗਏ ਹਨ। ਇਹ ਮੰਤਵ ਵੱਡੀਆਂ ਕੰਪਨੀਆਂ ਨੂੰ ਖੇਤੀ ਜਿਣਸਾਂ ਦੇ ਵਪਾਰ ਅੰਦਰ ਮਨ ਚਾਹੀ ਲੁੱਟ ਕਰਨ ਦੀਆਂ ਖੁੱਲ੍ਹਾਂ ਦੇਣ ਦਾ ਹੈ। ਸੋਧਾਂ ਰਾਹੀਂ ਕੋਈ ਮਦਾਂ ਜੋੜ ਦੇਣ ਜਾਂ ਕੱਟ ਦੇਣ ਨਾਲ ਕਾਰਪੋਰੇਟ ਜਗਤ ਉੱਪਰ ਖੇਤੀ ਫ਼ਸਲਾਂ ਦੇ ਵਪਾਰ 'ਚ ਦਾਖ਼ਲੇ 'ਤੇ ਕੋਈ ਰੋਕ ਨਹੀਂ ਲੱਗਣੀ।
Farmer protestਇਸ ਮੰਤਵ ਦੇ ਰਹਿੰਦਿਆਂ ਭਾਵ ਇਨ੍ਹਾਂ ਕਾਨੂੰਨਾਂ ਦੇ ਰਹਿੰਦਿਆਂ ਕਿਸੇ ਵੀ ਮੌਕੇ 'ਤੇ ਨਵੀਆਂ ਧਾਰਾਵਾਂ ਜੋੜੀਆਂ ਜਾ ਸਕਣਗੀਆਂ। ਇਸ ਲਈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਕਿਸੇ ਕਿਸਮ ਦੀਆਂ ਸੋਧਾਂ ਨਾਲ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਹਕੂਮਤ ਜਿਹਡ਼ੀ ਮੀਟਿੰਗ ਕਰਨ ਲਈ ਕਹਿ ਰਹੀ ਹੈ ਉਹ ਉਨ੍ਹਾਂ ਸੋਧਾਂ ਦੁਆਲੇ ਹੀ ਕਰਨਾ ਚਾਹੁੰਦੀ ਹੈ ਜਿਸ ਨੂੰ ਸਮੁੱਚੇ ਲੋਕ ਤੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਰੱਦ ਕਰ ਚੁੱਕੀਆਂ ਹਨ। ਤਾਂ ਵੀ ਸਰਕਾਰ ਵੱਲੋਂ ਮੀਟਿੰਗ ਦੇ ਏਜੰਡੇ ਬਾਰੇ ਠੋਸ ਤਜਵੀਜ਼ ਆਉਣ ਮਗਰੋਂ ਹੀ ਉਸ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ।
farmer protestਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਰੇਲ ਰੋਕੋ ਐਕਸ਼ਨ ਦਾ ਸੌ ਦਿਨ ਪੂਰੇ ਹੋਣ ਮੌਕੇ ਉਨ੍ਹਾਂ ਦੀ ਜਥੇਬੰਦੀ ਵੱਲੋਂ ਹੁਣ ਟੌਲ ਪਲਾਜ਼ਿਆਂ ਤੇ ਸ਼ਾਪਿੰਗ ਮਾਲਾਂ ਦੇ ਘਿਰਾਓ ਐਕਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।