ਸਿੱਖਾਂ ਤੋਂ ਬਿਨ੍ਹਾਂ ਨਾ ਤਾਂ ਭਾਰਤ ਦਾ ਇਤਿਹਾਸ ਪੂਰਾ ਹੈ ਅਤੇ ਨਾ ਹੀ ਭਾਰਤ- ਪੀਐਮ ਮੋਦੀ
Published : Apr 29, 2022, 7:34 pm IST
Updated : Apr 29, 2022, 8:10 pm IST
SHARE ARTICLE
PM Modi Hosts Sikh Delegation At Delhi Residence
PM Modi Hosts Sikh Delegation At Delhi Residence

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਲਈ ਸਿੱਖਾਂ ਦੇ ਯੋਗਦਾਨ ਲਈ ਪੂਰਾ ਭਾਰਤ ਧੰਨਵਾਦੀ ਹੈ। ਮ



ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਦੁਨੀਆਂ ਦੇ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਦੀ ਇਕ ਕੜੀ ਦੱਸਦਿਆਂ ਕਿਹਾ ਕਿ ਭਾਰਤ ਦੀ ਵਧ ਰਹੀ ਭਰੋਸੇਯੋਗਤਾ ਨਾਲ ਸਭ ਤੋਂ ਜ਼ਿਆਦਾ ਕਿਸੇ ਦਾ ਸਿਰ ਉੱਚਾ ਹੁੰਦਾ ਹੈ ਤਾਂ ਉਹ ਪ੍ਰਵਾਸੀ ਭਾਰਤੀ ਹੀ ਹਨ। ਪ੍ਰਧਾਨ ਮੰਤਰੀ ਨੇ 7 ਲੋਕ ਕਲਿਆਣ ਮਾਰਗ ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਸਿੱਖ ਵਫ਼ਦ ਦਾ ਸਵਾਗਤ ਕਰਨ ਤੋਂ ਬਾਅਦ ਉਹਨਾਂ ਨੂੰ ਸੰਬੋਧਨ ਕੀਤਾ। ਸਿੱਖਾਂ ਦੇ ਵਫ਼ਦ ਵਿਚ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਸਨ। ਇਸ ਮੌਕੇ ਪੀਐਮ ਮੋਦੀ ਸਿਰ 'ਤੇ ਦਸਤਾਰ ਸਜਾ ਕੇ ਪਹੁੰਚੇ।

PM Modi Hosts Sikh Delegation At Delhi ResidencePM Modi Hosts Sikh Delegation At Delhi Residence

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਲਈ ਸਿੱਖਾਂ ਦੇ ਯੋਗਦਾਨ ਲਈ ਪੂਰਾ ਭਾਰਤ ਧੰਨਵਾਦੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਯੋਗਦਾਨ ਹੋਵੇ, ਅੰਗਰੇਜ਼ਾਂ ਵਿਰੁੱਧ ਲੜਾਈ ਹੋਵੇ ਜਾਂ ਜਲ੍ਹਿਆਂਵਾਲਾ ਬਾਗ ਹੋਵੇ। ਇਹਨਾਂ ਸਭ ਤੋਂ ਬਿਨ੍ਹਾਂ ਨਾ ਤਾਂ ਭਾਰਤ ਦਾ ਇਤਿਹਾਸ ਪੂਰਾ ਹੈ ਅਤੇ ਨਾ ਹੀ ਭਾਰਤ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਦੁਆਰਿਆਂ ਵਿਚ ਜਾਣਾ, ਸੇਵਾ ਕਰਨਾ, ਲੰਗਰ, ਸਿੱਖ ਪਰਿਵਾਰਾਂ ਦੇ ਘਰਾਂ ਵਿਚ ਰਹਿਣਾ ਮੇਰੇ ਜੀਵਨ ਦਾ ਸੁਭਾਵਿਕ ਹਿੱਸਾ ਰਿਹਾ ਹੈ। ਪੀਐਮ ਮੋਦੀ ਨੇ ਸਿੱਖ ਧਰਮ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਕੌਮ ਦੀ ਚੇਤਨਾ ਜਗਾਈ, ਸਮੁੱਚੀ ਕੌਮ ਨੂੰ ਹਨੇਰੇ ਵਿਚੋਂ ਕੱਢ ਕੇ ਰੌਸ਼ਨੀ ਦਾ ਰਾਹ ਵਿਖਾਇਆ। ਸਾਡੇ ਗੁਰੂਆਂ ਨੇ ਪੂਰੇ ਭਾਰਤ ਵਿਚ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਯਾਤਰਾ ਕੀਤੀ, ਹਰ ਥਾਂ ਉਹਨਾਂ ਦੀਆਂ ਨਿਸ਼ਾਨੀਆਂ, ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਲਈ ਆਸਥਾ ਹੈ।

PM Modi Hosts Sikh Delegation At Delhi ResidencePM Modi Hosts Sikh Delegation At Delhi Residence

ਉਹਨਾਂ ਕਿਹਾ ਕਿ ਲੰਗਰ ਨੂੰ ਟੈਕਸ ਮੁਕਤ ਕਰਨ ਤੋਂ ਲੈ ਕੇ ਹਰਮਿੰਦਰ ਸਾਹਿਬ ਨੂੰ ਐਫਸੀਆਰਏ ਦੀ ਮਨਜ਼ੂਰੀ ਦੇਣ, ਗੁਰਦੁਆਰਿਆਂ ਦੇ ਆਲੇ-ਦੁਆਲੇ ਸਫਾਈ ਵਧਾਉਣ ਤੋਂ ਲੈ ਕੇ ਉਹਨਾਂ ਨੂੰ ਬਿਹਤਰ ਬੁਨਿਆਦੀ ਢਾਂਚੇ ਨਾਲ ਜੋੜਨ ਤੱਕ ਦੇਸ਼ ਅੱਜ ਹਰ ਸੰਭਵ ਯਤਨ ਕਰ ਰਿਹਾ ਹੈ। ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਵੀ ਇਸੇ ਸਮੇਂ ਦੌਰਾਨ ਹੋਇਆ ਸੀ। ਕੈਨੇਡਾ, ਈਰਾਨ ਅਤੇ ਫਰਾਂਸ ਸਮੇਤ ਵੱਖ-ਵੱਖ ਦੇਸ਼ਾਂ ਦੇ ਦੌਰਿਆਂ ਦੌਰਾਨ ਵਿਦੇਸ਼ੀ ਸਿੱਖਾਂ ਨਾਲ ਹੋਈਆਂ ਮੁਲਾਕਾਤਾਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਕਿਹਾ ਕਿ ਉਹ ਜਦੋਂ ਵੀ ਵਿਦੇਸ਼ ਦੌਰੇ 'ਤੇ ਜਾਂਦੇ ਹਨ ਤਾਂ ਉਹਨਾਂ ਨੂੰ ਸਿੱਖਾਂ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੁੰਦਾ ਹੈ।

PM Modi Hosts Sikh Delegation At Delhi ResidencePM Modi Hosts Sikh Delegation At Delhi Residence

ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਭਾਰਤ ਅਤੇ ਹੋਰਨਾਂ ਮੁਲਕਾਂ ਦੇ ਸਬੰਧਾਂ ਵਿਚ ਇਕ ਕੜੀ ਵਜੋਂ ਕੰਮ ਕੀਤਾ ਹੈ।  ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਪੁੱਜੇ ਸਿੱਖ ਵਫ਼ਦ 'ਚ ਵੱਡੀ ਗਿਣਤੀ 'ਚ ਪ੍ਰਵਾਸੀ ਵੀ ਸ਼ਾਮਲ ਸਨ। ਮੋਦੀ ਨੇ ਕਿਹਾ ਕਿ ਉਹ ਹਮੇਸ਼ਾ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦੇ 'ਰਾਸ਼ਟਰੀ ਰਾਜਦੂਤ' ਮੰਨਦੇ ਹਨ। ਉਹਨਾਂ ਕਿਹਾ, ''ਤੁਸੀਂ ਸਾਰੇ ਭਾਰਤ ਤੋਂ ਬਾਹਰ ਮਾਂ ਭਾਰਤੀ ਦੀ ਬੁਲੰਦ ਆਵਾਜ਼ ਹੋ...ਬੁਲੰਦ ਪਛਾਣ ਹੋ। ਭਾਰਤ ਦੀ ਤਰੱਕੀ ਦੇਖ ਕੇ ਤੁਹਾਡੀ ਛਾਤੀ ਵੀ ਚੌੜੀ ਹੋ ਜਾਂਦੀ ਹੈ... ਤੁਹਾਡਾ ਸਿਰ ਵੀ ਮਾਣ ਨਾਲ ਉੱਚਾ ਹੁੰਦਾ ਹੈ।"

PM Modi Hosts Sikh Delegation At Delhi ResidencePM Modi Hosts Sikh Delegation At Delhi Residence

ਸਿੱਖ ਪਰੰਪਰਾ ਨੂੰ “ਏਕ ਭਾਰਤ, ਸ੍ਰੇਸ਼ਠ ਭਾਰਤ” ਦੀ ਜਿਉਂਦੀ ਜਾਗਦੀ ਪਰੰਪਰਾ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਮਨੁੱਖੀ ਜੀਵਨ ਦੇ ਸਵੈਮਾਣ ਅਤੇ ਗੌਰਵ ਦਾ ਜੋ ਪਾਠ ਪੜ੍ਹਾਇਆ ਗਿਆ ਹੈ, ਉਸ ਦਾ ਪ੍ਰਭਾਵ ਹਰ ਸਿੱਖ ਦੇ ਜੀਵਨ ਵਿਚ ਦਿਖਾਈ ਦਿੰਦਾ ਹੈ। ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਵਿਚ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ ਪਰ ਅੱਜ ਭਾਰਤ ਵੈਕਸੀਨ ਦਾ "ਸਭ ਤੋਂ ਵੱਡਾ ਸੁਰੱਖਿਆ ਕਵਚ" ਪੈਦਾ ਕਰਨ ਵਾਲੇ ਦੇਸ਼ ਵਜੋਂ ਉੱਭਰਿਆ ਹੈ। ਉਹਨਾਂ ਨੇ ਕਿਹਾ, ''ਨਵਾਂ ਭਾਰਤ ਨਵੇਂ ਪਹਿਲੂਆਂ ਨੂੰ ਛੂਹ ਰਿਹਾ ਹੈ, ਪੂਰੀ ਦੁਨੀਆ 'ਤੇ ਆਪਣੀ ਛਾਪ ਛੱਡ ਰਿਹਾ ਹੈ। ਕੋਰੋਨਾ ਮਹਾਮਾਰੀ ਦਾ ਇਹ ਦੌਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ”।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement