
ਦਿੱਲੀ ਪੁਲਿਸ ਨੇ ਦਸਿਆ ਕਿ ਉਸ ਨੇ ਚਾਰ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਤਿੰਨ ਲੜਕਿਆਂ ਨੇ ਕਥਿਤ ਤੌਰ 'ਤੇ ਕਾਲੀ ਦੇਵੀ ਦੇ ...
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਦਸਿਆ ਕਿ ਉਸ ਨੇ ਚਾਰ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਤਿੰਨ ਲੜਕਿਆਂ ਨੇ ਕਥਿਤ ਤੌਰ 'ਤੇ ਕਾਲੀ ਦੇਵੀ ਦੇ ਰੂਪ ਵਿਚ ਕੱਪੜੇ ਪਹਿਨੇ ਆਦਮੀ ਦਾ ਮਜ਼ਾਕ ਉਡਾਇਆ ਅਤੇ ਫਿਰ ਉਸ ਨੂੰ ਮਾਰ ਦਿਤਾ। ਚਾਰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਨਵੀਨ (20), ਅਮਨ ਕੁਮਾਰ ਸਿੰਘ (20), ਮੋਹਿਤ ਕੁਮਾਰ (25) ਅਤੇ ਸਜਲ ਕੁਮਾਰ ਮਹੇਸ਼ਵਰੀ (19) ਦੇ ਰੂਪ ਵਿਚ ਕੀਤੀ ਗਈ ਹੈ।
murder swiss knife22 ਅਤੇ 23 ਮਈ ਦੀ ਅੱਧੀ ਰਾਤ ਨੂੰ ਇਕ ਵਿਅਕਤੀ ਦੀ ਲਾਸ਼ ਐਨਐਸਆਈਸੀ ਜੰਗਲ ਵਿਚ ਪਾਈ ਗਈ, ਜਿਸ ਦੇ ਸਿਰ, ਛਾਤੀ, ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟਾਂ ਵੱਜੀਆਂ ਹੋਈਆਂ ਸਨ। ਮ੍ਰਿਤਕ ਵਿਅਕਤੀ ਦੀ ਪਛਾਣ ਕੱਲੂ ਉਰਫ਼ ਕਲੂਆ ਦੇ ਰੂਪ ਵਿਚ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ।
murderਪੁਲਿਸ ਨੇ ਕਿਹਾ ਕਿ ਕਲੂਆ ਨੂੰ ਇਕ ਅਨਾਥ ਆਸ਼ਰਮ ਨੇੜਿਓਂ ਕਾਲਕਾਜੀ ਮੰਦਰ ਦੇ ਨੇੜੇ ਇਕ ਧਰਮਸ਼ਾਲਾ ਵਿਚੋਂ ਉਠਾਇਆ ਗਿਆ ਸੀ। ਉਹ ਟਰਾਂਜੈਂਡਰ ਦੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਸਨ ਪਰ ਕੱਲੂ ਮਾਂ ਕਾਲੀ ਦਾ ਭਗਤ ਸੀ। ਪੁਲਿਸ ਦੇ ਡਿਪਟੀ ਕਮਿਸ਼ਨਰ (ਦੱਖਣ-ਪੂਰਬੀ) ਚਿਨਮਯ ਬਿਸਵਾਲ ਨੇ ਕਿਹਾ ਕਿ ਮੰਗਲਵਾਰ ਅਤੇ ਸਨਿਚਰਵਾਰ ਨੂੰ ਉਹ ਲਾਲ ਚੁੰਨੀ ਅਤੇ ਕਾਲੀ ਸਲਵਾਰ ਪਹਿਨ ਕੇ ਖ਼ੁਦ ਦੇਵੀ ਦੇ ਰੂਪ ਵਿਚ ਪੇਸ਼ ਕਰਦਾ ਸੀ।
delhi policeਪੁਲਿਸ ਨੇ ਦਸਿਆ ਕਿ ਜਿਸ ਰਾਤ ਉਹ ਮਰਿਆ, ਉਸ ਰਾਤ ਕੱਲੂ ਨੇ ਇਹ ਕੱਪੜੇ ਪਹਿਨੇ ਹੋਏ ਸਨ। ਪੁਲਿਸ ਨੇ ਇਸ ਮਾਮਲੇ ਵਿਚ ਕਈ ਵਿਅਕਤੀਆਂ ਤੋਂ ਪੁਛਗਿਛ ਕੀਤੀ, ਜਿਸ ਦੇ ਆਧਾਰ 'ਤੇ ਨਾਬਾਲਗਾਂ ਸਮੇਤ ਸਾਰੇ ਮੁਲਜ਼ਮਾਂ ਨੂੰ ਐਤਵਾਰ ਨੂੰ ਗੋਵਿੰਦਪੁਰੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਡੀਸੀਪੀ ਨੇ ਕਿਹਾ ਕਿ ਪੁਛਗਿਛ ਦੌਰਾਨ ਦੋਸ਼ੀਆ ਨੇ ਪੁਲਿਸ ਨੂੰ ਦਸਿਆ ਕਿ ਉਹ ਸ਼ਰਾਬ ਪੀਂਦੇ ਜਾ ਰਹੇ ਸਨ, ਜਦੋਂ ਉਨ੍ਹਾਂ ਨੇ ਐਨਐਸਆਈਸੀ ਜੰਗਲ ਦੇ ਮੇਨ ਗੇਟ ਨੇੜੇ ਕੱਲੂ ਨੂੰ ਲੜਕੀ ਦੇ ਰੂਪ ਵਿਚ ਦੇਖਿਆ ਤਾਂ ਉਹ ਉਸ ਦੇ ਕੱਪੜੇ ਦੇਖ ਕੇ ਮਜ਼ਾਕ ਉਡਾਉਣ ਲੱਗੇ।
Deathਜਦੋ ਕੱਲੂ ਨੇ ਉਨ੍ਹਾਂ ਨੂੰ ਮਜ਼ਾਕ ਨਾ ਕਰਨ ਲਈ ਆਖਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਜ਼ਬਰਦਸਤੀ ਜੰਗਲ ਵਿਚ ਲੈ ਗਏ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਫਿਰ ਉਨ੍ਹਾਂ ਨੇ ਉਸ ਨੂੰ ਇਕ ਸਵਿਟਜ਼ਰਲੈਂਡ ਦੇ ਚਾਕੂ ਨਾਲ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਨੇ ਕਿਹਾ ਕਿ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਅਪਣੇ ਮੋਟਰਸਾਈਕਲਾਂ 'ਤੇ ਫ਼ਰਾਰ ਹੋ ਗਏ। ਪੁਲਿਸ ਨੇ ਮੁਲਜ਼ਮਾਂ ਪਾਸੋਂ ਪੰਜ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਦਸ ਦਈਏ ਕਿ ਇਨ੍ਹਾਂ ਮੁਲਜ਼ਮਾਂ ਵਿਚੋਂ ਇਕ ਨਵੀਨ ਦਿੱਲੀ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਜ਼ਰੀਏ ਗਰੈਜੂਏਸ਼ਨ ਕਰ ਰਿਹਾ ਹੈ, ਉਹ ਪਹਿਲੇ ਸਾਲ ਦਾ ਕਾਮਰਸ ਵਿਦਿਆਰਥੀ ਹੈ।