The New York Times ਦੇ ਮੁੱਖ ਪੰਨੇ ਤੋਂ ਲੈ ਕੇ ਮਣੀਪੁਰ ਹਿੰਸਾ ਤੱਕ, ਪੜ੍ਹੋ Top 5 Fact Checks
Published : Jun 24, 2023, 7:37 pm IST
Updated : Jun 24, 2023, 7:37 pm IST
SHARE ARTICLE
From New York Times Front Page To Manipur Violence Read Weekly Fact Check Report
From New York Times Front Page To Manipur Violence Read Weekly Fact Check Report

ਇਸ ਹਫਤੇ ਦੇ Top 5 Fact Checks

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No. 1- Fact Check: ਕੀ ਸੁਖਬੀਰ ਬਾਦਲ ਲੈ ਰਿਹਾ ਸੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ? ਪੜ੍ਹੋ ਵਾਇਰਲ ਇਸ ਗ੍ਰਾਫਿਕ ਦਾ ਅਸਲ ਸੱਚ

Fact Check fake graphic post viral in the name of Giani Harpreet Singh Statement over Sukhbir BadalFact Check fake graphic post viral in the name of Giani Harpreet Singh Statement over Sukhbir Badal

ਅਕਾਲ ਤਖਤ ਦੇ ਜੱਥੇਦਾਰ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸੁਰਖੀ ਦਾ ਰੂਪ ਧਾਰ ਲਿਆ। ਪ੍ਰੈਸ ਕਾਨਫਰੰਸ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਬੇਬਾਕ ਬੋਲ ਪੇਸ਼ ਕੀਤੇ ਅਤੇ ਸਾਫ ਕੀਤਾ ਕਿ ਉਨ੍ਹਾਂ 'ਤੇ ਪ੍ਰੈਸ਼ਰ ਆਇਆ ਤੇ ਉਹ ਘਰ ਚਲੇ ਆਏ। ਹੁਣ ਸੋਸ਼ਲ ਮੀਡੀਆ 'ਤੇ ਨਾਮਵਰ ਮੀਡੀਆ ਅਦਾਰੇ ਪ੍ਰੋ ਪੰਜਾਬ ਦੇ ਹਵਾਲੀਓਂ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਵਾਇਰਲ ਕੀਤਾ ਗਿਆ। ਦਾਅਵਾ ਕੀਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਕਰਕੇ ਉਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਕਿਓਂਕਿ ਸੁਖਬੀਰ ਹੀ ਅਕਾਲ ਤਖਤ ਦੇ ਫੈਸਲੇ ਲੈ ਰਿਹਾ ਸੀ ਉਨ੍ਹਾਂ ਨੂੰ ਮੋਹਰਾ ਬਣਾਕੇ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ। ਪ੍ਰੋ ਪੰਜਾਬ ਵੱਲੋਂ ਅਜਿਹਾ ਕੋਈ ਗ੍ਰਾਫਿਕ ਨਹੀਂ ਚਲਾਇਆ ਗਿਆ ਸੀ ਅਤੇ ਸਾਨੂੰ ਵਾਇਰਲ ਦਾਅਵੇ ਮੁਤਾਬਕ ਕੋਈ ਵੀ ਖਬਰ ਨਹੀਂ ਮਿਲੀ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 2- Fact Check: ਵਾਰਾਣਸੀ 'ਚ ਦਲਿਤ ਕੁੜੀ ਨੇ ਵੱਢੇ 6 ਮੁਸਲਿਮ ਨੌਜਵਾਨਾਂ ਦੇ ਸਿਰ? ਨਹੀਂ, ਵਾਇਰਲ ਇਹ ਕਟਿੰਗ ਫਰਜ਼ੀ ਹੈ

Fact Check Fake Cutting Viral To Spread Communal Hate Regarding MuslimsFact Check Fake Cutting Viral To Spread Communal Hate Regarding Muslims

ਸੋਸ਼ਲ ਮੀਡੀਆ 'ਤੇ ਇੱਕ ਅਖਬਾਰ ਦੀ ਕਟਿੰਗ ਵਾਇਰਲ ਕੀਤੀ ਗਈ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਇੱਕ ਦਲਿਤ ਸਮੁਦਾਏ ਦੀ ਕੁੜੀ ਨੇ ਧਰਮ ਪਰਿਵਰਤਨ ਤੇ ਬਲਾਤਕਾਰ ਦੀ ਧਮਕੀ ਦੇਣ ਵਾਲੇ 6 ਮੁਸਲਿਮ ਨੌਜਵਾਨਾਂ ਦਾ ਸਿਰ ਵੱਢ ਦਿੱਤਾ ਅਤੇ ਉਹ ਫਰਾਰ ਹੋ ਗਈ। ਇਸ ਅਖਬਾਰ ਦੀ ਕਟਿੰਗ ਉੱਤੇ UP Tak ਮੀਡੀਆ ਅਦਾਰੇ ਦਾ ਲੋਗੋ ਲੱਗਿਆ ਹੋਇਆ ਸੀ। 

ਰੋਜ਼ਾਨਾ ਸਪੋਕਸਮੈਨ ਨੇ ਇਸ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਖਬਰ ਫਰਜ਼ੀ ਸੀ। ਵਾਰਾਣਸੀ ਪੁਲਿਸ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਦਾ ਖੰਡਨ ਕੀਤਾ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 3- Fact Check: The New York Times ਨੇ PM ਮੋਦੀ ਨੂੰ ਨਹੀਂ ਦੱਸਿਆ ਦੁਨੀਆ ਦੀ ਅਖੀਰਲੀ ਉਮੀਦ, ਵਾਇਰਲ ਕਟਿੰਗ ਫਰਜ਼ੀ ਹੈ

Fact Check Edited New York Times Front Page Of 26 September 2021 edition viral with fake claim once again Fact Check Edited New York Times Front Page Of 26 September 2021 edition viral with fake claim once again

ਸੋਸ਼ਲ ਮੀਡੀਆ 'ਤੇ ਨਾਮੀ ਅੰਤਰਰਾਸ਼ਟਰੀ ਮੀਡਿਆ ਅਦਾਰੇ The New York Times ਦੇ ਫਰੰਟ ਪੇਜ ਦੀ ਕਟਿੰਗ ਤੇਜ਼ੀ ਨਾਲ ਵਾਇਰਲ ਹੋਈ। ਇਸ ਕਟਿੰਗ ਵਿਚ PM ਮੋਦੀ ਦੀ ਵੱਡੀ ਤਸਵੀਰ ਅਤੇ ਪ੍ਰਸ਼ੰਸਾ ਭਰੇ ਲਫ਼ਜ਼ PM ਪ੍ਰਤੀ ਇਸਤੇਮਾਲ ਕੀਤੇ ਗਏ ਸਨ। ਦਾਅਵਾ ਕੀਤਾ ਗਿਆ ਕਿ ਮੀਡੀਆ ਅਦਾਰੇ ਨੇ ਪ੍ਰਧਾਨਮੰਤਰੀ ਮੋਦੀ ਨੂੰ ਸਭਤੋਂ ਮਜ਼ਬੂਤ PM ਦੱਸਿਆ ਅਤੇ ਪੂਰੇ ਫਰੰਟ ਪੇਜ ਵਿਚ ਮੋਦੀ ਦੀ ਤਰੀਫ ਕੀਤੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਫਰੰਟ ਪੇਜ ਐਡੀਟੇਡ ਸੀ। The New York Times ਵੱਲੋਂ PM ਬਾਰੇ ਅਜਿਹਾ ਕੋਈ ਪੇਜ ਨਹੀਂ ਛਾਪਿਆ ਗਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 4- Fact Check: 2011 'ਚ ਹੋਈ ਸੀ ਸਿੱਖ ਪ੍ਰਦਰਸ਼ਨਕਾਰੀ ਦੀ ਪੱਗ ਨਾਲ ਬੇਅਦਬੀ, ਹਾਲੀਆ ਸਰਕਾਰ ਨਾਲ ਇਸਦਾ ਕੋਈ ਸਬੰਧ ਨਹੀਂ

Fact Check Old video from 2011 viral as recent to target AAP Government in PunjabFact Check Old video from 2011 viral as recent to target AAP Government in Punjab

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਪੁਲਿਸ ਮੁਲਾਜ਼ਮ ਨੂੰ ਇੱਕ ਸਿੱਖ ਵਿਅਕਤੀ ਦੀ ਦਸਤਾਰ ਉਤਾਰਦੇ ਬੇਅਦਬੀ ਕਰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਇਸ ਵੀਡੀਓ ਦਾ ਮਾਨ ਸਰਕਾਰ ਨਾਲ ਕੋਈ ਸਬੰਧ ਨਹੀਂ ਸੀ। ਇਹ ਵੀਡੀਓ 2011 ਦਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 5- Fact Check: ਕੁੱਕੀ ਸਮਾਜ ਦੀ ਈਸਾਈ ਕੁੜੀ ਦੀ ਸ਼ਰੇਆਮ ਹੱਤਿਆ? ਨਹੀਂ, ਵੀਡੀਓ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ

Fact Check Old video from Girl Shot in Myanmar viral linked with Manipur ViolenceFact Check Old video from Girl Shot in Myanmar viral linked with Manipur Violence

ਸੋਸ਼ਲ ਮੀਡੀਆ 'ਤੇ ਇੱਕ ਰੂਹ ਕੰਬਾਉ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਜਿਸਨੂੰ ਮਨੀਪੁਰ ਹਿੰਸਾ ਨਾਲ ਜੋੜਕੇ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਕੁਝ ਸੈਨਾ ਦੇ ਜਵਾਨਾਂ ਨੂੰ ਸ਼ਰੇਆਮ ਇੱਕ ਕੁੜੀ ਨੂੰ ਮਾਰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਹਾਲੀਆ ਮਣੀਪੁਰ 'ਚ ਚਲ ਰਹੀ ਹਿੰਸਾ ਨਾਲ ਜੁੜਿਆ ਹੋਇਆ ਸੀ ਜਿੱਥੇ ਇੱਕ ਬੇਕਸੂਰ ਕੁੱਕੀ ਸਮਾਜ ਦੀ ਈਸਾਈ ਕੁੜੀ ਨੂੰ ਸ਼ਰੇਆਮ ਮਾਰ ਦਿੱਤਾ ਗਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਸੈਂਟਰ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਸੀ। ਇਹ ਵੀਡੀਓ ਮਿਆਂਮਾਰ ਦਾ ਪੁਰਾਣਾ ਵੀਡੀਓ ਸੀ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।

Fact Check SectionFact Check Section

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement