ਮਾਲ-ਗੱਡੀ ਦਾ ਡੱਬਾ ਹੋਇਆ ਗ਼ਾਇਬ, 4 ਸਾਲ ਬਾਅਦ ਪਹੁੰਚਾਇਆ ਵਾਪਸ
Published : Jul 29, 2018, 1:03 am IST
Updated : Jul 29, 2018, 1:03 am IST
SHARE ARTICLE
Goods Train Coach
Goods Train Coach

ਉੱਤਰ ਪ੍ਰਦੇਸ਼ ਬਸਤੀ ਰੇਲਵੇ ਸਟੇਸ਼ਨ 'ਤੇ ਜਦ ਮਾਲ-ਗੱਡੀ ਦਾ ਖਾਦ ਲਦਿਆ ਹੋਇਆ ਡੱਬਾ ਪਹੁੰਚਿਆ ਤਾਂ ਉਸ ਦੇ ਕਾਗ਼ਜ਼ਾਤ ਵੇਖ ਕੇ ਮਾਲ ਗੋਦਾਮ ਦੇ ਅਧਿਕਾਰੀ ਹੈਰਾਨ.............

ਗੋਰਖਪੁਰ  : ਉੱਤਰ ਪ੍ਰਦੇਸ਼ ਬਸਤੀ ਰੇਲਵੇ ਸਟੇਸ਼ਨ 'ਤੇ ਜਦ ਮਾਲ-ਗੱਡੀ ਦਾ ਖਾਦ ਲਦਿਆ ਹੋਇਆ ਡੱਬਾ ਪਹੁੰਚਿਆ ਤਾਂ ਉਸ ਦੇ ਕਾਗ਼ਜ਼ਾਤ ਵੇਖ ਕੇ ਮਾਲ ਗੋਦਾਮ ਦੇ ਅਧਿਕਾਰੀ ਹੈਰਾਨ ਰਹਿ ਗਏ। ਪਤਾ ਲੱਗਾ ਹੈ ਕਿ ਖਾਦ ਭਰੇ ਡੱਬੇ ਨੂੰ ਵਿਸ਼ਾਖਾਪਟਨਮ ਤੋਂ ਬਸਤੀ ਦੀ 1,326 ਕਿਲੋਮੀਟਰ ਦੂਰੀ ਤੈਅ ਕਰਨ ਵਿਚ ਲਗਭਗ ਚਾਰ ਸਾਲ ਲੱਗ ਗਏ। ਇਸ ਡੱਬੇ ਵਿਚ 1,316 ਡਾਈ ਅਮੋਨਿਅਮ ਫ਼ਾਸਫੇਟ (ਡੀਏਪੀ) ਖਾਦ ਦੇ ਬੋਰੇ ਸਨ ਜੋ 10 ਨਵੰਬਰ 2014 ਨੂੰ ਵਿਸ਼ਾਖਾਪਟਨਮ ਤੋਂ ਬੁੱਕ ਕੀਤੇ ਗਏ ਸਨ। ਇਹ ਡੱਬਾ ਸ਼ੁਕਰਵਾਰ ਦੁਪਹਿਰ ਬਸਤੀ ਪਹੁੰਚਿਆ।  

ਉੱਤਰ ਪੂਰਬੀ ਰੇਲਵੇ ਦੇ ਸੰਜੇ ਯਾਦਵ ਨੇ ਗੋਰਖਪੁਰ ਤੋਂ ਦਸਿਆ ਕਿ ਇਹ ਖਾਦ ਭਰੀ ਮਾਲ-ਗੱਡੀ 2014 ਵਿਚ ਵਿਸ਼ਾਖਪਟਨਮ ਤੋਂ ਬਸਤੀ ਲਈ ਭੇਜੀ ਗਈ ਸੀ ਪਰ ਇਸ ਦਾ ਇਕ ਡੱਬਾ ਉਥੇ ਤੋਂ ਰਵਾਨਾ ਹੁੰਦੇ ਹੀ ਖ਼ਰਾਬ ਹੋ ਗਿਆ ਅਤੇ ਯਾਰਡ ਵਿਚ ਹੀ ਖੜਾ ਰਿਹਾ।  ਸੰਜੇ ਯਾਦਵ ਨੇ ਕਿਹਾ ਕਿ ਇਹ ਕਿਵੇਂ ਹੋਇਆ, ਇਸ ਦੀ ਜਾਂਚ ਦੇ ਆਦੇਸ਼ ਦੇ ਦਿਤੇ ਗਏ ਹਨ। ਡੱਬੇ ਵਿਚ ਲੱਦੀ ਖਾਦ ਯੂਪੀ ਦੇ ਕਾਰੋਬਾਰੀ ਮਨੋਜ ਗੁਪਤਾ ਦੀ ਸੀ। ਮਨੋਜ ਗੁਪਤਾ ਨੇ 10 ਲੱਖ ਰੁਪਏ ਦੀ ਖਾਦ ਵਾਪਸ ਮਿਲਣ ਦੀ ਸਾਰੀ ਉਮੀਦਾਂ ਖੋਹ ਦਿਤੀਆਂ ਸੀ।  ਗੁਪਤਾ ਨੇ ਕਿਹਾ, 'ਮੈਂ ਖਾਦ ਦੇ 21 ਡੱਬੇ ਬੁੱਕ ਕੀਤੇ ਸਨ ਸਿਰਫ਼ 20 ਮੇਰੇ ਤਕ ਪਹੁੰਚੇ। ਇਕ ਖੋ ਗਿਆ। ਮੈਂ ਰੇਲਵੇ ਤੋਂ ਮੁਆਵਜ਼ੇ ਦੀ ਵੀ ਮੰਗ ਕੀਤੀ।' (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement