
ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਪਾਰਟੀ ਵਰਕਰਾਂ ਨੂੰ ਭਾਜਪਾ ਦੇ 'ਕਾਂਗਰਸ ਮੁਕਤ ਭਾਰਤ' ਪ੍ਰਚਾਰ ਦੇ ਝਾਂਸੇ ਵਿਚ ਨਾ ਆਉਣ ਲਈ ਕਿਹਾ.............
ਬੰਗਲੌਰ : ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਪਾਰਟੀ ਵਰਕਰਾਂ ਨੂੰ ਭਾਜਪਾ ਦੇ 'ਕਾਂਗਰਸ ਮੁਕਤ ਭਾਰਤ' ਪ੍ਰਚਾਰ ਦੇ ਝਾਂਸੇ ਵਿਚ ਨਾ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ 'ਮੁਕਤ ਭਾਰਤ ਹੋਵੇਗਾ' ਤਾਂ ਇਹ 'ਭਾਜਪਾ ਮੁਕਤ' ਭਾਰਤ ਹੋਵੇਗਾ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਹਾਲਾਤ ਉਦੋਂ ਤੋਂ ਬਦਲੇ ਹਨ ਜਦ ਕਾਂਗਰਸ ਭਾਰਤ ਵਿਚ ਅਜਿਹੀ ਸਿਆਸੀ ਪਾਰਟੀ ਸੀ ਜਿਸ ਨੂੰ ਚੁਨੌਤੀ ਨਹੀਂ ਦਿਤੀ ਜਾ ਸਕਦੀ ਸੀ। ਉਨ੍ਹਾਂ ਪਾਰਟੀ ਨੂੰ ਹੇਠਲੇ ਪੱਧਰ ਤੋਂ ਮਜ਼ਬੂਤ ਕਰਨ 'ਤੇ ਜ਼ੋਰ ਦਿਤਾ ਅਤੇ ਯਾਦ ਦਿਵਾਈ ਕਿ ਚੋਣਾਂ ਉਦੋਂ ਉਸ ਪੱਧਰ 'ਤੇ ਲੜੀਆਂ ਜਾਂਦੀਆਂ ਸਨ।
ਚਿਦੰਬਰਮ ਨੇ ਕਿਹਾ, 'ਕੋਈ ਸਮਾਂ ਸੀ ਜਦ ਕਾਂਗਰਸ ਜਵਾਹਰ ਲਾਲੂ ਨਹਿਰ ਜਾਂ ਇੰਦਰਾ ਗਾਂਧੀ ਦੇ ਨਾਮ ਦਾ ਹੀ ਜ਼ਿਕਰ ਕਰਦੀ ਸੀ ਕਿ ਲੱਖਾਂ ਲੋਕ ਬੂਥਾਂ 'ਤੇ ਵੋਟ ਪਾਉਣ ਲਈ ਆ ਜਾਂਦੇ ਸਨ।' ਉਨ੍ਹਾਂ ਕਿਹਾ ਕਿ ਹੁਣ ਬੂਥ ਵਾਰ ਚੋਣਾਂ ਹੋਣਗੀਆਂ ਜਿਸ ਕਾਰਨ ਹਰ ਬੂਥ 'ਤੇ ਪਾਰਟੀ ਵਰਕਰ ਮੌਜੂਦ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ, 'ਅੱਜ ਹੋਰ ਕਈ ਪਾਰਟੀਆਂ ਹੋਂਦ ਵਿਚ ਆ ਗਈਆਂ ਹਨ ਅਤੇ ਪਹਿਲਾਂ ਨਾਲੋਂ ਜ਼ਿਆਦਾ ਖੇਤਰੀ ਸਿਆਸੀ ਪਾਰਟੀਆਂ ਵੀ ਮੌਜੂਦ ਹਨ।' ਸਾਬਕਾ ਮੰਤਰੀ ਨੇ ਕਿਹਾ ਕਿ ਅੱਜ ਦੋ ਹੀ ਹੀ ਮੁੱਖ ਪਾਰਟੀਆਂ ਹਨ। ਇਕ ਕਾਂਗਰਸ ਅਤੇ ਦੂਜੀ ਭਾਜਪਾ। (ਏਜੰਸੀ)