ਦੋ ਪ੍ਰਵਾਰਾਂ ਦਾ ਝਗੜਾ ਸੁਲਝਾਉਂਦਿਆਂ ਦਿੱਲੀ ਹਾਈ ਕੋਰਟ ਨੇ ਦਿਤਾ ਅਨੋਖਾ ਫ਼ੈਸਲਾ; 200-200 ਪੌਦੇ ਲਗਾਉਣ ਦੇ ਹੁਕਮ
Published : Jul 29, 2023, 6:57 pm IST
Updated : Jul 29, 2023, 6:57 pm IST
SHARE ARTICLE
Image: For representation purpose only.
Image: For representation purpose only.

ਕਿਹਾ, “ਸਮਾਜ ਵਿਚ ਯੋਗਦਾਨ ਪਾ ਕੇ ਨਕਾਰਾਤਮਕ ਊਰਜਾ ਨੂੰ ਖਤਮ ਕਰੋ”

 

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਕਰਨ ਵਾਲੇ ਦੋ ਪ੍ਰਵਾਰਾਂ ਦੇ ਮੈਂਬਰਾਂ ਨੂੰ ਆਪੋ-ਅਪਣੇ ਖੇਤਰਾਂ ਵਿਚ 200-200 ਰੁੱਖ ਲਗਾਉਣ ਦੇ ਨਿਰਦੇਸ਼ ਦਿਤੇ ਹਨ, ਤਾਂ ਜੋ ਉਹ ਸਮਾਜ ਵਿਚ ਯੋਗਦਾਨ ਪਾ ਕੇ ਅਪਣੀ "ਨਕਾਰਾਤਮਕ ਊਰਜਾ" ਨੂੰ ਦੂਰ ਕਰ ਸਕਣ। ਅਦਾਲਤ ਨੇ ਕਿਹਾ ਕਿ ਦੋਵੇਂ ਧਿਰਾਂ ਨੂੰ ਬੂਟੇ ਲਗਾ ਕੇ ਪੰਜ ਸਾਲ ਤਕ ਉਨ੍ਹਾਂ ਦੀ ਦੇਖਭਾਲ ਕਰਨੀ ਹੋਵੇਗੀ।

ਇਹ ਵੀ ਪੜ੍ਹੋ: ਧਿਆਨ ਸਿੰਘ ਮੰਡ ਨੇ ਜਥੇਦਾਰ ਰਘਬੀਰ ਸਿੰਘ ਨੂੰ ਮੁੜ ਲਿਖਿਆ ਪੱਤਰ 

ਅਦਾਲਤ ਨੇ ਜਾਣਬੁੱਝ ਕੇ ਸੱਟ ਪਹੁੰਚਾਉਣ, ਸੱਟ ਪਹੁੰਚਾਉਣ ਦੀ ਤਿਆਰੀ ਨਾਲ ਘਰ ਵਿਚ ਦਾਖਲ ਹੋਣ, ਹਮਲਾ ਕਰਨ ਜਾਂ ਗਲਤ ਤਰੀਕੇ ਨਾਲ ਰੋਕਣ, ਅਪਰਾਧਕ ਧਮਕੀ ਦੇਣ ਅਤੇ ਗੈਰ-ਇਦਾਤਨ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮਾਂ ਤਹਿਤ ਦਰਜ ਦੋ ਅਪਰਾਧਕ ਮਾਮਲਿਆਂ ਵਿਚ ਕਾਰਵਾਈ ਨੂੰ ਰੱਦ ਕਰ ਦਿਤਾ।

ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸਿਪਾਹੀ ਕਾਬੂ, ਸਬ ਇੰਸਪੈਕਟਰ ਅਤੇ ਪੱਤਰਕਾਰ ਖਿਲਾਫ਼ ਵੀ ਕੇਸ ਦਰਜ 

ਜਸਟਿਸ ਦਿਨੇਸ਼ ਕੁਮਾਰ ਸ਼ਰਮਾ ਨੇ ਕਿਹਾ, "ਹਾਲਾਂਕਿ, ਮੇਰਾ ਵਿਚਾਰ ਹੈ ਕਿ (ਸਬੰਧਤ) ਧਿਰਾਂ ਨੂੰ ਸਮਾਜ ਵਿਚ ਯੋਗਦਾਨ ਪਾਉਣ ਦਾ ਨਿਰਦੇਸ਼ ਦੇ ਕੇ ਉਨ੍ਹਾਂ ਦੀ ਨਕਾਰਾਤਮਕ ਊਰਜਾ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਦੋਵਾਂ ਮਾਮਲਿਆਂ ਵਿਚ ਪਟੀਸ਼ਨਰਾਂ ਨੂੰ ਆਪੋ-ਆਪਣੇ ਖੇਤਰ ਵਿਚ ਦੋ-ਦੋ ਸੌ ਰੁੱਖ ਲਗਾਉਣ ਦੇ ਨਿਰਦੇਸ਼ ਦਿਤੇ ਗਏ ਹਨ। ਜਾਂਚ ਅਧਿਕਾਰੀ ਬਾਗਬਾਨੀ ਵਿਭਾਗ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਾਈਟ ਦੀ ਪਛਾਣ ਕਰੇਗਾ ਅਤੇ ਪਟੀਸ਼ਨਰਾਂ ਨੂੰ 15 ਦਿਨ ਪਹਿਲਾਂ ਸੂਚਿਤ ਕਰੇਗਾ”। ਅਦਾਲਤ ਨੇ ਕਿਹਾ ਕਿ ਜਾਂਚ ਅਧਿਕਾਰੀ ਪਲਾਂਟਾਂ ਦੀ ਜੀਓ-ਟੈਗਿੰਗ ਦੀ ਸੰਭਾਵਨਾ ਦੀ ਵੀ ਖੋਜ ਕਰਨਗੇ। ਅਦਾਲਤ ਨੇ ਇਸ ਮਾਮਲੇ ਦੀ ਪਾਲਣਾ ਰਿਪੋਰਟ ਨਵੰਬਰ ਵਿਚ ਪੇਸ਼ ਕਰਨ ਦਾ ਵੀ ਨਿਰਦੇਸ਼ ਦਿਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement