BJP MP ਨੇ ਮੋਦੀ ਸਰਕਾਰ ਨੂੰ ਦੱਸਿਆ ਦਿਮਾਗੀ ਦਿਵਾਲੀਆ, ਕਿਹਾ- GDP ਡਿੱਗ ਰਹੀ ਹੈ ਤੇ ਇਹ ਸਭ ਵੇਚ ਰਹੇ
Published : Aug 29, 2021, 7:41 pm IST
Updated : Aug 29, 2021, 7:41 pm IST
SHARE ARTICLE
Subramanian Swamy and PM Modi
Subramanian Swamy and PM Modi

ਇਕ ਪਾਸੇ ਦੇਸ਼ ਦੀ ਅਰਥਵਿਵਸਥਾ ਕਮਜ਼ੋਰ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਦੇਸ਼ ਦੀ ਜਨਤਾ ਲਈ ਬਣੀਆਂ ਸਰਕਾਰੀ ਕੰਪਨੀਆਂ ਨੂੰ ਪੂੰਜੀਪਤੀਆਂ ਨੂੰ ਵੇਚਿਆ ਜਾ ਰਿਹਾ ਹੈ।

ਨਵੀਂ ਦਿੱਲੀ: ਇਕ ਪਾਸੇ ਦੇਸ਼ ਦੀ ਅਰਥਵਿਵਸਥਾ ਕਮਜ਼ੋਰ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਦੇਸ਼ ਦੀ ਜਨਤਾ ਲਈ ਬਣੀਆਂ ਸਰਕਾਰੀ ਕੰਪਨੀਆਂ ਨੂੰ ਪੂੰਜੀਪਤੀਆਂ ਨੂੰ ਵੇਚਿਆ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਇਸ ਨੀਤੀ ’ਤੇ ਸਵਾਲ ਚੁੱਕਦਿਆਂ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਇਹ ਮਾਨਸਿਕ ਦਿਵਾਲੀਆਪਣ ਹੈ।

 Subramanian SwamySubramanian Swamy

ਹੋਰ ਪੜ੍ਹੋ: ਕਾਬੁਲ ਹਵਾਈ ਅੱਡੇ ਨੇੜੇ ਇਕ ਹੋਰ ਧਮਾਕਾ, ਰਾਕੇਟ ਹਮਲੇ ’ਚ ਬੱਚੇ ਸਮੇਤ 2 ਦੀ ਮੌਤ

ਭਾਜਪਾ ਐਮਪੀ ਨੇ ਅਪਣੇ ਅਧਿਕਾਰਕ ਟਵਿਟਰ ਅਕਾਊਂਟ ’ਤੇ ਲਿਖਿਆ, ‘ਜਦੋਂ ਦੇਸ਼ ਦੀ ਅਰਥਵਿਵਸਥਾ ਡਿੱਗ ਰਹੀ ਹੈ ਤਾਂ ਜਨਤਕ ਉੱਦਮਾਂ ਨੂੰ ਵੇਚਣਾ ਮਾਨਸਿਕ ਦੀਵਾਲੀਆਪਣ ਅਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ। ਇਹ ਇਕ ਸਿਹਤਮੰਦ ਵਿਚਾਰਧਾਰਕ ਲਾਜ਼ਮੀ ਨਹੀਂ ਹੋ ਸਕਦੀ। ਮੋਦੀ ਸਰਕਾਰ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੀ ਕਿ ਸੀਐਸਓ ਦੇ ਅੰਕੜੇ ਦੱਸਦੇ ਹਨ ਕਿ 2016 ਤੋਂ ਬਾਅਦ ਜੀਡੀਪੀ ਵਿਕਾਸ ਦਰ ਘਟ ਰਹੀ ਹੈ।

TweetTweet

ਹੋਰ ਪੜ੍ਹੋ: Tokyo Paralympics: ਭਾਰਤ ਦੀ ਝੋਲੀ ਪਿਆ ਦੂਜਾ ਤਮਗਾ, ਨਿਸ਼ਾਦ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਮਗਾ

ਦਰਅਸਲ ਕੇਂਦਰ ਦੀ ਸੱਤਾਧਾਰੀ ਮੋਦੀ ਸਰਕਾਰ ਨੇ ਭਾਰਤ ਵਿਚ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬਹੁਤ ਪਹਿਲਾਂ ਸ਼ੁਰੂ ਕੀਤਾ ਸੀ। ਹੁਣ ਮੋਦੀ ਸਰਕਾਰ ਨੇ ਆਉਣ ਵਾਲੇ ਸਮੇਂ ਵਿਚ ਭਾਰਤ ਦੀਆਂ ਸਰਕਾਰੀ ਸੰਪਤੀਆਂ ਨੂੰ ਵੇਚਣ ਦੀ ਯੋਜਨਾ ਜਨਤਕ ਕਰ ਦਿੱਤੀ ਹੈ। ਸਰਕਾਰ ਰੇਲਵੇ ਦੇ ਨਾਲ-ਨਾਲ ਹਵਾਈ ਅੱਡਿਆਂ, ਦੇਸ਼ ਦੇ ਹਾਈਵੇਅ, ਗੈਸ ਪਾਈਪਲਾਈਨ ਟੈਲੀਕਾਮ ਟਾਵਰ, ਪੀਐਸਯੂ ਸਮੇਤ ਕਈ ਸਰਕਾਰੀ ਕੰਪਨੀਆਂ ਵੇਚਣ ਜਾ ਰਹੀ ਹੈ।

Nirmala SitharamanNirmala Sitharaman

ਹੋਰ ਪੜ੍ਹੋ: ਇਹ ਹਨ ਦੁਨੀਆਂ ਦੀਆਂ ਸਭ ਤੋਂ ਅਮੀਰ ਔਰਤਾਂ, ਜੈਫ ਬੇਜੋਸ ਦੀ ਸਾਬਕਾ ਪਤਨੀ ਵੀ ਲਿਸਟ 'ਚ ਸ਼ਾਮਲ

ਇਸ ਦਾ ਰੋਡਮੈਪ ਛੇਤੀ ਹੀ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜਨਤਕ ਕੀਤਾ ਜਾ ਰਿਹਾ ਹੈ। ਆਉਣ ਵਾਲੇ 4 ਸਾਲਾਂ ਵਿਚ ਸਰਕਾਰ ਨੇ 6 ਲੱਖ ਕਰੋੜ ਰੁਪਏ ਜੁਟਾਉਣੇ ਹਨ, ਜਿਸ ਦੇ ਚਲਦਿਆਂ ਇਸ ਯੋਜਨਾ 'ਤੇ ਕੰਮ ਕੀਤਾ ਜਾਵੇਗਾ। ਕੁੱਲ 13 ਕਿਸਮਾਂ ਦੀਆਂ ਸਰਕਾਰੀ ਸੰਪਤੀਆਂ ਵੇਚੀਆਂ ਜਾਂ ਲੀਜ਼ 'ਤੇ ਦਿੱਤੀਆਂ ਜਾਣਗੀਆਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement