ਲਗਾਤਾਰ ਡਿੱਗ ਰਹੇ ਰੁਪਏ ਨਾਲ ਸਿਲਕ ਉਦਯੋਗ ਨੂੰ ਪੈ ਰਿਹਾ ਵੱਡਾ ਘਾਟਾ 
Published : Oct 29, 2018, 3:57 pm IST
Updated : Oct 29, 2018, 3:57 pm IST
SHARE ARTICLE
Silk Industry
Silk Industry

ਡਾਲਰ ਦੀ ਮਜਬੂਤੀ ਦਾ ਅਸਰ ਬਨਾਰਸ ਦੇ ਸਿਲਕ ਉਦਯੋਗ ਉੱਤੇ ਵੀ ਸਾਫ਼ ਨਜ਼ਰ ਆਉਣ ਲਗਿਆ ਹੈ। ਮਹਿੰਗੇ ਹੁੰਦੇ ਡਾਲਰ ਦੇ ਕਾਰਨ ਸਿਲਕ ਉਦਯੋਗ ਵਿਚ ਇਸਤੇਮਾਲ ...

ਲਖਨਊ (ਪੀਟੀਆਈ) : ਡਾਲਰ ਦੀ ਮਜਬੂਤੀ ਦਾ ਅਸਰ ਬਨਾਰਸ ਦੇ ਸਿਲਕ ਉਦਯੋਗ ਉੱਤੇ ਵੀ ਸਾਫ਼ ਨਜ਼ਰ ਆਉਣ ਲਗਿਆ ਹੈ। ਮਹਿੰਗੇ ਹੁੰਦੇ ਡਾਲਰ ਦੇ ਕਾਰਨ ਸਿਲਕ ਉਦਯੋਗ ਵਿਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ ਉੱਤੇ ਕਾਫੀ ਅਸਰ ਪਿਆ ਹੈ। ਇਕ ਪਾਸੇ ਘਰੇਲੂ ਬਾਜ਼ਾਰ ਵਿਚ ਸਿਲਕ ਦੀਆਂ ਸਾੜ੍ਹੀਆਂ ਅਤੇ ਕੱਪੜਿਆਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਤਾਂ ਦੂਜੇ ਪਾਸੇ ਵਿਦੇਸ਼ ਤੋਂ ਮਿਲਣ ਵਾਲੇ ਨਿਰਯਾਤ ਦੇ ਆਰਡਰ ਵੀ ਘਟੇ ਹਨ।

Mulberry silk threadMulberry silk thread

ਵਿਦੇਸ਼ਾਂ ਤੋਂ ਡਾਲਰ ਦੀ ਪੁਰਾਣੀ ਦਰ ਉੱਤੇ ਆਰਡਰ ਲੈ ਚੁੱਕੇ ਵਪਾਰੀਆਂ ਉੱਤੇ ਹੁਣ ਉਸੀ ਦਰ ਉੱਤੇ ਡਿਲੀਵਰੀ ਦੇਣ ਦਾ ਦਬਾਅ ਹੈ ਜਿਸ ਉੱਤੇ ਉਨ੍ਹਾਂ ਨੇ ਆਰਡਰ ਲਿਆ ਸੀ ਜਦੋਂ ਕਿ ਡਾਲਰ ਕਾਫ਼ੀ ਮਜਬੂਤ ਹੋ ਚੁੱਕਿਆ ਹੈ। ਬਨਾਰਸ ਸਿਲਕ ਉਦਯੋਗ ਵਿਚ ਇਸਤੇਮਾਲ ਹੋਣ ਵਾਲਾ ਕਰੀਬ ਸੌ ਫੀਸਦੀ ਕੱਚਾ ਮਾਲ ਇੰਨੀ ਦਿਨੀਂ ਬਾਹਰ ਤੋਂ ਆਉਂਦਾ ਹੈ। ਸਿਲਕ ਧਾਗੇੇ ਦੀ ਕੀਮਤ ਵਿਚ ਬੀਤੇ ਇਕ ਸਾਲ ਵਿਚ ਹੀ 25 - 30 ਫੀਸਦੀ ਤੋਂ ਜ਼ਿਆਦਾ ਵਾਧੇ ਦੀ ਕੀਮਤ ਦਰਜ ਕੀਤੀ ਗਈ ਹੈ ਜਦੋਂ ਕਿ ਤਿਆਰ ਕੱਪੜਿਆਂ, ਸਾੜ੍ਹੀਆਂ ਦੀ ਰੰਗਾਈ - ਛਪਾਈ ਵਿਚ ਕੰਮ ਆਉਣ ਵਾਲੇ ਰੰਗ ਆਦਿ ਦੀ ਕੀਮਤ ਵੀ ਕਾਫੀ ਵਧੀ ਹੈ।

SilkSilk

ਮਹਿੰਗੇ ਡਾਲਰ ਦੀ ਵਜ੍ਹਾ ਨਾਲ ਨਾ ਕੇਵਲ ਘਰੇਲੂ ਬਾਜ਼ਾਰ ਵਿਚ ਬਨਾਰਸੀ ਸਿਲਕ ਉਤਪਾਦਾਂ ਦੀ ਕੀਮਤ ਵਧੀ ਹੈ ਸਗੋਂ ਤਿਉਹਾਰੀ ਸੀਜਨ ਵਿਚ ਵਿਦੇਸ਼ਾਂ ਤੋਂ ਆਉਣ ਵਾਲੀ ਮੰਗ ਵੀ ਘਟੀ ਹੈ। ਕਰਿਸਮਸ ਅਤੇ ਨਵੇਂ ਸਾਲ ਦੇ ਕਾਰਨ ਵਿਦੇਸ਼ਾਂ ਵਿਚ ਬਨਾਰਸੀ ਸਿਲਕ ਦੀ ਸਭ ਤੋਂ ਜ਼ਿਆਦਾ ਮੰਗ ਅਗਸਤ ਤੋਂ ਨਵੰਬਰ ਦੇ ਵਿਚ ਹੁੰਦੀ ਹੈ। ਕਰੀਬ ਅੱਧੇ ਤੋਂ ਜ਼ਿਆਦਾ ਨਿਰਯਾਤ ਆਰਡਰ ਇਸ ਸੀਜਨ ਵਿਚ ਮਿਲਦੇ ਹਨ।

ਬਨਾਰਸੀ ਸਿਲਕ ਦੇ ਪ੍ਰਮੁੱਖ ਕਾਰੋਬਾਰੀ ਅਤੇ ਨਿਰਯਾਤਕ ਰਜਤ ਮੋਹਨ ਪਾਠਕ ਦੱਸਦੇ ਹਨ ਕਿ ਬੀਤੇ ਸਾਲ ਚੀਨ ਤੋਂ ਆਉਣ ਵਾਲਾ ਮਲਬਰੀ ਸਿਲਕ ਧਾਗਾ 4,000 ਤੋਂ 4,200 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ ਜੋ ਹੁਣ 6,000 ਰੁਪਏ ਪ੍ਰਤੀ ਕਿੱਲੋਗ੍ਰਾਮ ਤੋਂ ਉੱਤੇ ਮਿਲ ਰਿਹਾ ਹੈ। ਬਨਾਰਸੀ ਸਿਲਕ ਦੀਆਂ ਸਾੜ੍ਹੀਆਂ ਵਿਚ ਦੇਸ਼ੀ ਰੇਸ਼ਮ ਦੇ ਧਾਗੇ ਦੀ ਜਗ੍ਹਾ 90 ਫੀਸਦੀ ਚਾਇਨਾ ਸਿਲਕ ਧਾਗੇ ਦਾ ਹੀ ਇਸਤੇਮਾਲ ਹੁੰਦਾ ਹੈ। ਬਿਹਤਰ ਫਿਨਿਸ਼ਿੰਗ ਅਤੇ ਉਭੱਰਦੇ ਰੰਗ ਲਈ ਬਨਾਰਸੀ ਸਿਲਕ ਕਾਰੋਬਾਰੀ ਜਿਆਦਾਤਰ ਚਾਇਨੀਜ ਸਿਲਕ ਧਾਗੇ ਉੱਤੇ ਹੀ ਭਰੋਸਾ ਕਰਦੇ ਹਨ।

ਪਾਠਕ ਦਾ ਕਹਿਣਾ ਹੈ ਕਿ ਸਿਲਕ ਦੇ ਕੱਪੜਿਆਂ ਦੀ ਰੰਗਾਈ ਅਤੇ ਛਪਾਈ ਲਈ ਇਸਤੇਮਾਲ ਹੋਣ ਵਾਲੇ ਰੰਗ ਸੀਬਾ ਆਦਿ ਜਰਮਨੀ - ਯੂਰੋਪੀ ਕੰਪਨੀਆਂ ਤੋਂ ਮੰਗਾਏ ਜਾਂਦੇ ਹਨ। ਲਿਹਾਜਾ ਉਨ੍ਹਾਂ ਦੀ ਕੀਮਤ ਵਿਚ ਵੀ ਵਾਧਾ ਹੋ ਗਿਆ ਹੈ। ਮਹਿੰਗੇ ਡਾਲਰ ਦਾ ਅਸਰ ਉਨ੍ਹਾਂ ਮਸ਼ੀਨਾਂ ਅਤੇ ਕਲਪੁਰਜੀਆਂ ਉੱਤੇ ਵੀ ਪਿਆ ਹੈ ਜਿਨ੍ਹਾਂ ਦਾ ਇਸਤੇਮਾਲ ਸਿਲਕ ਕਾਰੋਬਾਰੀ ਕਰਦੇ ਹਨ। ਰਜਤ ਦੱਸਦੇ ਹਨ ਕਿ ਘਰੇਲੂ ਬਾਜ਼ਾਰ ਵਿਚ ਹੀ ਸਿਲਕ ਦੀਆਂ ਸਾੜ੍ਹੀਆਂ ਅਤੇ ਕੱਪੜਿਆਂ ਦੀ ਕੀਮਤ 25 ਫੀਸਦੀ ਤੋਂ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੇ ਨਿਰਿਯਾਤ ਆਰਡਰ ਤਾਂ ਤਿਆਰ ਹੋ ਰਹੇ ਹਨ ਅਤੇ ਨਵੇਂ ਮਿਲਣ ਵਿਚ ਮੁਸ਼ਕਿਲ ਹੋਣ ਲੱਗੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement