
ਸ਼ਰਧਾ ਵਾਲਕਰ ਨੂੰ ਇਨਸਾਫ਼ ਦਿਵਾਉਣ ਲਈ ਕੀਤੀ ਗਈ ਸੀ ਮਹਾਪੰਚਾਇਤ
ਨਵੀਂ ਦਿੱਲੀ: ਦਿੱਲੀ ਦੇ ਛਤਰਪੁਰ 'ਚ ਇਕ ਪ੍ਰੋਗਰਾਮ ਦੌਰਾਨ ਇਕ ਔਰਤ ਨੇ ਸਟੇਜ 'ਤੇ ਇਕ ਵਿਅਕਤੀ ਦੀ ਚੱਪਲਾਂ ਨਾਲ ਕੁੱਟਮਾਰ ਕੀਤੀ। ਇਹ ਘਟਨਾ ਹਿੰਦੂ ਏਕਤਾ ਮੰਚ ਦੀ ਬੇਟੀ ਬਚਾਓ ਮਹਾਪੰਚਾਇਤ ਦੌਰਾਨ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਔਰਤ ਆਪਣੀ ਗੱਲ ਰੱਖ ਰਹੀ ਸੀ ਅਤੇ ਇਹ ਵਿਅਕਤੀ ਉਸ ਨੂੰ ਮਾਈਕ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਔਰਤ ਨੇ ਆਪਣੀਆਂ ਚੱਪਲਾਂ ਲਾਹ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਔਰਤ ਦਾ ਇਸ ਵਿਅਕਤੀ ਨਾਲ ਪਰਿਵਾਰਕ ਵਿਵਾਦ ਚੱਲ ਰਿਹਾ ਹੈ। ਉਸ ਦੀ ਧੀ ਉਸ ਵਿਅਕਤੀ ਦੇ ਬੇਟੇ ਨਾਲ ਫਰਾਰ ਹੋ ਗਈ ਸੀ। ਦੋਹਾਂ ਦਾ ਵਿਆਹ ਵੀ ਹੋ ਗਿਆ। ਮਹਿਲਾ ਸਟੇਜ 'ਤੇ ਇਸ ਬਾਰੇ ਦੱਸ ਰਹੀ ਸੀ। ਇਸ ਦੌਰਾਨ ਉਸ ਨੇ ਗੁੱਸੇ 'ਚ ਆ ਕੇ ਚੱਪਲਾਂ ਨਾਲ ਵਿਅਕਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪ੍ਰੋਗਰਾਮ 'ਚ ਮੌਜੂਦ ਬਾਕੀ ਲੋਕਾਂ ਨੇ ਸਟੇਜ 'ਤੇ ਆ ਕੇ ਔਰਤ ਨੂੰ ਰੋਕਿਆ।
ਇਹ ਵੀ ਪੜ੍ਹੋ: ਅਮਰੀਕਾ ’ਚ ਭਾਰਤੀ ਵਿਦਿਆਰਥੀ ਲੜ ਰਿਹਾ ਜ਼ਿੰਦਗੀ ਦੀ ਜੰਗ, ਵੀਜ਼ੇ ਦੀ ਉਡੀਕ ਕਰ ਰਹੇ ਮਾਪੇ
ਇਹ ਮਹਾਪੰਚਾਇਤ ਸ਼ਰਧਾ ਵਾਲਕਰ ਨੂੰ ਇਨਸਾਫ ਦਿਵਾਉਣ ਲਈ ਕੀਤੀ ਗਈ ਸੀ। ਆਫਤਾਬ ਅਮੀਨ ਪੂਨਾਵਾਲਾ ਨੇ ਦਿੱਲੀ ਦੇ ਛਤਰਪੁਰ ਇਲਾਕੇ 'ਚ ਸ਼ਰਧਾ ਵਾਕਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਉਸ ਦੇ 35 ਟੁਕੜੇ ਕਰ ਦਿੱਤੇ। ਉਸ ਨੇ ਇਹਨਾਂ ਟੁਕੜਿਆਂ ਨੂੰ ਫਰਿੱਜ ਵਿਚ ਰੱਖਿਆ ਅਤੇ 16 ਦਿਨਾਂ ਤੱਕ ਜੰਗਲ ਵਿਚ ਸੁੱਟਦਾ ਰਿਹਾ।