UGC ਦਾ ਵੱਡਾ ਐਲਾਨ, ਜੁਲਾਈ ਵਿਚ ਪੇਪਰ ਅਤੇ ਅਗਸਤ ਵਿਚ ਐਲਾਨੇ ਜਾਣਗੇ ਨਤੀਜੇ!
Published : Apr 30, 2020, 2:05 pm IST
Updated : Apr 30, 2020, 2:06 pm IST
SHARE ARTICLE
UGC recommendations exam will be held in july and result will declared in august
UGC recommendations exam will be held in july and result will declared in august

ਦਸ ਦਈਏ ਕਿ ਇਲਾਹਾਬਾਦ ਯੂਨੀਵਰਸਿਟੀ ਵਿਚ ਜੁਲਾਈ ਵਿਚ ਨਵਾਂ ਸੈਸ਼ਨ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਅਪਣੇ-ਅਪਣੇ ਘਰ ਵਿਚ ਬੈਠ ਕੇ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਵੱਡੀ ਖ਼ਬਰ ਆਈ ਹੈ। UGC ਕਮੇਟੀ ਦੇ ਦਿਸ਼ਾ-ਨਿਰਦੇਸ਼ ਦੇ ਆਧਾਰ ਤੇ ਇਸ ਵਾਰ ਜੁਲਾਈ ਵਿਚ ਪੁਰਾਣੇ ਪੱਧਰ ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ ਅਤੇ ਅਗਸਤ ਵਿਚ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।

StudentsStudents

ਦਸ ਦਈਏ ਕਿ ਇਲਾਹਾਬਾਦ ਯੂਨੀਵਰਸਿਟੀ ਵਿਚ ਜੁਲਾਈ ਵਿਚ ਨਵਾਂ ਸੈਸ਼ਨ ਸ਼ੁਰੂ ਹੋ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚਲਦੇ ਲਾਗੂ ਕੀਤੇ ਲਾਕਡਾਊਨ ਕਾਰਨ ਸਿਖਿਆ ਸਬੰਧੀ ਬਦਲਾਅ ਕੀਤਾ ਗਿਆ ਹੈ। ਦਰਅਸਲ UGC ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਪ੍ਰੀਖਿਆਵਾਂ ਅਤੇ ਅਦਾਕਮਿਕ ਕੈਲੰਡਰਾਂ ਸਬੰਧੀ ਇਹ ਰਿਪੋਰਟ ਭੇਜੀ ਹੈ ਜਿਸ ਦੇ ਆਧਾਰ ਤੇ ਇਲਾਹਾਬਾਦ ਯੂਨੀਵਰਸਿਟੀ ਵਿਚ ਇਸ ਨਾਲ ਸਬੰਧਿਤ ਯੋਜਨਾਵਾਂ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

StudentsStudents

UGC ਕਮੇਟੀ ਦੀ ਰਿਪੋਰਟ ਮੁਤਾਬਕ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਸੈਸ਼ਨ 2019-20 ਦੀਆਂ ਪ੍ਰੀਖਿਆਵਾਂ ਹੋਣਗੀਆਂ। ਅਗਸਤ ਵਿਚ ਰਿਜਲਟ ਐਲਾਨਿਆ ਜਾਵੇਗਾ ਅਤੇ ਅਗਸਤ ਤੋਂ ਹੀ ਨਵਾਂ ਸੈਸ਼ਨ ਵੀ ਸ਼ੁਰੂ ਹੋਵੇਗਾ। UGC ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਟਰਮੀਡੀਏਟ ਸਮੈਸਟਰ ਵਿਦਿਆਰਥੀਆਂ ਨੂੰ ਇੰਟਰਨਲ ਦੇ ਆਧਾਰ ਤੇ ਗ੍ਰੇਡ ਦਿੱਤੇ ਜਾਣਗੇ। ਹਾਲਾਂਕਿ ਜਦ ਕੋਵਿਡ19 ਤੋਂ ਥੋੜੀ ਰਾਹਤ ਮਿਲੇਗੀ ਤਾਂ ਜੁਲਾਈ ਵਿਚ ਪੇਪਰਾਂ ਦੇ ਨਤੀਜੇ ਐਲਾਨੇ ਜਾਣਗੇ।

StudentsStudents

ਟਰਮੀਨਲ ਸਮੈਸਟਰ ਵਿਦਿਆਰਥੀਆਂ ਲਈ ਪ੍ਰੀਖਿਆ ਜੁਲਾਈ ਵਿਚ ਹੀ ਹੋਵੇਗੀ। ਹਰ ਯੂਨੀਵਰਸਿਟੀ ਵਿਚ ਕੋਵਿਡ-19 ਸੈਲ ਬਣਾਈ ਜਾਵੇਗੀ ਜਿਸ ਦਾ ਨਾਮ ਅਕੈਡਮਿਕ ਕੈਲੰਡਰ ਅਤੇ ਐਗਜ਼ਾਮੀਨੇਸ਼ਨ ਨਾਲ ਸਬੰਧਿਤ ਮੁੱਦਿਆਂ ਦਾ ਹੱਲ ਕਰਨਾ ਪਵੇਗਾ।

ExamExam

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਬਣਾਈ ਕਮੇਟੀ ਨੇ ਵੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸਾਲਾਨਾ ਪ੍ਰੀਖਿਆ 50 ਪ੍ਰਤੀਸ਼ਤ ਅੰਕ ਦੀ ਹੋਣੀ ਚਾਹੀਦੀ ਹੈ ਜਦਕਿ ਹੋਰ 50 ਪ੍ਰਤੀਸ਼ਤ ਅੰਕ ਪਹਿਲਾਂ ਕਰਵਾਏ ਗਏ ਸਮੈਸਟਰ ਦੀ ਪ੍ਰੀਖਿਆ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਹੋਣੇ ਚਾਹੀਦੇ ਹਨ। ਇਸ ਸਬੰਧੀ CBSE ਵੱਲੋਂ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। CBSE ਦੇ 10ਵੀਂ ਅਤੇ 12ਵੀਂ ਦੇ ਰਹਿ ਗਏ ਪੇਪਰ ਵੀ ਹੋਣਗੇ।

ExamExam

ਪ੍ਰੀਖਿਆ ਤੋਂ 10 ਦਿਨ ਪਹਿਲਾਂ ਡੇਟਸ਼ੀਟ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਫੈਸਲਾ ਲਿਆ ਸੀ ਕਿ ਸੀਬੀਐਸਈ 10 ਵੀਂ ਅਤੇ 12 ਵੀਂ ਦੀਆਂ ਬਾਕੀ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੋਵੇਗਾ, ਇਸ ਲਈ ਬੱਚਿਆਂ ਨੂੰ ਸਿਰਫ ਅੰਦਰੂਨੀ ਪ੍ਰੀਖਿਆਵਾਂ ਦੇ ਅਧਾਰ ਤੇ ਪਾਸ ਕੀਤਾ ਜਾਵੇਗਾ। ਇਹ ਉਸੇ ਤਰ੍ਹਾਂ ਹੋਵੇਗਾ ਜਿਵੇਂ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਨੂੰ ਪਾਸ ਕੀਤਾ ਗਿਆ ਹੈ।

ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਸੀ। ਪਰ ਫਿਰ ਉਹਨਾਂ ਨੇ ਆਪਣਾ ਫੈਸਲਾ ਬਦਲ ਦਿੱਤਾ ਸੀ।  ਸਿਸੋਦੀਆ ਨੇ ਕਿਹਾ ਸੀ ਕਿ ਅਗਲੇ ਸਾਲ ਲਈ ਸਮੁੱਚੇ ਸਿਲੇਬਸ ਵਿਚ ਘਟ ਤੋਂ ਘਟ 30 ਫ਼ੀਸਦੀ ਕਮੀ ਕੀਤੀ ਜਾਵੇ ਅਤੇ JEE, NEET ਅਤੇ ਹੋਰ ਸਿਖਿਆ ਸੰਸਥਾਵਾਂ ਦੀਆਂ ਦਾਖਲਾ ਪ੍ਰੀਖਿਆਵਾਂ ਵੀ ਘਟ ਕੀਤੇ ਗਏ ਸਿਲੇਬਸ ਦੇ ਆਧਾਰ ਤੇ ਹੀ ਹੋਣਗੀਆਂ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement