
ਇਕ ਨਿਊਜ਼ ਚੈਨਲ ਦੇ ਰਿਪੋਰਟਰ ਨਾਲ ਕੁੱਝ ਅਜਿਹਾ ਹੀ ਹੋਇਆ ਜਿਸ ਨੇ ਹਰ ਕਿਸੇ...
ਨਵੀਂ ਦਿੱਲੀ: ਘਰ ਵਿਚ ਆਫਿਸ ਦਾ ਕੰਮ ਕਰਨ ਦਾ ਅਪਣਾ ਹੀ ਮਜ਼ਾ ਹੈ। ਆਫਿਸ ਦਾ ਘੰਟਿਆਂ ਦੌਰਾਨ ਬਿਸਤਰ ਜਾਂ ਸੋਫੇ ਤੇ ਆਰਾਮ ਨਾਲ ਲੇਟ ਕੇ ਕੰਮ ਕਰਨਾ, ਖੂਬ ਖਾਣਾ ਅਤੇ ਜੋ ਚਾਹੇ ਉਹ ਪਹਿਣਨਾ। ਪਰ ਇਹ ਮਜ਼ਾ ਉਹਨਾਂ ਲੋਕਾਂ ਲਈ ਨਹੀਂ ਜੋ ਟੀਵੀ ਵਿਚ ਕੰਮ ਕਰਦੇ ਹਨ ਕਿਉਂ ਕਿ ਉਹਨਾਂ ਨੂੰ ਲਾਈਵ ਰਿਪੋਰਟਿੰਗ ਕਰਨੀ ਪੈਂਦੀ ਹੈ।
Photo
ਇਕ ਨਿਊਜ਼ ਚੈਨਲ ਦੇ ਰਿਪੋਰਟਰ ਨਾਲ ਕੁੱਝ ਅਜਿਹਾ ਹੀ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਰਿਪੋਰਟਰ ਵਿਲ ਰੀਵ ਮੰਗਲਵਾਰ ਨੂੰ ‘ਗੁੱਡ ਮਾਰਨਿੰਗ ਅਮਰੀਕਾ’ ਵਿਚ ਇਕ ਅਜਿਹੇ ਹੀ ਰੂਪ ਵਿਚ ਦਿਖਾਈ ਦਿੱਤੇ। ਉਹਨਾਂ ਨੂੰ ਲਾਈਵ ਦੌਰਾਨ ਪ੍ਰਸਾਰਣ ਵਿਚ ਬਿਨਾਂ ਪੈਂਟ ਤੋਂ ਦੇਖਿਆ ਗਿਆ।
Camera
ਸੀਐਨਐਨ ਅਨੁਸਾਰ 27 ਸਾਲਾ ਰੀਵ ਨੇ ਘਰ ਤੋਂ ਪ੍ਰਸਾਰਣ ਕੀਤਾ ਉਸ ਸਮੇਂ ਉਹਨਾਂ ਨੇ ਖੁਦ ਨੂੰ ਕੈਮਰੇ ਲਈ ਤਿਆਰ ਕੀਤਾ। ਉਸ ਨੇ ਕੈਮਰੇ ਨੂੰ ਇਸ ਤਰ੍ਹਾਂ ਰੱਖਿਆ ਜਿਸ ਨਾਲ ਉਹ ਸਿਰਫ ਖੁਦ ਨੂੰ ਲੱਕ ਤਕ ਹੀ ਦਿਖਾ ਸਕਣ। ਪਰ ਅਜਿਹਾ ਨਾ ਹੋ ਸਕਿਆ ਜਦੋਂ ਉਹ ਬਿਨਾਂ ਪੈਂਟ ਦੇ ਬੈਠੇ ਤਾਂ ਉਹਨਾਂ ਦੇ ਪੈਰ ਸਾਫ-ਸਾਫ ਦਿਖਾਈ ਦੇ ਰਹੇ ਸਨ।
Report
ਵਿਲ ਰੀਵ ਸ਼ੁਰੂ ਵਿਚ ‘ਗੁੱਡ ਮਾਰਨਿੰਗ ਅਮਰੀਕਾ’ ’ਤੇ ਇਕ ਪੂਰਾ ਸੂਟ ਪਹਿਨੇ ਹੋਏ ਦਿਖਾਈ ਦਿੱਤੇ ਪਰ ਦਰਸ਼ਕਾਂ ਨੇ ਧਿਆਨ ਦਿੱਤਾ ਕਿ ਉਹਨਾਂ ਨੇ ਸੂਟ ਜੈਕੇਟ ਦੇ ਹੇਠਾਂ ਪੈਂਟ ਨਹੀਂ ਪਾਈ ਸੀ। ਉਹਨਾਂ ਨੇ ਸ਼ਰਟ ਅਤੇ ਜੈਕਟ ਤਾਂ ਪਾਈ ਹੋਈ ਸੀ ਪਰ ਪੈਂਟ ਨਹੀਂ ਪਾਈ ਸੀ। ਇਹ ਉਦੋਂ ਪਤਾ ਚੱਲਿਆ ਜਦੋਂ ਉਹਨਾਂ ਦੀਆਂ ਲੱਤਾਂ ਨੰਗੀਆਂ ਵਿਖਾਈ ਦਿੱਤੀਆਂ।
Work
ਟਵਿੱਟਰ ਤੇ ਇਹ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਉ ਵਾਇਰਲ ਹੋਣ ਤੋਂ ਬਾਅਦ ਰੀਵ ਨੇ ਸੋਸ਼ਲ ਮੀਡੀਆ ਤੇ ਐਡਮਿਟ ਕੀਤਾ ਕਿ ਉਹਨਾਂ ਨੇ ਜੈਕੇਟ ਦੇ ਹੇਠ ਕੁੱਝ ਨਹੀਂ ਪਾਇਆ ਸੀ। ਉਹ ਵਰਕਆਉਟ ਕਰਨ ਤੋਂ ਬਾਅਦ ਲਾਈਵ ਟੀਵੀ ਤੇ ਆ ਗਏ ਸਨ। ਉਹਨਾਂ ਨੇ ਟਵਿਟਰ ਤੇ ਲਿਖਿਆ ਕਿ ਜਦੋਂ ਵਰਕ ਫਾਰਮ ਹੋਮ ਗਲਤ ਹੋ ਜਾਵੇ।...ਉਮੀਦ ਹੈ ਤੁਹਾਡੇ ਚਿਹਰੇ ਤੇ ਮੁਸਕਾਨ ਆ ਗਈ ਹੋਵੇਗੀ।
Work
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਵਿਲ ਰੀਵ ਨੇ ਪਹਿਲਾਂ ਇਕ ਵੀਡੀਉ ਰਿਪੋਰਟਰ ਨਾਲ ਅਜਿਹਾ ਹੋਇਆ ਸੀ। ਲਾਈਵ ਰਿਪੋਰਟਿੰਗ ਦੌਰਾਨ ਮਹਿਲਾ ਰਿਪੋਰਟਰ ਦੇ ਪਿੱਛੇ ਤੋਂ ਉਹਨਾਂ ਦੇ ਪਤੀ ਆ ਗਏ ਸਨ। ਉਸ ਸਮੇਂ ਉਹਨਾਂ ਨੇ ਸ਼ਰਟ ਨਹੀਂ ਪਾਈ ਸੀ। ਉਹਨਾਂ ਦੀ ਵੀਡੀਉ ਵੀ ਬਹੁਤ ਵਾਇਰਲ ਹੋਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।