ਜੱਜ ਦੀ ਕੁਰਸੀ ’ਤੇ ਬੈਠਿਆ ਪੇਸ਼ੀ ’ਤੇ ਆਇਆ ਮੁਲਜ਼ਮ, ਬੰਦ ਕੋਰਟ ਦੇ ਦਰਵਾਜ਼ੇ ’ਤੇ ਮਾਰੀਆਂ ਲੱਤਾਂ
Published : May 30, 2023, 1:49 pm IST
Updated : May 30, 2023, 1:49 pm IST
SHARE ARTICLE
Image: For representation purpose only.
Image: For representation purpose only.

ਕਿਹਾ, ਮੇਰੇ ਲਈ ਚਾਹ-ਨਾਸ਼ਤਾ ਲੈ ਕੇ ਆਉ

 

ਸਿਰਸਾ: ਦਾਜ ਦੇ ਇਕ ਮਾਮਲੇ 'ਚ ਪੇਸ਼ੀ ’ਤੇ ਆਇਆ ਇਕ ਅਧਿਆਪਕ ਅਦਾਲਤ ਖੁਲ੍ਹਣ ਤੋਂ ਪਹਿਲਾਂ ਜੱਜ ਦੀ ਕੁਰਸੀ 'ਤੇ ਬੈਠ ਗਿਆ। ਕੁਰਸੀ 'ਤੇ ਬੈਠਣ ਤੋਂ ਬਾਅਦ ਉਸ ਨੇ ਕਿਹਾ ਕਿ ਸਾਰੀਆਂ ਜ਼ਮਾਨਤ ਅਰਜ਼ੀਆਂ ਮਨਜ਼ੂਰ ਹਨ। ਹਾਲਾਂਕਿ, ਸਵੀਪਰ ਤੋਂ ਇਲਾਵਾ ਇਹ ਸੁਣਨ ਵਾਲਾ ਕੋਈ ਨਹੀਂ ਸੀ। ਜਦੋਂ ਜੱਜ ਅਦਾਲਤ ਵਿਚ ਪਹੁੰਚੇ ਤਾਂ ਉਹ ਵੀ ਘਟਨਾ ਬਾਰੇ ਜਾਣ ਕੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ। ਮੁਲਜ਼ਮ ਪੰਜਾਬ ਵਿਚ ਅਧਿਆਪਕ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੁਲਜ਼ਮ ਵਿਰੁਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਚੀਨ ਨੇ ਸਫ਼ਲਤਾਪੂਰਵਕ ਲਾਂਚ ਕੀਤਾ ਮਨੁੱਖ ਵਾਲਾ ਪੁਲਾੜ ਯਾਨ ਸ਼ੇਨਜ਼ੂ-16

ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਰਣਜੀਤਗੜ੍ਹ (ਮਾਨਸਾ) ਦਾ ਰਹਿਣ ਵਾਲਾ ਕਰਮਜੀਤ ਸਿੰਘ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਹੈ। ਸਾਲ 2022 ਵਿਚ ਉਸ ਦੀ ਪਤਨੀ ਨੇ ਸਿਰਸਾ ਜ਼ਿਲ੍ਹੇ ਦੇ ਰੋਡੀ ਥਾਣੇ ਵਿਚ ਉਸ ਵਿਰੁਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰਵਾਇਆ ਸੀ। ਸੋਮਵਾਰ ਨੂੰ ਉਨ੍ਹਾਂ ਦੀ ਇਸ ਮਾਮਲੇ 'ਚ ਜੱਜ ਸਲੋਨੀ ਗੁਪਤਾ ਦੀ ਅਦਾਲਤ 'ਚ ਪੇਸ਼ੀ ਹੋਈ। ਕਰਮਜੀਤ ਸਿੰਘ ਅਦਾਲਤ ਖੁਲ੍ਹਣ ਦੇ ਸਮੇਂ ਤੋਂ ਪਹਿਲਾਂ ਸਵੇਰੇ 8.30 ਵਜੇ ਅਦਾਲਤ ਵਿਚ ਪਹੁੰਚ ਗਿਆ। ਸਵੇਰੇ ਨੌਂ ਵਜੇ ਉਹ ਸਿੱਧਾ ਫਾਸਟ ਟਰੈਕ ਕੋਰਟ ਦੇ ਅੰਦਰ ਦਾਖ਼ਲ ਹੋਇਆ।

ਇਹ ਵੀ ਪੜ੍ਹੋ: ਪਹਿਲਵਾਨ ਗੰਗਾ ਵਿਚ ਵਹਾਉਣਗੇ ਆਪਣੇ ਓਲੰਪਿਕ ਮੈਡਲ, ਇੰਡੀਆ ਗੇਟ 'ਤੇ ਮਰਨ ਵਰਤ ਕਰਨਗੇ ਸ਼ੁਰੂ 

ਸਵੀਪਰ ਅੰਦਰ ਝਾੜੂ ਲਗਾ ਰਿਹਾ ਸੀ। ਇਸ ਦੌਰਾਨ ਅਧਿਆਪਕ ਕਰਮਜੀਤ ਸਿੱਧਾ ਜਾ ਕੇ ਜਸਟਿਸ ਪ੍ਰਵੀਨ ਕੁਮਾਰ ਦੀ ਕੁਰਸੀ ’ਤੇ ਬੈਠ ਗਿਆ। ਇਸ ਦੌਰਾਨ ਸਵੀਪਰ ਵੀ ਉਸ ਨੂੰ ਜੱਜ ਦੀ ਕੁਰਸੀ 'ਤੇ ਬੈਠਾ ਦੇਖ ਕੇ ਹੈਰਾਨ ਰਹਿ ਗਿਆ। ਇਸ ਮਗਰੋਂ ਜੱਜ ਦੀ ਕੁਰਸੀ ’ਤੇ ਬੈਠੇ ਅਧਿਆਪਕ ਕਰਮਜੀਤ ਸਿੰਘ ਨੇ ਕਿਹਾ ਮੇਰੇ ਲਈ ਚਾਹ-ਨਾਸ਼ਤਾ ਲੈ ਕੇ ਆਉ। ਉਸ ਨੇ ਅੱਗੇ ਕਿਹਾ ਕਿ ਸਾਰੀਆਂ ਜ਼ਮਾਨਤ ਅਰਜ਼ੀਆਂ ਮਨਜ਼ੂਰ ਹਨ।

ਇਹ ਵੀ ਪੜ੍ਹੋ: ਕਲਯੁਗੀ ਧੀ ਨੇ ਕੀਤੀ ਮਾਂ ਦੀ ਹਤਿਆ, ਪ੍ਰੇਮੀ ਨਾਲ ਫੜੇ ਜਾਣ ਮਗਰੋਂ 17 ਵਾਰ ਕੀਤਾ ਰਾਡ ਨਾਲ ਹਮਲਾ  

ਇਹ ਸੁਣ ਕੇ ਸਵੀਪਰ ਹੈਰਾਨ ਰਹਿ ਗਿਆ, ਉਸ ਨੇ ਉਸ ਨੂੰ ਧਮਕਾਉਂਦੇ ਹੋਏ ਕਿਹਾ ਕਿ ਕੀ ਤੂੰ ਪਾਗਲ ਹੋ ਗਿਆ ਹੈ, ਸਵੀਪਰ ਨੂੰ ਧਮਕੀ ਦੇਣ ਤੋਂ ਬਾਅਦ ਕਰਮਜੀਤ ਸਿੰਘ ਜੱਜ ਦੀ ਕੁਰਸੀ ਤੋਂ ਹੇਠਾਂ ਉਤਰ ਗਿਆ ਅਤੇ ਗੁੱਸੇ ਵਿਚ ਬਾਹਰ ਚਲਾ ਗਿਆ। ਇਸ ਤੋਂ ਬਾਅਦ ਉਹ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪੂਜਾ ਦੀ ਅਦਾਲਤ ਵਿਚ ਗਿਆ ਅਤੇ ਅਦਾਲਤ ਦੇ ਦਰਵਾਜ਼ੇ ’ਤੇ ਲੱਤਾਂ ਮਾਰਨ ਲੱਗ ਪਿਆ। ਮੁਲਾਜ਼ਮਾਂ ਨੇ ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਸੂਚਿਤ ਕੀਤਾ। ਹੁੱਡਾ ਚੌਕੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਰਮਜੀਤ ਨੂੰ ਹਿਰਾਸਤ ਵਿਚ ਲੈ ਲਿਆ।

ਇਹ ਵੀ ਪੜ੍ਹੋ: ਚੀਨ ਨੇ ਸਫ਼ਲਤਾਪੂਰਵਕ ਲਾਂਚ ਕੀਤਾ ਮਨੁੱਖ ਵਾਲਾ ਪੁਲਾੜ ਯਾਨ ਸ਼ੇਨਜ਼ੂ-16 

ਫਾਸਟ ਟਰੈਕ ਕੋਰਟ ਦੇ ਜੱਜ ਪ੍ਰਵੀਨ ਕੁਮਾਰ ਜਦੋਂ ਅਦਾਲਤ ਪਹੁੰਚੇ ਤਾਂ ਸਾਰੀ ਘਟਨਾ ਜਾਣ ਕੇ ਹੈਰਾਨ ਰਹਿ ਗਏ। ਜਦੋਂ ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਮੁਲਜ਼ਮ ਅਧਿਆਪਕ ਕਰਮਜੀਤ ਸਿੰਘ ਦੀ ਮਾਨਸਕ ਹਾਲਤ ਠੀਕ ਨਹੀਂ ਹੈ। ਜਦੋਂ ਤੋਂ ਉਸ ਦੀ ਪਤਨੀ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ, ਉਦੋਂ ਤੋਂ ਹੀ ਉਸ ਦੀ ਹਾਲਤ ਅਜਿਹੀ ਹੋ ਗਈ ਹੈ। ਸੋਮਵਾਰ ਨੂੰ ਜੱਜ ਸਲੋਨੀ ਗੁਪਤਾ ਦੀ ਅਦਾਲਤ 'ਚ ਇਸ ਮਾਮਲੇ 'ਚ ਗਵਾਹੀ ਹੋਈ।

ਇਹ ਵੀ ਪੜ੍ਹੋ: ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ 

ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਮੁਲਜ਼ਮ ਕਰਮਜੀਤ ਵਿਰੁਧ ਸਰਕਾਰੀ ਕੰਮ ਵਿਚ ਵਿਘਨ ਪਾਉਣ ਸਮੇਤ ਹੋਰ ਅਪਰਾਧਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਮੁਲਜ਼ਮ ਅਧਿਆਪਕ ਕਰਮਜੀਤ ਵਿਰੁਧ ਰੋਡੀ ਥਾਣੇ ਵਿਚ ਕੇਸ ਦਰਜ ਹੋਇਆ ਸੀ ਤਾਂ ਉਹ ਤਫ਼ਤੀਸ਼ ਵਿਚ ਸ਼ਾਮਲ ਹੋਣ ਲਈ ਅਪਣੇ ਪਿੰਡ ਤੋਂ ਪੈਦਲ ਹੀ ਥਾਣੇ ਜਾਂਦਾ ਸੀ, ਜੋ ਕਿ 40 ਕਿਲੋਮੀਟਰ ਦੂਰ ਹੈ।

ਪਤਨੀ ਨੇ ਲਗਾਏ ਗੰਭੀਰ ਇਲਜ਼ਾਮ

ਮੁਲਜ਼ਮ ਅਧਿਆਪਕ ਕਰਮਜੀਤ ਵਿਰੁਧ ਦਰਜ ਕੀਤੇ ਕੇਸ ਵਿਚ ਉਸ ਦੀ ਪਤਨੀ ਅਮਰਜੀਤ ਕੌਰ ਵਾਸੀ ਪਿੰਡ ਰੰਗਾ ਨੇ ਦਸਿਆ ਸੀ ਕਿ ਉਸ ਦਾ ਵਿਆਹ 2 ਅਕਤੂਬਰ 2016 ਨੂੰ ਕਰਮਜੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਮੁਲਜ਼ਮ ਨੇ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਪੀੜਤਾ ਨੇ ਰੋਡੀ ਪੁਲਿਸ ਸਟੇਸ਼ਨ 'ਚ ਉਸ ਵਿਰੁਧ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ 15 ਫਰਵਰੀ 2022 ਨੂੰ ਉਸ ਦੇ ਵਿਰੁਧ ਮਾਮਲਾ ਦਰਜ ਕੀਤਾ ਸੀ।

Tags: dowry, haryana, judge

Location: India, Haryana, Sirsa

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement