
ਨਾਲ ਹੀ ਠਾਕਰੇ ਨੇ ਸਾਫ ਕੀਤਾ ਹੈ ਕਿ ਮੇਰੇ ਕੋਲ ਜੋ ਸ਼ਿਵਸੈਨਾ ਹੈ, ਉਹ ਕੋਈ ਖੋਹ ਨਹੀਂ ਸਕਦਾ।
ਮੁੰਬਈ : ਸੁਪਰੀਮ ਕੋਰਟ ਦੇ ਝਟਕੇ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਤੋਂ ਊਧਵ ਠਾਕਰੇ ਨੇ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਹੈ। ਨਾਲ ਹੀ ਠਾਕਰੇ ਨੇ ਸਾਫ ਕੀਤਾ ਹੈ ਕਿ ਮੇਰੇ ਕੋਲ ਜੋ ਸ਼ਿਵਸੈਨਾ ਹੈ, ਉਹ ਕੋਈ ਖੋਹ ਨਹੀਂ ਸਕਦਾ।
Uddhav Thackeray
ਮੈਂ ਵਿਧਾਨ ਪ੍ਰੀਸ਼ਦ ਅਹੁਦੇ ਤੋਂ ਵੀ ਅਸਤੀਫ਼ਾ ਦੇ ਰਿਹਾ ਹਾਂ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸੂਬੇ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਕਾਰਜਕਾਲ ਦੌਰਾਨ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਚੰਗੇ ਕੰਮਾਂ ਨੂੰ ਨਜ਼ਰ ਲੱਗੀ ਹੈ। ਅਸੀਂ ਸ਼ਹਿਰਾਂ ਦਾ ਨਾਂ ਬਦਲਣ ਦਾ ਫ਼ੈਸਲਾ ਲਿਆ।
Uddhav Thackeray
ਊਧਵ ਠਾਕਰੇ ਨੇ ਇਸ ਦੌਰਾਨ ਸੋਨੀਆ ਗਾਂਧੀ ਅਤੇ ਸ਼ਰਦ ਪਵਾਰ ਦੀ ਤਾਰੀਫ਼ ਕੀਤੀ। ਊਧਵ ਠਾਕਰੇ ਨੇ ਕਿਹਾ ਕਿ ਨਿਆਂ ਦੇ ਦੇਵਤੇ ਨੇ ਫ਼ੈਸਲਾ ਕੀਤਾ ਹੈ ਕਿ ਫ਼ਲੋਰ ਟੈਸਟ ਲਈ ਕਿਹਾ ਹੈ। ਰਾਜਪਾਲ ਦਾ ਵੀ ਧੰਨਵਾਦ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਪਾਲਣਾ ਹੋਣਾ ਚਾਹੀਦਾ ਅਤੇ ਅਸੀਂ ਉਸ ਦਾ ਪਾਲਣ ਕਰਾਂਗੇ। ਸ਼ਿਵਸੈਨਾ ਮੁਖੀ ਨੇ ਬਾਗੀਆਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਤੁਹਾਡੇ ਸਾਹਮਣੇ ਆ ਕੇ ਗੱਲ ਕਰਨੀ ਸੀ। ਸੂਰਤ ਅਤੇ ਗੁਹਾਟੀ ਜਾ ਕੇ ਨਹੀਂ। ਜਿਸ ਨੂੰ ਸਾਰਾ ਕੁਝ ਦਿਤਾ ਉਹ ਨਾਰਾਜ਼ ਹੈ।