
ਹਸਪਤਾਲ ਦੀ ਬੇਸਮੈਂਟ ਵਿਚ ਸਵੇਰੇ 4.30 ਵਜੇ ਅੱਗ ਲੱਗ ਗਈ
ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਇਕ ਬਹੁ-ਮੰਜ਼ਿਲਾ ਹਸਪਤਾਲ ਦੇ ਬੇਸਮੈਂਟ ਵਿਚ ਅੱਗ ਲੱਗ ਗਈ, ਜਿਸ ਤੋਂ ਬਾਅਦ ਸਾਵਧਾਨੀ ਵਜੋਂ 100 ਦੇ ਕਰੀਬ ਮਰੀਜ਼ਾਂ ਨੂੰ ਹਸਪਤਾਲ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਨਿਊਯਾਰਕ 'ਚ ਸਿੱਖ ਪੁਲਿਸ ਮੁਲਾਜ਼ਮ ਨੂੰ ਦਾੜ੍ਹੀ ਵਧਾਉਣ ਤੋਂ ਰੋਕਿਆ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਰੋਸ
ਸਾਹਿਬਬਾਗ ਥਾਣੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਰਾਜਸਥਾਨ ਹਸਪਤਾਲ ਦੀ ਬੇਸਮੈਂਟ ਵਿਚ ਸਵੇਰੇ 4.30 ਵਜੇ ਅੱਗ ਲੱਗ ਗਈ। ਪੁਲਿਸ ਇੰਸਪੈਕਟਰ ਐਮ.ਡੀ. ਚੰਪਾਵਤ ਨੇ ਕਿਹਾ, “ਫਾਇਰਮੈਨ ਅੱਗ ਬੁਝਾਉਣ ਵਿਚ ਲੱਗੇ ਹੋਏ ਹਨ। ਹਸਪਤਾਲ ਦੇ ਬੇਸਮੈਂਟ 'ਚੋਂ ਲਗਾਤਾਰ ਧੂੰਆਂ ਨਿਕਲ ਰਿਹਾ ਹੈ।''
ਇਹ ਵੀ ਪੜ੍ਹੋ: ਸ੍ਰੀਹਰਿਕੋਟਾ ਤੋਂ ਸਫਲਤਾਪੂਰਵਕ ਲਾਂਚ ਹੋਇਆ PSLV-C56
ਉਨ੍ਹਾਂ ਕਿਹਾ,''ਸਾਵਧਾਨੀ ਵਜੋਂ ਸੌ ਦੇ ਕਰੀਬ ਮਰੀਜ਼ਾਂ ਨੂੰ ਹਸਪਤਾਲ 'ਚੋਂ ਬਾਹਰ ਕੱਢਿਆ ਗਿਆ ਹੈ”। ਦੱਸ ਦੇਈਏ ਕਿ ਇਹ ਹਸਪਤਾਲ ਚੈਰੀਟੇਬਲ ਟਰੱਸਟ ਵਲੋਂ ਚਲਾਇਆ ਜਾਂਦਾ ਹੈ।