
ਪੀੜਤ ਪ੍ਰਵਾਰ ਨੂੰ 30 ਲੱਖ ਰੁਪਏ ਆਰਥਕ ਸਹਾਇਤਾ ਦੇਣ ਦੇ ਹੁਕਮ
ਪਲਵਲ: ਦੋ ਸਾਲ ਪਹਿਲਾਂ ਇਕ ਬੱਚੀ ਨਾਲ ਬਲਾਤਕਾਰ ਅਤੇ ਕਤਲ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਟਾਇਲ ਪਲਾਂਟ 'ਤੇ ਕੰਮ ਕਰਦਾ ਸੀ ਅਤੇ ਗੁਆਂਢ 'ਚ ਰਹਿਣ ਵਾਲੇ ਇਕ ਹੋਰ ਮਜ਼ਦੂਰ ਦੀ 6 ਸਾਲਾ ਬੱਚੀ ਨੂੰ ਬਿਸਕੁਟ ਦਿਵਾਉਣ ਦੇ ਬਹਾਨੇ ਅਗਵਾ ਕਰ ਕੇ ਜੰਗਲ 'ਚ ਲੈ ਗਿਆ, ਜਿਥੇ ਦੋਸ਼ੀ ਨੇ ਬੱਚੀ ਨਾਲ ਜਬਰ-ਜਨਾਹ ਕਰ ਕੇ ਕਤਲ ਕਰ ਦਿਤਾ। ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਰਾਣਾ ਨੇ ਫਾਸਟ ਟ੍ਰੈਕ ਅਦਾਲਤ 'ਚ ਮਾਮਲੇ ਦੀ ਸੁਣਵਾਈ ਕਰਦਿਆਂ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: ਬੱਚਿਆਂ ਲਈ ਕਮਾਈ ਦਾ ਸਾਧਨ ਪੈਦਾ ਕਰਨਾ ਪਿਤਾ ਦੀ ਨੈਤਿਕ ਜ਼ਿੰਮੇਵਾਰੀ : ਹਾਈ ਕੋਰਟ
ਜਾਣਕਾਰੀ ਅਨੁਸਾਰ ਮੁੰਡਕਟੀ ਥਾਣੇ ਅਧੀਨ ਪੈਂਦੇ ਟਾਈਲ ਪਲਾਂਟ 'ਚ ਕੰਮ ਕਰਦੇ ਮਜ਼ਦੂਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 24 ਮਈ 2021 ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਅਪਣੀ ਪਤਨੀ ਨਾਲ ਕੰਮ 'ਤੇ ਗਿਆ ਸੀ। ਉਸ ਦੇ ਬੱਚੇ ਘਰ ਹੀ ਸਨ। ਸ਼ਾਮ ਨੂੰ ਜਦੋਂ ਉਹ ਵਾਪਸ ਆਇਆ ਤਾਂ 7 ਸਾਲਾ ਬੇਟੀ ਘਰ 'ਚ ਮੌਜੂਦ ਨਹੀਂ ਸੀ। ਉਸ ਨੇ ਅਪਣੇ ਪਧਰ 'ਤੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਦੀ ਦੌੜ ਵਿਚ ਸ਼ਾਮਲ ਹਰਸ਼ਵਰਧਨ ਸਿੰਘ
ਉਸ ਨੂੰ ਪਤਾ ਲੱਗਿਆ ਕਿ ਉਸ ਦਾ ਗੁਆਂਢੀ ਆਨੰਦ ਜੋ ਕਿ ਛਤਰਪੁਰ, ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉਸ ਦੀ ਲੜਕੀ ਨੂੰ ਬਿਸਕੁਟ ਦਿਵਾਉਣ ਦੇ ਬਹਾਨੇ ਅਪਣੇ ਨਾਲ ਲੈ ਗਿਆ ਸੀ। ਉਹ ਦੁਕਾਨ ਤੋਂ ਬਿਸਕੁਟ ਲੈ ਕੇ ਬੱਚੀ ਨੂੰ ਜੰਗਲ ਵਿਚ ਲੈ ਗਿਆ। ਉਸ ਨੂੰ ਜੰਗਲ 'ਚ ਲਿਜਾ ਕੇ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਹਤਿਆ ਕਰ ਦਿਤੀ। ਮਾਮਲੇ 'ਚ ਪੁਲਿਸ ਨੇ ਪੋਕਸੋ ਐਕਟ ਅਤੇ ਕਤਲ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਜੱਜ ਪ੍ਰਸ਼ਾਂਤ ਰਾਣਾ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਆਨੰਦ ਨੂੰ ਦੋਸ਼ੀ ਕਰਾਰ ਦਿਤਾ। ਜੱਜ ਨੇ ਦੋਸ਼ੀ ਆਨੰਦ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਪੀੜਤ ਪ੍ਰਵਾਰ ਨੂੰ 30 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦੇ ਵੀ ਹੁਕਮ ਦਿਤੇ ਗਏ ਹਨ।
ਇਹ ਵੀ ਪੜ੍ਹੋ: ਮਨੀਪੁਰ ਵੀਡੀਉ ਮਾਮਲਾ: ਪੀੜਤਾ ਦੀ ਮਾਂ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਕੀਤੀ ਮੰਗ
ਹਤਿਆ ਮਗਰੋਂ ਬੱਚੀ ਦੀ ਲਾਸ਼ ਨਾਲ ਵੀ ਕੀਤਾ ਬਲਾਤਕਾਰ
ਜਸਟਿਸ ਪ੍ਰਸ਼ਾਂਤ ਰਾਣਾ ਨੇ ਕਿਹਾ ਕਿ ਸਿਰਫ਼ 6 ਸਾਲ 11 ਮਹੀਨੇ ਦੀ ਬੱਚੀ ਜੋ ਸਹੀ ਢੰਗ ਨਾਲ ਬੋਲਣ ਅਤੇ ਸਮਝਣ ਤੋਂ ਅਸਮਰੱਥ ਹੈ, ਉਸ ਨਾਲ ਕੀਤੀ ਗਈ ਦਰਿੰਦਗੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ। ਬਲਾਤਕਾਰ ਦੌਰਾਨ ਹੋਣ ਵਾਲੇ ਦਰਦ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਦੋਸ਼ੀ ਆਨੰਦ ਅਜਿਹਾ ਰਾਖਸ਼ ਹੈ ਕਿ ਉਸ ਨੇ ਬੱਚੀ ਦਾ ਕੱਪੜੇ ਨਾਲ ਗਲਾ ਘੁੱਟ ਕੇ ਕਤਲ ਕਰ ਦਿਤਾ। ਇਸ ਤੋਂ ਬਾਅਦ ਵੀ ਉਹ ਸੰਤੁਸ਼ਟ ਨਹੀਂ ਹੋਇਆ ਤਾਂ ਉਸ ਨੇ ਲੜਕੀ ਦੀ ਲਾਸ਼ ਨਾਲ ਜਬਰ-ਜਨਾਹ ਕੀਤਾ ਅਤੇ ਗਲੇ ਵਿਚ ਕੱਪੜਾ ਬੰਨ੍ਹ ਕੇ ਉਸ ਨੂੰ ਟੋਏ ਵਿਚ ਲਟਕਾ ਦਿਤਾ। ਦੋਸ਼ੀ ਆਨੰਦ ਨੇ ਲੜਕੀ 'ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ।