
ਸ਼ਹਿਰੀ ਇਲਾਕਿਆਂ ਦੀ ਐੱਸਬੀਆਈ ਬੈਂਕ ਬ੍ਰਾਂਚਾਂ 'ਚ ਵੀ ਇਹ ਨਿਯਮ ਲਾਗੂ ਹੋਵੇਗਾ।
ਨਵੀਂ ਦਿੱਲੀ: ਇਕ ਅਕਤੂਬਰ ਤੋਂ ਦੇਸ਼ ਵਿਚ ਕੁੱਝ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਇਸ ਵਿਚ ਬੈਂਕਿੰਗ, ਟ੍ਰਾਂਸਪੋਰਟ ਤੇ ਜੀਐਸਟੀ ਨੂੰ ਲੈ ਕੇ ਬੈਂਕ ਤੇ ਸਰਕਾਰ ਨੇ ਪੁਰਾਣੇ ਨਿਯਮਾਂ ‘ਚ ਬਦਲਾਅ ਕੀਤੇ ਹਨ। ਡਰਾਈਵਿੰਗ ਲਾਇਸੈਂਸ ਸਬੰਧੀ ਪੂਰੇ ਦੇਸ਼ 'ਚ ਨਿਯਮ ਬਦਲਣ ਵਾਲੇ ਹਨ। ਨਵੇਂ ਨਿਯਮਾਂ ਦੇ ਤਹਿਤ ਹੁਣ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਦਾ ਰੰਗ ਇਕੋ ਜਿਹਾ ਹੋਵੇਗਾ।
Driwing Licence
ਇਸ ਨਿਯਮ ਦੇ ਲਾਗੂ ਹੋ ਜਾਣ ਦੇ ਬਾਅਦ ਡਰਾਈਵਿੰਗ ਲਾਇਸੈਂਸ ਅਤੇ RC 'ਚ ਮਾਈਕ੍ਰੋ ਚਿਪ ਤੋਂ ਇਲਾਵਾ ਕਿਊ.ਆਰ. ਕੋਡ ਵੀ ਦਿੱਤਾ ਜਾਵੇਗਾ। ਹਾਲਾਂਕਿ ਇਸ ਲਈ ਪੂਰੀ ਪ੍ਰਕਿਰਿਆ ਆਨ ਲਾਈਨ ਹੋਵੇਗੀ। ਇਸ ਤੋਂ ਇਲਾਵਾ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਦੇ ਕ੍ਰੇਡਿਟ ਕਾਰਡ ਤੋਂ ਪੈਟਰੋਲ ਤੇ ਡੀਜ਼ਲ ਦੀ ਖਰੀਦਦਾਰੀ 'ਤੇ ਹੁਣ ਤੁਹਾਨੂੰ ਕੈਸ਼ਬੈਕ ਨਹੀਂ ਮਿਲੇਗਾ।
Banking
ਪਹਿਲੀ ਅਕਤੂਬਰ ਤੋਂ ਬੰਦ ਹੋ ਰਹੀ ਇਕ ਸੁਵਿਧਾ ਬਾਰੇ ਐੱਸਬੀਆਈ ਨੇ ਆਪਣੇ ਗਾਹਕਾਂ ਨੂੰ ਪਹਿਲਾਂ ਵੀ ਜਾਣੂ ਕਰਵਾ ਦਿੱਤਾ ਹੈ। ਹੁਣ ਤੱਕ ਐੱਸਬੀਆਈ ਦੇ ਕ੍ਰੇਡਿਟ ਕਾਰਡ ਤੋਂ ਪੈਟਰੋਲ ਤੇ ਡੀਜ਼ਲ ਦੀ ਖਰੀਦਦਾਰੀ 'ਤੇ ਗਾਹਕਾਂ ਨੂੰ 0.75 ਫ਼ੀਸਦੀ ਤਕ ਕੈਸ਼ਬੈਕ ਦਾ ਲਾਭ ਮਿਲ ਜਾਂਦਾ ਸੀ। ਸਟੇਟ ਬੈਂਕ ਆਫ਼ ਇੰਡੀਆ ਪਹਿਲੀ ਅਕਤੂਬਰ ਤੋਂ ਨਿਰਧਾਰਤ ਮੰਥਲੀ ਐਵਰੇਜ ਬੈਲੇਂਸ ਨੂੰ ਨਾ ਬਣਾਈ ਰੱਖਣ 'ਤੇ ਲੱਗਣ ਵਾਲੇ ਜੁਰਮਾਨੇ 'ਚ 80 ਫ਼ੀਸਦੀ ਤੱਕ ਕਟੌਤੀ ਕਰਨ ਜਾ ਰਹੀ ਹੈ।
GST
ਇਸ ਨਾਲ ਤੁਸੀਂ ਸਿੱਧੇ ਪ੍ਰਭਾਵਿਤ ਹੋਵੋਗੇ। ਜੇਕਰ ਤੁਸੀਂ ਮੈਟਰੋ ਸਿਟੀ 'ਚ ਰਹਿੰਦੇ ਹੋ ਤੇ ਐੱਸਬੀਆਈ ਦੇ ਖਾਤਾਧਾਰਕ ਹੋ ਤਾਂ ਤੁਹਾਨੂੰ ਖ਼ਾਤੇ 'ਚ 01 ਅਕਤੂਬਰ ਤੋਂ ਮੰਥਲੀ ਐਵਰੇਜ ਬੈਲੇਂਸ ਦੀ ਹੱਦ ਨੂੰ ਤਿੰਨ ਹਜ਼ਾਰ ਰੁਪਏ ਰੱਖਣੇ ਹੋਣਗੇ। ਸ਼ਹਿਰੀ ਇਲਾਕਿਆਂ ਦੀ ਐੱਸਬੀਆਈ ਬੈਂਕ ਬ੍ਰਾਂਚਾਂ 'ਚ ਵੀ ਇਹ ਨਿਯਮ ਲਾਗੂ ਹੋਵੇਗਾ।
ਖ਼ਾਤੇ 'ਚ ਨਿਰਧਾਰਤ ਰਕਮ ਤੋਂ ਜੇਕਰ ਬੈਲੇਂਸ 75 ਫ਼ੀਸਦੀ ਤੋਂ ਘੱਟ ਰਹਿੰਦਾ ਹੈ ਤਾਂ ਜੁਰਮਾਨੇ ਦੇ ਤੌਰ 'ਤੇ 80 ਰੁਪਏ ਪਲੱਸ ਜੀਐੱਸਟੀ ਦੇਣਾ ਪਵੇਗੀ। ਖ਼ਾਤੇ 'ਚ 50 ਤੋਂ 75 ਫ਼ੀਸਦੀ ਤੱਕ ਬੈਲੇਂਸ ਰੱਖਣ ਵਾਲਿਆਂ ਨੂੰ 12 ਰੁਪਏ ਤੇ ਜੀਐੱਸਟੀ ਦੇਣਾ ਪਵੇਗਾ। 50 ਫੀਸਦੀ ਤੋਂ ਘੱਟ ਬੈਲੇਂਸ ਹੋਣ 'ਤੇ 10 ਰੁਪਏ ਜੁਰਮਾਨਾ ਪਲੱਸ ਜੀਐੱਸਟੀ ਅਦਾ ਕਰਨੀ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।