
ਨੀਟ ਦੇ ਨਤੀਜੇ ਐਲਾਨੇ ਜਾ ਚੁਕੇ ਹਨ। ਹੋਰਨਾਂ ਨਤੀਜਿਆਂ ਵਾਂਗ ਇਸ ਨਤੀਜੇ ਵਿਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਨੀਟ ਦੀ ਪ੍ਰੀਖਿਆ ਵਿਚੋਂ ...
ਨਵੀਂ ਦਿੱਲੀ : ਨੀਟ ਦੇ ਨਤੀਜੇ ਐਲਾਨੇ ਜਾ ਚੁਕੇ ਹਨ। ਹੋਰਨਾਂ ਨਤੀਜਿਆਂ ਵਾਂਗ ਇਸ ਨਤੀਜੇ ਵਿਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਨੀਟ ਦੀ ਪ੍ਰੀਖਿਆ ਵਿਚੋਂ ਕਲਪਨਾ ਕੁਮਾਰੀ ਨੇ ਸਭ ਤੋਂ ਵੱਧ ਨੰਬਰ ਲੈ ਕੇ ਪੂਰੇ ਦੇਸ਼ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਕਲਪਨਾ ਨੇ ਫਿਜ਼ੀਕਸ ਵਿਚੋਂ 180 ਚੋਂ 171 ਨੰਬਰ, ਕੈਮਿਸਟਰੀ ਵਿਚੋਂ 180 'ਚੋਂ 160 ਨੰਬਰ ਤੇ ਬਾਇਓਲੋਜੀ ਵਿਚੋਂ 360 'ਚੋਂ 360 ਨੰਬਰ ਪ੍ਰਾਪਤ ਕੀਤੇ ਹਨ। ਕੁਲ ਮਿਲਾ ਕੇ 720 ਚੋਂ 691 ਨੰਬਰ ਪ੍ਰਾਪਤ ਕੀਤੇ ਅਤੇ 99.99 % ਨਾਲ ਪੂਰੇ ਦੇਸ਼ ਵਿਚੋਂ ਪਹਿਲੇ ਸਥਾਨ 'ਤੇ ਆਈ।
neet result outਦਸ ਦਈਏ ਕਿ ਇਸ ਸਾਲ 13,26,725 ਉਮੀਦਵਾਰਾਂ ਨੇ ਨੀਟ ਦੀ ਪ੍ਰੀਖਿਆ ਦਿਤੀ ਸੀ। ਇਹ ਪ੍ਰੀਖਿਆ ਐਮ.ਬੀ.ਬੀ.ਐਸ ਅਤੇ ਬੀ.ਡੀ.ਐਸ. ਵਿਚ ਦਾਖਲਾ ਲੈਣ ਲਈ ਕਰਵਾਈ ਜਾਂਦੀ ਹੈ। ਇਸ ਪ੍ਰੀਖਿਆ ਦੇ ਨਤੀਜੇ 5 ਜੂਨ ਨੂੰ ਐਲਾਨੇ ਜਾਣੇ ਸੀ ਪਰ ਇਕ ਦਿਨ ਪਹਿਲਾਂ ਹੀ ਇਨ੍ਹਾਂ ਨਤੀਜਿਆਂ ਦਾ ਐਲਾਨ ਕਰ ਦਿਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦਾਖਲਾ ਪ੍ਰੀਖਿਆ ਇਸ ਸਾਲ 6 ਮਈ ਨੂੰ ਕਰਵਾਈ ਗਈ ਸੀ ਤੇ ਦੇਸ਼ ਭਰ ਵਿਚ ਇਸਦੇ ਲਈ 2255 ਸੈਂਟਰ ਬਣਾਏ ਗਏ ਸਨ।
neet result out students happyਜ਼ਿਕਰਯੋਗ ਹੈ ਕਿ ਇਸ ਵਾਰ 13 ਲੱਖ 26 ਹਜ਼ਾਰ 725 ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿਤੀ ਸੀ, ਜਿਸ ਵਿਚੋਂ 7 ਲੱਖ 14 ਹਜ਼ਾਰ 725 ਉਮੀਦਵਾਰ ਹੀ ਪਾਸ ਹੋ ਸਕੇ, ਜਿਸ ਦੇ ਚਲਦਿਆਂ ਕੁਲ 54 % ਦੀ ਪਾਸਿੰਗ ਪ੍ਰਤੀਸ਼ਤ ਬਣੀਤੇ ਉਮੀਦਵਾਰ ਆਪਣਾ ਨਤੀਜਾ cbseneet.nic.in. 'ਤੇ ਵੇਖ ਸਕਦੇ ਹਨ. ਇਥੇ ਇਹ ਵੀ ਦੱਸਣਜੋਗ ਹੈ ਕਿ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੇ ਸਕੱਤਰ ਅਨਿਲ ਸਵਰੂਪ ਨੇ ਨਤੀਜਿਆਂ ਦੇ 2 ਵਜੇ ਐਲਾਨੇ ਜਾਣ ਦੀ ਖ਼ਬਰ ਦਿਤੀ ਸੀ ਤੇ ਇਸ ਦੇ ਨਾਲ ਹੀ ਇਹ ਖ਼ਬਰ ਵੀ ਹੈ ਕਿ ਰਾਜ ਅਤੇ ਆਲ ਇੰਡੀਆ ਕੋਟੇ ਦੀਆਂ ਸੀਟਾਂ ਦੀ ਕਾਊਂਸਲਿੰਗ ਵੱਖਰੀ-ਵੱਖਰੀ ਹੋਵੇਗੀ।